ਆਸਟਰੇਲੀਆ ''ਚ ਮਿੰਨੀ ਬੱਸ ਨੂੰ ਟੱਕਰ ਮਾਰਨ ਵਾਲਾ ਨਿਕਲਿਆ ਭਾਰਤੀ ਮੂਲ ਦਾ ਡਰਾਈਵਰ

06/21/2017 4:12:50 PM


ਮੈਲਬੌਰਨ— ਆਸਟਰੇਲੀਆ ਦੇ ਸੂਬੇ ਵਿਕਟੋਰੀਆ 'ਚ ਬੀਤੇ ਮੰਗਲਵਾਰ ਨੂੰ ਮਿੰਨੀ ਬੱਸ ਅਤੇ ਟੈਕਸੀ ਵਿਚਾਲੇ ਭਿਆਨਕ ਹੋ ਗਈ ਸੀ, ਜਿਸ 'ਚ 12 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਅਤੇ ਇਕ ਔਰਤ ਦੀ ਮੌਤ ਹੋ ਗਈ। ਇਸ ਘਟਨਾ ਦੇ ਸੰਬੰਧ 'ਚ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਟੈਕਸੀ ਡਰਾਈਵਰ ਭਾਰਤੀ ਮੂਲ ਦਾ ਹੀ ਨਿਕਲਿਆ। 37 ਸਾਲਾ ਟੈਕਸੀ ਡਰਾਈਵਰ ਦਾ ਨਾਂ ਜਤਿੰਦਰ ਪਨੇਸਰ ਹੈ, ਜਿਸ ਨੂੰ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰ ਕੇ ਜਾਨਲੇਵਾ ਹਾਦਸਾ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 
ਇਸ ਹਾਦਸੇ ਦੇ ਸੰਬੰਧ 'ਚ ਉਸ ਵਿਰੁੱਧ ਦੋਸ਼ ਵੀ ਲਾਏ ਗਏ ਹਨ। ਦੱਸਣ ਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਭਾਰਤੀ ਟੈਕਸੀ ਡਰਾਈਵਰ ਨੇ ਉੱਤਰੀ ਵਿਕਟੋਰੀਆ ਦੇ ਆਡਮੋਨਾ 'ਚ ਆਪਣੀ ਟੈਕਸੀ ਨਾਲ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ ਸੀ। ਮਿੰਨੀ ਬੱਸ 'ਚ 12 ਅਤੇ ਟੈਕਸੀ 'ਚ 2 ਯਾਤਰੀ ਸਵਾਰ ਸਨ। ਇਸ ਹਾਦਸੇ 'ਚ 12 ਲੋਕ ਜ਼ਖਮੀ ਹੋ ਗਏ ਸਨ ਅਤੇ ਬੱਸ 'ਚ ਸਵਾਰ ਇਕ ਬਜ਼ੁਰਗ ਔਰਤ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਸੀ। 
ਟੈਕਸੀ ਡਰਾਈਵਰ ਨੂੰ ਸ਼ੇਪਾਰਟਨ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ 'ਤੇ ਹੱਤਿਆ ਦੇ ਇਕ ਮਾਮਲੇ 'ਚ ਉਸ ਵਿਰੁੱਧ ਦੋਸ਼ ਲਾਇਆ। ਟੈਕਸੀ ਡਰਾਈਵਰ ਨੂੰ ਜ਼ਮਾਨਤ 'ਤੇ ਰਿਹਾਅ ਤਾਂ ਕਰ ਦਿੱਤਾ ਗਿਆ ਪਰ ਉਸ ਤੋਂ ਉਸ ਦਾ ਪਾਸਪੋਰਟ ਲੈ ਲਿਆ ਗਿਆ। ਉਸ ਨੂੰ 24 ਅਕਤੂਬਰ ਨੂੰ ਅਦਾਲਤ 'ਚ ਪੇਸ਼ ਹੋਣਾ ਹੋਵੇਗਾ ਅਤੇ ਉਸ ਨੂੰ ਵਿਕਟੋਰੀਆ ਤੋਂ ਬਾਹਰ ਜਾਣ ਜਾਂ ਵਾਹਨ ਚਲਾਉਣ ਦੀ ਆਗਿਆ ਨਹੀਂ ਹੈ।


Related News