ਗਾਇਕ ਨੇ ਔਰਤ ਨਾਲ ਕੀਤੀ ਸੀ ਛੇੜਛਾੜ, ਹੁਣ ਦੇਣਾ ਪਵੇਗਾ 1 ਲੱਖ 85 ਹਜ਼ਾਰ ਤੋਂ ਵੱਧ ਦਾ ਜੁਰਮਾਨਾ

Monday, Feb 05, 2024 - 05:17 PM (IST)

ਗਾਇਕ ਨੇ ਔਰਤ ਨਾਲ ਕੀਤੀ ਸੀ ਛੇੜਛਾੜ, ਹੁਣ ਦੇਣਾ ਪਵੇਗਾ 1 ਲੱਖ 85 ਹਜ਼ਾਰ ਤੋਂ ਵੱਧ ਦਾ ਜੁਰਮਾਨਾ

ਸਿੰਗਾਪੁਰ (ਏਜੰਸੀ) - ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ 42 ਸਾਲਾ ਗਾਇਕ ਨੂੰ 2022 ਵਿੱਚ ਸ਼ਰਾਬ ਦੇ ਨਸ਼ੇ ਵਿਚ ਇੱਕ ਮਹਿਲਾ ਪ੍ਰੋਡਕਸ਼ਨ ਕਰੂ ਮੈਂਬਰ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ 3 ਹਜ਼ਾਰ ਸਿੰਗਾਪੁਰੀ ਡਾਲਰ (1,85,116.46 in indian rupees) ਦਾ ਜੁਰਮਾਨਾ ਲਗਾਇਆ ਗਿਆ ਹੈ। ਸ਼ਿਵਬਾਲਨ ਸ਼ਿਵ ਪ੍ਰਸਾਦ ਮੈਨਨ, ਜਿਸ ਨੇ ਘਟਨਾ ਵਾਲੇ ਦਿਨ 10-15 ਕੱਪ ਵਿਸਕੀ ਪੀਤੀ ਸੀ, ਨੇ ਸੋਮਵਾਰ ਨੂੰ ਛੇੜਛਾੜ ਦੇ ਮਾਮਲੇ ਵਿੱਚ ਆਪਣਾ ਦੋਸ਼ ਸਵੀਕਾਰ ਕਰ ਲਿਆ। ਦਿ ਸਟਰੇਟ ਟਾਈਮਜ਼ ਅਖ਼ਬਾਰ ਦੀ ਰਿਪੋਰਟ ਮੁਤਾਬਕ ਸਜ਼ਾ ਸੁਣਾਉਣ ਦੌਰਾਨ ਛੇੜਛਾੜ ਦੇ ਦੋਸ਼ ਸਮੇਤ ਦੋ ਹੋਰ ਦੋਸ਼ਾਂ 'ਤੇ ਵਿਚਾਰ ਕੀਤਾ ਗਿਆ। ਘਟਨਾ ਵਾਲੇ ਦਿਨ, ਪੀੜਤਾ ਸਵੇਰੇ 11 ਵਜੇ ਸਟਾਰਸ ਐਵੇਨਿਊ ਸਥਿਤ ਮੀਡੀਆਕਾਰਪ ਕੈਂਪਸ ਵਿੱਚ ਇੱਕ ਸ਼ੋਅ ਦੇ ਪ੍ਰੋਡਗਕਸ਼ਨ 'ਤੇ ਕੰਮ ਕਰਨ ਲਈ ਪਹੁੰਚੀ, ਜਿਸ ਵਿੱਚ ਮੇਨਨ ਨੂੰ ਇੱਕ ਗਾਇਕ ਅਤੇ ਡਾਂਸਰ ਵਜੋਂ ਕਾਸਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਵੋਟ ਨਾ ਪਾਉਣ 'ਤੇ ਔਰਤ ਨਾਲ ਸਮੂਹਿਕ ਬਲਾਤਕਾਰ, 10 ਦੋਸ਼ੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਡਿਪਟੀ ਸਰਕਾਰੀ ਵਕੀਲ ਗ੍ਰੇਸ ਟੀਓ ਨੇ ਅਦਾਲਤ ਨੂੰ ਦੱਸਿਆ ਕਿ ਮੇਨਨ, ਜੋ ਘਟਨਾ ਸਥਾਨ 'ਤੇ ਮੌਜੂਦ ਸੀ, ਨੇ ਦੁਪਹਿਰ 3 ਵਜੇ ਤੋਂ ਰਾਤ 11.30 ਵਜੇ ਦਰਮਿਆਨ 15 ਕੱਪ ਵਿਸਕੀ ਪੀ ਲਈ ਸੀ। ਸ਼ੋਅ ਖ਼ਤਮ ਹੋਣ ਤੋਂ ਬਾਅਦ ਪੀੜਤਾ ਆਪਣੇ ਦੋਸਤ ਨਾਲ ਲਿਫਟ ਦੀ ਉਡੀਕ ਕਰ ਰਹੀ ਸੀ। ਜਦੋਂ ਲਿਫਟ ਪਹੁੰਚੀ ਤਾਂ ਮੈਨਨ ਲਿਫਟ ਤੋਂ ਬਾਹਰ ਆਇਆ ਅਤੇ ਪੀੜਤਾ ਨੂੰ ਜਬਾੜੇ ਤੋਂ ਫੜ ਕੇ ਉਸ ਦੀਆਂ ਗੱਲ੍ਹਾਂ 'ਤੇ ਚੁੰਮਣ ਲੱਗਾ। ਪੀੜਤਾ ਨੇ ਦੂਰ ਜਾਣ ਦੀ ਕੋਸ਼ਿਸ਼ ਕੀਤੀ ਅਤੇ ਮੈਨਨ ਨੂੰ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਪਸੰਦ ਨਹੀਂ ਹੈ, ਜਿਸ ਤੋਂ ਬਾਅਦ ਉਸਦੇ ਦੋਸਤ ਨੇ ਦਖ਼ਲ ਦਿੱਤਾ ਅਤੇ ਮੇਨਨ ਨੂੰ ਜਾਣ ਲਈ ਕਿਹਾ।

