ਅਮਰੀਕਾ ''ਚ ਸੜਕ ਪਾਰ ਰਹੇ ਭਾਰਤੀ ਨੌਜਵਾਨ ਨੂੰ ਕਾਰ ਨੇ ਮਾਰੀ ਟੱਕਰ, ਮੌਤ

03/22/2024 1:42:40 PM

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਜਾਰਜੀਆ 'ਚ ਇਕ 36 ਸਾਲਾ ਭਾਰਤੀ ਮੂਲ ਦੇ ਗੁਜਰਾਤੀ ਨੌਜਵਾਨ ਦੀ ਕਾਰ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਹੈ। ਬੀਤੀ 9 ਮਾਰਚ ਸ਼ਨੀਵਾਰ ਨੂੰ ਵਾਪਰੀ ਇਸ ਘਟਨਾ ਦੇ 10 ਦਿਨਾਂ ਬਾਅਦ ਪੁਲਸ ਨੇ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਕੀਤਾ ਹੈ। ਜਾਰਜੀਆ ਦੇ ਡਗਲਸਵਿਲੇ 'ਚ ਵਾਪਰੀ ਇਸ ਘਟਨਾ 'ਚ ਦੇਰ ਸ਼ਾਮ ਵੋਕਸਵੈਗਨ ਪਾਸਟ ਕਾਰ ਨਾਲ ਹੋਈ ਟੱਕਰ 'ਚ ਕ੍ਰਿਸ਼ਨਾ ਪਟੇਲ ਨਾਂ ਦੇ ਗੁਜਰਾਤੀ ਨੌਜਵਾਨ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: "ਮੈਂ ਦੋ ਵਾਰ ਚਿੱਠੀ ਲਿਖੀ ,ਉਨ੍ਹਾਂ ਨੇ ਮੇਰੀ ਗੱਲ ਨਹੀਂ ਮੰਨੀ", ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲੇ ਅੰਨਾ ਹਜ਼ਾਰੇ

ਓਰੇਗਨ ਰਾਜ ਪੁਲਸ ਦੇ ਅਨੁਸਾਰ, ਕ੍ਰਿਸ਼ਨਾ ਪਟੇਲ ਨੂੰ ਇੱਕ ਕਾਰ ਵੱਲੋਂ ਟੱਕਰ ਮਾਰਨ ਤੋਂ ਬਾਅਦ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਅਤੇ ਇਸ ਕਾਰ ਨੂੰ ਐਲੇਕਸ ਪੇਟ੍ਰੋਵਸਕੀ ਨਾਂ ਦਾ 43 ਸਾਲਾ ਵਿਅਕਤੀ ਚਲਾ ਰਿਹਾ ਸੀ। ਹਾਦਸਾ ਹਾਈਵੇਅ 99 ਈ ਦੀ ਫਾਸਟ ਲੇਨ 'ਚ ਵਾਪਰਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ ਪਰ ਕ੍ਰਿਸ਼ਨਾ ਪਟੇਲ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਹਾਦਸਾ ਵਾਪਰਿਆ ਤਾਂ ਮ੍ਰਿਤਕ ਕ੍ਰਿਸ਼ਨਾ ਪਟੇਲ ਸੜਕ ਪਾਰ ਕਰ ਰਿਹਾ ਸੀ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੇ ਉਸ ਸਮੇਂ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ, ਇਸ ਦੀ ਪੁਲਸ ਵੱਲੋ  ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ED ਦੇ ਲਾਕਅੱਪ 'ਚ ਬੇਚੈਨੀ ਨਾਲ ਲੰਘੀ CM ਕੇਜਰੀਵਾਲ ਦੀ ਰਾਤ, ਘਰੋਂ ਮੰਗਵਾਈਆਂ ਦਵਾਈਆਂ ਤੇ ਕੰਬਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News