ਵੁਹਾਨ ''ਚ ਫਸੇ ਭਾਰਤੀਆਂ ਨੂੰ ਵਤਨ ਪਰਤਣ ''ਤੇ 14 ਦਿਨ ਵੱਖ ਰਹਿਣਾ ਲਾਜ਼ਮੀ : ਭਾਰਤੀ ਡਿਪਲੋਮੈਟ

Tuesday, Jan 28, 2020 - 08:11 PM (IST)

ਵੁਹਾਨ ''ਚ ਫਸੇ ਭਾਰਤੀਆਂ ਨੂੰ ਵਤਨ ਪਰਤਣ ''ਤੇ 14 ਦਿਨ ਵੱਖ ਰਹਿਣਾ ਲਾਜ਼ਮੀ : ਭਾਰਤੀ ਡਿਪਲੋਮੈਟ

ਬੀਜਿੰਗ (ਭਾਸ਼ਾ)- ਚੀਨ 'ਚ ਕਰੋਨਾ ਵਾਇਰਸ ਦੇ ਕੇਂਦਰ ਹੁਬੇਈ 'ਚ ਫਸੇ 250 ਤੋਂ ਜ਼ਿਆਦਾ ਭਾਰਤੀਆਂ ਨੂੰ ਭਾਰਤ ਪਹੁੰਚਣ 'ਤੇ 14 ਦਿਨ ਤੱਕ ਵੱਖ ਰਹਿਣਾ ਲਾਜ਼ਮੀ ਹੋਵੇਗਾ। ਇਨ੍ਹਾਂ ਲੋਕਾਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ। ਭਾਰਤੀ ਸਫਾਰਤਖਾਨੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੇ ਭਾਰਤੀਆਂ ਨੂੰ ਉਥੋਂ ਕੱਢਣ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਮੱਧ ਚੀਨ ਦੇ ਹੁਬੇਈ ਸੂਬੇ ਵਿਚ ਭਾਰਤੀ ਨਾਗਰਿਕਾਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ। ਭਾਰਤੀ ਸਫਾਰਤਖਾਨੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੇ ਭਾਰਤੀਆਂ ਨੂੰ ਕੱਢਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੱਧ ਚੀਨ ਦੇ ਹੁਬੇਈ ਸੂਬੇ ਵਿਚ ਭਾਰਤੀ ਨਾਗਰਿਕਾਂ ਵਿਚ ਜ਼ਿਆਦਾਤਰ ਵਿਦਿਆਰਥੀ, ਖੋਜੀਆਂ ਅਤੇ ਪੇਸ਼ੇਵਰ ਹਨ ਜੋ ਭਾਰਤੀ ਅਤੇ ਕੌਮਾਂਤਰੀ ਕੰਪਨੀਆਂ ਵਿਚ ਕੰਮ ਕਰਦੇ ਹਨ।

ਇਸ ਸੂਬੇ ਦੀ ਰਾਜਧਾਨੀ ਵੁਹਾਨ ਹੈ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਖਤਰਨਾਕ ਵਾਇਰਸ ਨਾਲ 24 ਹੋਰ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਦਿੱਤੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 106 ਹੋ ਗਈ ਹੈ। ਇਸ ਦੇ ਨਾਲ ਇਸ ਵਾਇਰਸ ਦੀ ਵਜ੍ਹਾ ਨਾਲ ਹੋਣ ਵਾਲੇ ਨਿਮੋਨੀਆ ਦੇ 4515 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਫੱਸੇ ਹੋਏ ਭਾਰਤੀਆਂ ਨੂੰ ਭੇਜੇ ਨਵੇਂ ਸੰਦੇਸ਼ ਵਿਚ ਭਾਰਤੀ ਸਫਾਰਤਖਾਨੇ ਨੇ ਕਿਹਾ ਕਿ ਚੀਨ ਦੇ ਹੁਬੇਈ ਸੂਬੇ ਵਿਚ ਕਰੋਨਾ 2019 ਵਾਇਰਸ ਮਹਾਮਾਰੀ ਨਾਲ ਪੈਦਾ ਹੋਈ ਸਥਿਤੀ ਨਾਲ ਪ੍ਰਭਾਵਿਤ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ਪ੍ਰਕਿਰਿਆ ਵਿੱਢ ਦਿੱਤੀ ਹੈ। ਇਸ ਨੇ ਕਿਹਾ ਕਿ ਬੀਜਿੰਗ ਵਿਚ ਸਥਿਤ ਭਾਰਤੀ ਸਫਾਰਤਖਾਨਾ ਲੋਕਾਂ ਨੂੰ ਕੱਢਣ ਲਈ ਤਾਰੀਕ ਅਤੇ ਤੌਰ-ਤਰੀਕਿਆਂ ਨੂੰ ਤੈਅ ਕਰਨ ਲਈ ਚੀਨੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਸਫਾਰਤਖਾਨੇ ਨੇ ਕਿਹਾ ਕਿ ਕਿਰਪਾ ਉਨ੍ਹਾਂ ਨੂੰ ਸੂਚਿਤ ਕਰ ਦਿਓ ਜੋ ਇਸ ਬਦਲ ਨੂੰ ਚੁਣਨਗੇ ਉਨ੍ਹਾਂ ਨੂੰ ਭਾਰਤ ਪਹੁੰਚਣ 'ਤੇ 14 ਦਿਨ ਤੱਕ ਲਾਜ਼ਮੀ ਰੂਪ ਨਾਲ ਵੱਖ ਰਹਿਣਾ ਹੋਵੇਗਾ। ਫਸੇ ਹੋਏ ਭਾਰਤੀਆਂ ਵਿਚੋਂ ਕਈਆਂ ਨੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਕੱਢਣ ਦੀ ਅਪੀਲ ਕੀਤੀ ਹੈ। ਭਾਰਤੀ ਸਫਾਰਤਖਾਨੇ ਨੇ ਉਨ੍ਹਾਂ ਦੀ ਮਦਦ ਕਰਨ ਅਤੇ ਭਾਰਤੀ ਨਾਗਰਿਕਾਂ ਦਾ ਵੇਰਵਾ ਹਾਸਲ ਕਰਨ ਲਈ ਤਿੰਨ ਹਾਟ ਲਾਈਨ ਸ਼ੁਰੂ ਕੀਤੀ ਹੈ।


author

Sunny Mehra

Content Editor

Related News