ਸਿੰਗਾਪੁਰ ''ਚ ਕੋਵਿਡ ਨਿਯਮਾਂ ਦੀ ਉਲੰਘਣਾ ਮਾਮਲੇ ''ਚ ਭਾਰਤੀ ਮੂਲ ਦੇ ਨੌਜਵਾਨ ''ਤੇ ਜੁਰਮਾਨਾ

06/01/2022 5:18:20 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਭਾਰਤੀ ਮੂਲ ਦੇ 19 ਸਾਲਾ ਨੌਜਵਾਨ ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਕੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ 4,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਦੀ ਇਕ ਖ਼ਬਰ 'ਚ ਦਿੱਤੀ ਗਈ। ਖ਼ਬਰਾਂ ਦੇ ਅਨੁਸਾਰ ਕੋਟਰਾ ਵੈਂਕਟ ਸਾਈ ਰੋਹਨਕ੍ਰਿਸ਼ਨ ਨੇ ਪਿਛਲੇ ਸਾਲ ਨਵੇਂ ਸਾਲ ਦੀ ਸ਼ਾਮ ਨੂੰ ਨਦੀ ਕਿਨਾਰੇ ਇੱਕ ਪਾਰਟੀ ਵਿੱਚ ਸਪਾਈਡਰਮੈਨ ਦੀ ਪੋਸ਼ਾਕ ਵਿੱਚ ਪਹੁੰਚ ਕੇ ਕੋਵਿਡ-19 (ਅਸਥਾਈ ਉਪਾਅ ਕੰਟਰੋਲ ਆਰਡਰ) ਨਿਯਮਾਂ 2020 ਦੀ ਉਲੰਘਣਾ ਕੀਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! 5 ਦਿਨਾਂ 'ਚ ਦੋ ਵਾਰ ਗਰਭਵਤੀ ਹੋਈ ਔਰਤ, ਇਕੋ ਦਿਨ ਪੈਦਾ ਹੋਏ ਬੱਚੇ

ਅਖ਼ਬਾਰ 'ਦੀ ਸਟ੍ਰੇਟ ਟਾਈਮਜ਼'  ਦੀ ਖ਼ਬਰ ਮੁਤਾਬਕ ਉਹ ਅਤੇ ਉਸ ਦੇ ਤਿੰਨ ਦੋਸਤ ਆਪਣੇ ਯੂਟਿਊਬ ਚੈਨਲ ਲਈ ਵੀਡੀਓ ਬਣਾਉਣ ਲਈ ਕਲਾਰਕ ਕਵੇ ਵਿਖੇ ਇੱਕ ਭੀੜ ਵਿੱਚ ਸ਼ਾਮਲ ਹੋਏ ਸਨ। ਕੁਝ ਦਿਨਾਂ ਬਾਅਦ ਉਹਨਾਂ ਨੇ ਇਹ ਵੀਡੀਓ ਯੂਟਿਊਬ 'ਤੇ ਸਾਂਝਾ ਕੀਤਾ, ਜਿਸ ਵਿੱਚ ਉਹ ਕੋਵਿਡ-19 ਸੁਰੱਖਿਆ ਪ੍ਰਬੰਧਨ ਉਪਾਵਾਂ ਦੀ ਉਲੰਘਣਾ ਕਰਦੇ ਦਿਖਾਈ ਦੇ ਰਹੇ ਸਨ। ਡਿਪਟੀ ਸਰਕਾਰੀ ਵਕੀਲ ਜੇਰੇਮੀ ਬਿਨ ਨੇ ਅਦਾਲਤ ਦੇ ਦਸਤਾਵੇਜ਼ਾਂ 'ਚ ਕਿਹਾ ਕਿ ਰੋਹਨਕ੍ਰਿਸ਼ਨ ਦੇ ਦੋ ਚੀਨੀ ਦੋਸਤਾਂ ਗਲੈਕਸੀ ਲੂ ਜ਼ੁਆਨ ਮਿੰਗ, ਲੀ ਹਰਨ ਸਿੰਗ ਅਤੇ ਭਾਰਤੀ ਮੂਲ ਦੇ ਆਕਾਸ਼ ਨੇ ਵੀਡੀਓ ਬਣਾਉਣ 'ਚ ਮਦਦ ਕੀਤੀ। ਬਿਨ ਨੇ ਕਿਹਾ ਕਿ ਰੋਹਨਕ੍ਰਿਸ਼ਨ ਦੀ ਸਪਾਈਡਰ-ਮੈਨ ਪਹਿਰਾਵੇ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਅਤੇ ਉਸ ਸਮੇਂ ਉਸ ਨੇ ਮਾਸਕ ਵੀ ਨਹੀਂ ਪਾਇਆ ਸੀ, ਜੋ ਕਿ ਉਸ ਸਮੇਂ ਦੇ ਲਾਗੂ ਨਿਯਮ ਦੇ ਤਹਿਤ ਲਾਜ਼ਮੀ ਸੀ। ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਕੋਈ ਵੀ ਵਿਅਕਤੀ 10,000 ਸਿੰਗਾਪੁਰੀ ਡਾਲਰ ਤੱਕ ਦਾ ਜ਼ੁਰਮਾਨਾ, ਛੇ ਮਹੀਨਿਆਂ ਤੱਕ ਦੀ ਕੈਦ, ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।


Vandana

Content Editor

Related News