ਇਹ ਵੀ ਪੜ੍ਹੋ: ਸਾਵਧਾਨ! ਦੰਦਾਂ ਦੇ ਦਰਦ ਦਾ ਡੈਂਟਿਸਟ ਨੇ ਕੀਤਾ ਅਜਿਹਾ ਇਲਾਜ, ਪਹਿਲਾਂ ਕੋਮਾ 'ਚ ਗਿਆ ਮੁੰਡਾ ਫਿਰ...!

ਟੀਓ ਨੇ ਅਦਾਲਤ ਨੂੰ ਦੱਸਿਆ ਕਿ ਮੇਨਨ ਦੇ ਘਟਨਾ ਸਥਾਨ ਤੋਂ ਚਲੇ ਜਾਣ ਤੋਂ ਬਾਅਦ ਪੀੜਤਾ ਰੋਣ ਲੱਗੀ ਅਤੇ ਘਬਰਾ ਗਈ ਕਿਉਂਕਿ ਉਹ ਘਟਨਾ ਤੋਂ ਤਣਾਅ ਵਿੱਚ ਸੀ। ਉਸੇ ਦਿਨ ਬਾਅਦ ਵਿਚ ਉਸ ਨੇ ਪੁਲਸ ਨਾਲ ਸੰਪਰਕ ਕੀਤਾ। ਮੈਨਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਘਟਨਾ ਉਸ ਲਈ ਪਹਿਲੀ ਵਾਰ ਕਾਨੂੰਨ ਦੀ ਉਲੰਘਣਾ ਸੀ ਅਤੇ ਦੋਵਾਂ ਵਿਚਾਲੇ ਸੰਪਰਕ 3 ਸਕਿੰਟਾਂ ਤੋਂ ਵੀ ਘੱਟ ਸਮੇਂ ਤੱਕ ਚੱਲਿਆ ਸੀ। ਸਿੰਗਾਪੁਰ ਵਿੱਚ ਇੱਕ ਅਪਰਾਧੀ ਨੂੰ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ,  ਜੁਰਮਾਨਾ ਲਗਾਇਆ ਜਾ ਸਕਦਾ ਹੈ, ਡੰਡਿਆਂ ਨਾਲ ਮਾਰਿਆ ਜਾ ਸਕਦਾ ਹੈ ਜਾਂ ਇਹਨਾਂ ਵਿਚੋਂ ਇਕ ਤੋਂ ਜ਼ਿਆਦਾ ਸਜ਼ਾਵਾਂ ਇੱਕਠੇ ਦਿੱਤੀਆਂ ਜਾ ਸਕਦੀਆਂ ਹਨ। 

ਇਹ ਵੀ ਪੜ੍ਹੋ: ਮਾਲਦੀਵ ਤੋਂ ਭਾਰਤੀ ਫ਼ੌਜੀਆਂ ਦੀ 10 ਮਾਰਚ ਤੋਂ ਪਹਿਲਾਂ ਹੋਵੇਗੀ ਵਾਪਸੀ, ਰਾਸ਼ਟਰਪਤੀ ਮੁਇਜ਼ੂ ਬੋਲੇ- ਦੇਸ਼ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News