ਇੰਗਲੈਂਡ ਦੇ 6 ਨਾਗਰਿਕਾਂ 'ਚੋਂ ਇਕ ਵਿਦੇਸ਼ੀ, ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ

Wednesday, Nov 09, 2022 - 11:16 AM (IST)

ਲੰਡਨ (ਭਾਸ਼ਾ) : ਦੇਸ਼ ਦੀ 2021 ਦੀ ਮਰਦਮਸ਼ੁਮਾਰੀ ਦੇ ਆਧਾਰ ’ਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਇੰਗਲੈਂਡ ਅਤੇ ਵੇਲਜ਼ ਵਿੱਚ ਰਹਿਣ ਵਾਲੇ 6 ਲੋਕਾਂ ਵਿੱਚੋਂ ਇੱਕ ਦਾ ਜਨਮ ਦੇਸ਼ ਤੋਂ ਬਾਹਰ ਹੋਇਆ ਸੀ ਅਤੇ 1.5 ਫ਼ੀਸਦੀ ਵਸਨੀਕਾਂ ਨਾਲ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਡਾ ਸੀ। ਬ੍ਰਿਟੇਨ ਦੇ ਨੈਸ਼ਨਲ ਸਟੈਟਿਸਟਿਕਸ ਦਫ਼ਤਰ (ਓ.ਐੱਨ.ਐੱਸ.) ਨੇ ਪਾਇਆ ਕਿ ਭਾਰਤ ਪਿਛਲੇ ਸਾਲ 9,20,000 ਲੋਕਾਂ ਦੇ ਨਾਲ ਯੂਕੇ ਤੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ ਨਾਲ ਸਭ ਤੋਂ ਵੱਧ ਵਸਨੀਕਾਂ ਦੀ ਨੁਮਾਇੰਦਗੀ ਕਰਦਾ ਹੈ, ਇਸ ਤੋਂ ਬਾਅਦ ਪੋਲੈਂਡ ਵਿੱਚ 7,43,000 ਲੋਕ (1.2 ਫ਼ੀਸਦੀ) ਦੇਸ਼ ਵਿਚ ਰਹਿੰਦੇ ਹਨ।

ਤੀਜੇ ਨੰਬਰ 'ਤੇ ਪਾਕਿਸਤਾਨ ਆਉਂਦਾ ਹੈ, ਜਿਸ ਦੇ ਵਸਨੀਕਾਂ ਦੀ ਗਿਣਤੀ 6,24,000 (ਇੱਕ ਫ਼ੀਸਦੀ) ਹੈ। ਓ.ਐੱਨ.ਐੱਸ. ਨੇ ਇੱਕ ਰੀਲੀਜ਼ ਵਿੱਚ ਕਿਹਾ, "ਇੰਗਲੈਂਡ ਅਤੇ ਵੇਲਜ਼ ਦੇ 6 ਆਮ ਨਿਵਾਸੀਆਂ ਵਿੱਚੋਂ ਇੱਕ ਯੂਕੇ ਤੋਂ ਬਾਹਰ ਪੈਦਾ ਹੋਇਆ ਸੀ ਅਤੇ ਇਸ ਅੰਕੜੇ ਵਿਚ 2011 ਤੋਂ  25 ਲੱਖ ਦਾ ਵਾਧਾ ਹੋਇਆ ਹੈ।" ਇਸ ਵਿੱਚ ਕਿਹਾ ਗਿਆ, "ਭਾਰਤ ਬ੍ਰਿਟੇਨ ਤੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ ਨਾਲ 2021 ਵਿੱਚ ਭਾਰਤ ਸਭ ਤੋਂ ਆਮ ਦੇਸ਼ ਰਿਹਾ।"

ਰੀਲੀਜ਼ ਦੇ ਅਨੁਸਾਰ ਇੰਗਲੈਂਡ ਅਤੇ ਵੇਲਜ਼ ਲਈ ਬ੍ਰਿਟੇਨ ਤੋਂ ਬਾਹਰ ਜਨਮ ਦੇ ਸਿਖਰ ਤਿੰਨ ਦੇਸ਼ 10 ਸਾਲ ਪਹਿਲਾਂ ਹੋਈ ਪਿਛਲੀ ਜਨਗਣਨਾ ਤੋਂ ਬਾਅਦ ਭਾਰਤ, ਪੋਲੈਂਡ ਅਤੇ ਪਾਕਿਸਤਾਨ ਦੇ ਰੂਪ ਵਿੱਚ ਬਰਕਰਾਰ ਹਨ ਅਤੇ ਸਾਰੀਆਂ ਸ਼੍ਰੇਣੀਆਂ ਵਿਚ ਸੰਖਿਆ ਵੱਧ ਰਹੀ ਹੈ- 2011 ਦੇ ਅੰਕੜਿਆਂ ਦੀ ਤੁਲਨਾ ਵਿੱਚ ਭਾਰਤ 6,94,000 ਤੋਂ 9,20,000 ਹੋ ਗਿਆ ਹੈ, ਪੋਲੈਂਡ 579,000 ਤੋਂ 7,43,000 ਅਤੇ ਪਾਕਿਸਤਾਨ 482,000 ਤੋਂ 6,24,000 ਹੋ ਗਿਆ ਹੈ।


cherry

Content Editor

Related News