ਸ਼ਾਰਜਾਹ ''ਚ ਭਾਰਤੀ ਜਨਾਨੀ ਨੇ ਅਪਾਰਟਮੈਂਟ ਤੋਂ ਛਾਲ ਮਾਰਕੇ ਕੀਤੀ ਖੁਦਕੁਸ਼ੀ

Tuesday, Sep 15, 2020 - 01:42 AM (IST)

ਸ਼ਾਰਜਾਹ ''ਚ ਭਾਰਤੀ ਜਨਾਨੀ ਨੇ ਅਪਾਰਟਮੈਂਟ ਤੋਂ ਛਾਲ ਮਾਰਕੇ ਕੀਤੀ ਖੁਦਕੁਸ਼ੀ

ਦੁਬਈ (ਭਾਸ਼ਾ): ਸ਼ਾਰਜਾਹ ਦੇ ਅਲ ਮਜਾਜ਼ ਇਲਾਕੇ ਵਿਚ 26 ਸਾਲਾ ਭਾਰਤੀ ਜਨਾਨੀ ਨੇ ਕਥਿਤ ਰੂਪ ਨਾਲ ਖੁਦਕੁਸ਼ੀ ਕਰ ਲਈ। ਸੋਮਵਾਰ ਨੂੰ ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

'ਗਲਫ ਨਿਊਜ਼' ਦੀ ਖਬਰ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਭਾਵਨਾ ਰਾਮ ਨਾਮ ਦੀ ਜਨਾਨੀ ਨੇ ਅਲ ਮਜਾਜ਼ ਇਲਾਕੇ ਵਿਚ ਆਪਣੇ ਅਪਾਰਟਮੈਂਟ ਦੀ 16ਵੀਂ ਮੰਜ਼ਿਲ ਤੋਂ ਛਾਲ ਮਾਰਕੇ ਜਾਨ ਦੇ ਦਿੱਤੀ। ਅਧਿਕਾਰੀਆਂ ਨੇ 'ਖਲੀਜ਼ ਟਾਈਮਜ਼' ਨੂੰ ਦੱਸਿਆ ਕਿ ਸ਼ੁਰੂਆਤੀ ਰਿਪੋਰਟ ਵਿਚ ਇਹ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। 'ਗਲਫ ਨਿਊਜ਼' ਨੇ ਕਿਹਾ ਕਿ ਭਾਵਨਾ ਵਿਆਹੁਤਾ ਸੀ ਤੇ ਉਸ ਦਾ ਇਕ ਬੱਚਾ ਵੀ ਸੀ। ਇਸ ਘਟਨਾ ਬਾਰੇ ਅਜੇ ਵਿਸਥਾਰ ਵਿਚ ਜਾਣਕਾਰੀ ਨਹੀਂ ਮਿਲ ਸਕੀ ਹੈ।


author

Baljit Singh

Content Editor

Related News