ਭਾਰੀ ਬਰਫ਼ਬਾਰੀ ’ਚ ਯੂਕ੍ਰੇਨ ਦੇ ਬਾਰਡਰ ’ਤੇ ਫਸੇ ਭਾਰਤੀ ਵਿਦਿਆਰਥੀਆਂ ਦੀ ਵੀਡੀਓ ਵਾਇਰਲ

Thursday, Mar 10, 2022 - 11:07 AM (IST)

ਭਾਰੀ ਬਰਫ਼ਬਾਰੀ ’ਚ ਯੂਕ੍ਰੇਨ ਦੇ ਬਾਰਡਰ ’ਤੇ ਫਸੇ ਭਾਰਤੀ ਵਿਦਿਆਰਥੀਆਂ ਦੀ ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ– ਯੂਕ੍ਰੇਨ ’ਚ ਫਸੇ ਵਿਦਿਆਰਥੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣੇ ਕਰ ਰਹੇ ਹਨ। ਉਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਨਹੀਂ ਹੈ ਤਾਂ ਰੂਸ-ਯੂਕ੍ਰੇਨ ਵਿਚਾਲੇ ਗੋਲੀਬਾਰੀ ਦੇ ਨਾਲ-ਨਾਲ ਉਹ ਭਾਰੀ ਬਰਫ਼ਬਾਰੀ ਦਾ ਵੀ ਸਾਹਮਣਾ ਕਰ ਰਹੇ ਹਨ। ਯੂਕ੍ਰੇਨ ਦੇ ਕਈ ਇਲਾਕਿਆਂ ’ਚ ਇਨ੍ਹੀਂ ਦਿਨੀਂ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਉੱਥੇ ਫਸੇ ਵਿਦਿਆਰਥੀਆਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਲਗਾਤਾਰ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। 

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿਚ ਰੋਮਾਨੀਆ ਦੇ ਬੁਕਾਰੇਸਟ ’ਚ ਭਾਰੀ ਬਰਫ਼ਬਾਰੀ ’ਚ ਭਾਰਤੀ ਵਿਦਿਆਰਥੀ ਵਤਨ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਬਾਰਡਰ ਪਾਰ ਕਰਨ ’ਚ ਉਨ੍ਹਾਂ ਨੂੰ ਕਿਨ੍ਹਾਂ ਸੁਸ਼ਕਿਲ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਇਕ ਪਾਸੇ ਯੂਕ੍ਰੇਨ-ਰੂਸ ਵਿਚਾਲੇ ਗੋਲੀਬਾਰੀ ਦਾ ਖ਼ਤਰਾ ਹੈ ਤਾਂ ਦੂਜੇ ਪਾਸੇ ਭਾਰੀ ਬਰਫ਼ਬਾਰੀ ਵੀ ਉਨ੍ਹਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਭਾਰੀ ਬਰਫ਼ਬਾਰੀ ਵਿਚਾਲੇ ਵਿਦਿਆਰਥੀਆਂ ਦਾ ਇਕ ਸਮੂਹ ਦੋ-ਤਿੰਨ ਦਿਨਾਂ ਤੋਂ ਯੂਕ੍ਰੇਨ ਦਾ ਬਾਰਡਰ ਪਾਰ ਕਰਕੇ ਰੋਮਾਨੀਆ ’ਚ ਦਾਖਲ ਹੋਇਆ, ਜਿੱਥੇ ਉਹ ਭਾਰਤ ਸਰਕਾਰ ਅਤੇ ਭਾਰਤੀ ਅੰਬੈਸੀ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ। 

ਯੂਕ੍ਰੇਨ ’ਚ ਰੂਸ ਦੇ ਹਮਲਿਆਂ ਤੋਂ ਬਾਅਦ ਹੁਣ ਤਕ ਹਜ਼ਾਰਾਂ ਭਾਰਤੀਆਂ ਦੁ ਸੁਰੱਖਿਅਤ ਦੇਸ਼ ਵਾਪਸੀ ਹੋ ਚੁੱਕੀ ਹੈ, ਜਦਕਿ ਹੋਰ ਨਾਗਰਿਕਾਂ ਦੀ ਵੀ ਦੇਸ਼ ਵਾਪਸੀ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਭਾਰਤੀ ਹਵਾਈ ਫੌਜ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਤਾਂ ਸਰਕਾਰ ਨੇ ਚਾਰ ਕੇਂਦਰੀ ਮੰਤਰੀਆਂ ਦੀ ਤਾਇਨਾਤੀ ਵੀ ਵੱਖ-ਵੱਖ ਦੇਸ਼ਾਂ ਕੀਤੀ ਹੈ। ਇਸ ਵਿਚਕਾਰ ਭਾਰਤੀ ਵਿਦਿਆਰਥੀ ਯੂਕ੍ਰੇਨ ਦੇ ਕਈ ਸ਼ਹਿਰਾਂ ’ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਹੈ। 


author

Rakesh

Content Editor

Related News