ਸਿੰਗਾਪੁਰ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਮੌਤ ਦੇ ਮਾਮਲੇ ''ਚ ਹੋਈ ਜੇਲ੍ਹ
Thursday, Sep 07, 2023 - 05:09 PM (IST)

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਭਾਰਤੀ ਮੂਲ ਦੇ 'ਫੋਰਕਲਿਫਟ ਆਪਰੇਟਰ' ਨੂੰ ਇਕ ਹਾਦਸੇ ਵਿਚ ਹੋਈ ਉਸ ਦੇ ਸਾਥੀ ਦੀ ਮੌਤ ਦੇ ਮਾਮਲੇ ਵਿਚ 18 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਮੂਲ ਦੇ ਵਿਅਕਤੀ 'ਤੇ ਦੋਸ਼ ਸੀ ਕਿ ਉਸ ਦੀ ਲਾਪਰਵਾਹੀ ਕਾਰਨ ਹਾਦਸੇ 'ਚ ਉਸ ਦੇ ਸਾਥੀ ਦੀ ਮੌਤ ਹੋਈ। ਜਨਸ਼ਕਤੀ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਵੀਰਵਾਰ ਨੂੰ ਰਿਪੋਰਟ ਜਾਰੀ ਕਰਕੇ ਕੇ ਕਿਹਾ ਕਿ 7 ਜੁਲਾਈ 2022 ਨੂੰ ਵਾਪਰੀ ਘਟਨਾ ਲਈ ਏ. ