ਭਾਰਤੀ ਕਾਰੋਬਾਰੀ ਦੀ ਦਰਿਆਦਿਲੀ; UAE ਦੀਆਂ ਜੇਲ੍ਹਾਂ 'ਚ ਬੰਦ 900 ਕੈਦੀਆਂ ਦੀ ਰਿਹਾਈ ਲਈ ਦਾਨ ਕੀਤੇ 2.25 ਕਰੋੜ

Wednesday, Feb 28, 2024 - 01:58 PM (IST)

ਭਾਰਤੀ ਕਾਰੋਬਾਰੀ ਦੀ ਦਰਿਆਦਿਲੀ; UAE ਦੀਆਂ ਜੇਲ੍ਹਾਂ 'ਚ ਬੰਦ 900 ਕੈਦੀਆਂ ਦੀ ਰਿਹਾਈ ਲਈ ਦਾਨ ਕੀਤੇ 2.25 ਕਰੋੜ

ਦੁਬਈ (ਏਜੰਸੀ)- ਰਮਜ਼ਾਨ ਤੋਂ ਪਹਿਲਾਂ ਇੱਕ ਯੂਏਈ-ਅਧਾਰਤ ਭਾਰਤੀ ਕਾਰੋਬਾਰੀ ਅਤੇ ਪਰਉਪਕਾਰੀ ਵਿਅਕਤੀ ਨੇ ਖਾੜੀ ਦੇਸ਼ ਦੀਆਂ ਜੇਲ੍ਹਾਂ ਵਿੱਚੋਂ 900 ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ 1 ਮਿਲੀਅਨ ਦਿਰਹਾਮ (ਲਗਭਗ 2.25 ਕਰੋੜ ਰੁਪਏ) ਦਾਨ ਦਿੱਤਾ ਹੈ। ਪਿਓਲ ਗੋਲਡ ਜਵੈਲਰਜ਼ ਦੇ ਮਾਲਕ 66 ਸਾਲਾ ਫਿਰੋਜ਼ ਮਰਚੈਂਟ ਨੇ ਯੂ.ਏ.ਈ. ਦੇ ਅਧਿਕਾਰੀਆਂ ਨੂੰ ਪੈਸਾ ਦਾਨ ਵਿਚ ਦਿੱਤਾ ਹੈ, ਜੋ ਕਿ ਪਵਿੱਤਰ ਮਹੀਨੇ ਦੇ ਨਿਮਰਤਾ, ਮਨੁੱਖਤਾ, ਮਾਫੀ ਅਤੇ ਦਿਆਲਤਾ ਦੇ ਸੰਦੇਸ਼ ਦਾ ਪ੍ਰਮਾਣ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ MP ਪ੍ਰੀਤ ਕੋਰ ਗਿੱਲ ਦਾ ਦਾਅਵਾ, ਭਾਰਤੀ ਏਜੰਟਾਂ ਦੀ ਹਿੱਟ-ਲਿਸਟ 'ਚ ਹਨ ਕਈ ਬ੍ਰਿਟਿਸ਼ ਸਿੱਖ

