''ਘਰਾਂ ''ਚੋਂ ਬਾਹਰ ਨਾ ਨਿਕਲਿਓ...''; ਪੰਜਾਬ ਦੇ ਇਸ ਪਿੰਡ ''ਚ ਕਰਵਾਈ ਜਾ ਰਹੀ ਅਨਾਊਂਸਮੈਂਟ, ਜਾਣੋ ਵਜ੍ਹਾ

Thursday, Sep 03, 2026 - 05:48 PM (IST)

''ਘਰਾਂ ''ਚੋਂ ਬਾਹਰ ਨਾ ਨਿਕਲਿਓ...''; ਪੰਜਾਬ ਦੇ ਇਸ ਪਿੰਡ ''ਚ ਕਰਵਾਈ ਜਾ ਰਹੀ ਅਨਾਊਂਸਮੈਂਟ, ਜਾਣੋ ਵਜ੍ਹਾ

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਪਿੰਡ ਕਮਾਲ ਵਾਲਾ ਵਿਚ ਇਕ ਅਵਾਰਾ ਕੁੱਤੇ ਦੀ ਦਹਿਸ਼ਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿਚ ਵੜੇ ਇਕ ਅਵਾਰਾ ਕੁੱਤੇ ਨੇ ਵੱਖ-ਵੱਖ ਥਾਵਾਂ 'ਤੇ ਇਕ ਦਰਜਨ ਦੇ ਕਰੀਬ ਲੋਕਾਂ ਨੂੰ ਵੱਢ ਲਿਆ। ਪੀੜਤਾਂ ਵਿਚ ਪਿੰਡ ਦੇ ਬਜ਼ੁਰਗਾਂ ਸਣੇ ਕਈ ਲੋਕ ਸ਼ਾਮਲ ਹਨ। ਅਚਾਨਕ ਹੋਏ ਇਨ੍ਹਾਂ ਹਮਲਿਆਂ ਮਗਰੋਂ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕਾਂ ਨੂੰ ਬਾਕਾਇਦਾ ਅਨਾਊਂਸਮੈਂਟ ਕਰ ਕੇ ਕਿਹਾ ਜਾ ਰਿਹਾ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਇਸ ਕੁੱਤੇ ਤੋਂ ਬੱਚ ਕੇ ਰਹਿਣ। 

ਜਾਣਕਾਰੀ ਮੁਤਾਬਕ, ਪਿੰਡ ਦੇ ਲੋਕ ਆਪਣੇ ਕੰਮਾਂ-ਕਾਰਾਂ ਲਈ ਘਰਾਂ ਤੋਂ ਬਾਹਰ ਨਿਕਲੇ ਤਾਂ ਅਵਾਰਾ ਕੁੱਤੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ 12 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਿੰਡ ਵਿਚ ਧਾਰਮਕਿ ਅਸਥਾਨ ਤੋਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ। ਇਸ ਮਗਰੋਂ ਪਿੰਡ ਦੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਕੁੱਤੇ ਦੇ ਵੱਢਣ ਮਗਰੋਂ ਕੁਝ ਲੋਕਾਂ ਨੇ ਤਾਂ ਪੈਸੇ ਖਰਚ ਕੇ ਟੀਕੇ ਲਗਵਾ ਲਏ, ਪਰ ਕਈ ਲੋਕਾਂ ਨੂੰ ਸਮੇਂ ਸਿਰ ਇੰਜੈਕਸ਼ਨ ਨਹੀਂ ਮਿਲ ਸਕੇ। ਅਜਿਹੇ ਵਿਚ ਕਈ ਪੀੜਤ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਪਹੁੰਚੇ। 

ਪਿੰਡ ਦੇ ਪੀੜਤ ਲੋਕ ਇੰਦਰਸੇਨ, ਬੀਰਬਲ, ਮਦਨ ਲਾਲ ਤੇ ਸੋਨੂੰ ਦਾ ਕਹਿਣਾ ਹੈ ਕਿ  ਕੁੱਤੇ ਦੇ ਵੱਢਣ ਮਗਰੋਂ ਉਨ੍ਹਾਂ ਨੂੰ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਇਲਾਜ ਕਰਵਾਉਣਾ ਪਿਆ। ਪਿੰਡ ਵਿਚ ਇਸ ਘਟਨਾ ਮਗਰੋਂ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਅਵਾਰਾ ਕੁੱਤੇ ਨੂੰ ਫੜਣ ਅਤੇ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਹੈ। 


author

Anmol Tagra

Content Editor

Related News