ਲੰਡਨ ''ਚ ਬਾਈਕਰ ਗੈਂਗ ਦੇ ਨਿਸ਼ਾਨੇ ''ਤੇ ਭਾਰਤੀ, ਲੁੱਟ ਦੇ ਮਾਮਲੇ ਤਿੰਨ ਗੁਣਾ ਵਧੇ
Tuesday, Feb 13, 2024 - 03:26 PM (IST)
ਲੰਡਨ- ਅਮਰੀਕਾ 'ਚ ਭਾਰਤੀਆਂ 'ਤੇ ਹੋ ਰਹੇ ਹਮਲਿਆਂਦੇ ਵਿਚਕਾਰ ਲੰਡਨ 'ਚ ਰਹਿੰਦੇ ਭਾਰਤੀਆਂ ਤੋਂ ਲੁੱਟ ਦੇ ਮਾਮਲੇ ਵਧਦੇ ਜਾ ਰਹੇ ਹਨ। ਲੰਡਨ ਦੀਆਂ ਸੜਕਾਂ 'ਤੇ ਬਾਈਕਰ ਗੈਂਗ ਦੇ ਨਿਸ਼ਾਨੇ 'ਤੇ ਅਮੀਰ ਭਾਰਤੀ ਹਨ। ਲੰਡਨ ਦੇ ਪੌਸ਼ ਸੈਂਟਰਲ ਡਿਸਟ੍ਰਿਕਟ, ਆਕਸਫੋਰਡ ਸਟਰੀਟ ਅਤੇ ਮੇਫੇਅਰ ਡਿਸਟ੍ਰਿਕਟ 'ਚ ਭਾਰਤੀਆਂ ਤੋਂ ਕੀਮਤੀ ਘੜੀਆਂ, ਬਟੂਏ, ਚੇਨ ਅਤੇ ਮੋਬਾਇਲ ਖੋਹਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।
ਪਿਛਲੇ ਸਾਲ ਭਾਰਤੀਆਂ ਤੋਂ ਲੁੱਟ-ਖੋਹ ਦੀਆਂ 270 ਘਟਨਾਵਾਂ ਵਾਪਰੀਆਂ ਸਨ, ਜਦੋਂ ਕਿ 2022 ਵਿੱਚ ਇਹ ਗਿਣਤੀ 90 ਸੀ। ਭਾਰਤੀਆਂ ਤੋਂ ਲੁੱਟ ਦੀਆਂ ਘਟਨਾਵਾਂ ਤਿੰਨ ਗੁਣਾ ਵਧੀਆਂ, ਲੰਡਨ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਵਿੱਚ ਇਹ ਸਭ ਤੋਂ ਵੱਧ ਹੈ। ਜਦੋਂ ਕਿ ਗੋਰੇ ਅਤੇ ਹੋਰ ਭਾਈਚਾਰਿਆਂ ਤੋਂ ਲੁੱਟ ਦੀਆਂ ਘਟਨਾਵਾਂ 460 ਤੋਂ 708 ਹੀ ਹੋਈਆਂ ਹਨ। ਲੰਡਨ ਪੁਲਸ ਕਿਸੇ ਵੀ ਵਾਰਦਾਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਜਾਂ ਸਾਮਾਨ ਦੀ ਬਰਾਮਦਗੀ ਨਹੀਂ ਕਰ ਸਕੀ ਹੈ।
ਵਿਰੋਧੀ ਪਾਰਟੀਆਂ ਭਾਰਤੀਆਂ 'ਤੇ ਲੁੱਟ-ਖੋਹ ਅਤੇ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਨੂੰ ਚੋਣ ਮੁੱਦਾ ਬਣਾ ਰਹੀਆਂ ਹਨ। ਲੇਬਰ ਪਾਰਟੀ ਦੇ ਸੀਨੀਅਰ ਆਗੂ ਡੇਵਿਡ ਲੈਮੀ ਨੇ ਦੱਸਿਆ ਕਿ ਬਰਤਾਨੀਆ ਨੂੰ ਭਾਰਤੀ ਨਿਵੇਸ਼ ਦੀ ਲੋੜ ਹੈ, ਜਦਕਿ ਦੂਜੇ ਪਾਸੇ ਭਾਰਤੀ ਇੱਥੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਡੈਮੋਕ੍ਰੇਟ ਸੰਸਦ ਮੈਂਬਰ ਸਾਰਾਹ ਓਲਨੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਰਤੀਆਂ ਦੀ ਸੁਰੱਖਿਆ ਲਈ ਕਦਮ ਨਹੀਂ ਚੁੱਕ ਰਹੇ ਹਨ।