ਉਨ੍ਹਾਂ ਦੇ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ, 'ਦੁਬਈ ਸਥਿਤ ਮੁੱਖ ਭਾਰਤੀ ਕਾਰੋਬਾਰੀ ਅਤੇ ਪਿਓਰ ਗੋਲਡ ਦੇ ਪਰੋਪਕਾਰੀ ਫਿਰੋਜ ਮਰਚੈਂਟ ਨੇ ਅਰਬ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ 900 ਕੈਦੀਆਂ ਦੀ ਰਿਹਾਈ ਯਕੀਨੀ ਕਰਨ ਲਈ ਕਰੀਬ 2.25 ਕਰੋੜ ਰੁਪਏ ਦਾ ਦਾਨ ਦਿੱਤਾ ਹੈ।' 2008 ਵਿੱਚ ਸਥਾਪਿਤ ਦਿ ਫੋਰਗੋਟਨ ਸੋਟਾਇਟੀ ਪਹਿਲ ਤਹਿਤ ਮਰਚੈਂਟ ਨੇ 2024 ਦੀ ਸ਼ੁਰੂਆਤ ਤੋਂ ਯੂ.ਏ.ਈ. ਭਰ ਵਿੱਚ 900 ਕੈਦੀਆਂ ਦੀ ਰਿਹਾਈ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਵਿੱਚ ਅਜਮਾਨ ਦੇ 495 ਕੈਦੀ, ਫੁਜੈਰਾਹ ਦੇ 170 ਕੈਦੀ, ਦੁਬਈ ਦੇ 121 ਕੈਦੀ, ਉਮ ਅਲ ਕੁਵੈਨ ਦੇ 69 ਕੈਦੀ ਅਤੇ ਰਾਸ ਅਲ ਖੈਮਾਹ ਦੇ 28 ਕੈਦੀ ਸ਼ਾਮਲ ਹਨ। ਸੰਯੁਕਤ ਅਰਬ ਅਮੀਰਾਤ ਦੀਆਂ ਕੇਂਦਰੀ ਜੇਲ੍ਹਾਂ ਵਿੱਚ ਪੁਲਸ ਦੇ ਡਾਇਰੈਕਟਰ ਜਨਰਲਾਂ ਦੇ ਨਾਲ ਮਿਲ ਕੇ ਮਰਚੈਂਟ ਨੇ ਪਿਛਲੇ ਕੁੱਝ ਸਾਲਾਂ ਵਿਚ ਵੱਖ-ਵੱਖ ਸੰਪਰਦਾਵਾਂ, ਕੌਮੀਅਤਾਂ ਅਤੇ ਧਰਮਾਂ ਦੇ 20,000 ਤੋਂ ਵੱਧ ਕੈਦੀਆਂ ਦੀ ਰਿਹਾਈ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਹ ਉਨ੍ਹਾਂ ਦੇ ਕਰਜ਼ੇ ਦਾ ਭੁਗਤਾਨ ਕਰਦੇ ਹਨ ਅਤੇ ਉਨ੍ਹਾਂ ਦੇ ਦੇਸ਼ ਵਾਪਸ ਜਾਣ ਲਈ ਉਹਨਾਂ ਦੀਆਂ ਹਵਾਈ ਟਿਕਟਾਂ ਦੀ ਵੀ ਵਿਵਸਥਾ ਕਰਦੇ ਹਨ। 

ਇਹ ਵੀ ਪੜ੍ਹੋ: 1 ਮਾਰਚ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ, ਇਹ ਰਹੇਗਾ ਦਰਸ਼ਨ ਦਾ ਸਮਾਂ

ਮਰਚੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਿਸ਼ਨ ਦੀ ਸ਼ੁਰੂਆਤ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਈ ਕੀਤੀ ਕਿ ਯੂ.ਏ.ਈ. ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਦੁਬਾਰਾ ਮਿਲਣ ਦਾ ਦੂਜਾ ਮੌਕਾ ਦਿੰਦਾ ਹੈ। ਉਨ੍ਹਾਂ ਦਾ ਟੀਚਾ 2024 ਵਿੱਚ 3000 ਤੋਂ ਵੱਧ ਕੈਦੀਆਂ ਦੀ ਰਿਹਾਈ ਕਰਾਉਣਾ ਹੈ। ਮਰਚੈਂਟ ਦੀ ਮਦਦ ਨੂੰ ਸ਼ਾਸਕਾਂ ਨੇ ਮਾਨਤਾ ਦਿੱਤੀ ਗਈ ਹੈ, ਨਾਲ ਹੀ ਉਨ੍ਹਾਂ ਦੀ ਦਿਆਲਤਾ, ਮਾਫੀ ਅਤੇ ਉਦਾਰਤਾ ਨੇ ਉਨ੍ਹਾਂ ਨੂੰ ਯੂ.ਏ.ਈ. ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਤੋਂ ਪ੍ਰਸ਼ੰਸਾ ਦਿਵਾਈ ਹੈ। ਮਰਚੈਂਟ ਨੇ ਕਿਹਾ, "ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਂ ਸਰਕਾਰੀ ਅਧਿਕਾਰੀਆਂ ਨਾਲ ਜੁੜਿਆ ਹੋਇਆ ਹਾਂ। ਫੋਰਗੋਟਨ ਸੋਸਾਇਟੀ ਦੀ ਪਹਿਲਕਦਮੀ ਇਸ ਅਧਾਰ 'ਤੇ ਅਧਾਰਤ ਹੈ ਕਿ ਮਨੁੱਖਤਾ ਸਰਹੱਦਾਂ ਤੋਂ ਪਰੇ ਹੈ। ਅਸੀਂ ਉਨ੍ਹਾਂ ਨੂੰ ਆਪਣੇ ਦੇਸ਼ ਅਤੇ ਸਮਾਜ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਮੇਲ-ਮਿਲਾਪ ਦੀ ਸੰਭਾਵਨਾ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਦੇ ਹਾਂ।" 

ਇਹ ਵੀ ਪੜ੍ਹੋ: ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਨਾਲ 68 ਬੱਚਿਆਂ ਦੀ ਮੌਤ ਦਾ ਮਾਮਲਾ, ਭਾਰਤੀ ਨਾਗਰਿਕ ਨੂੰ 20 ਸਾਲ ਦੀ ਸਜ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News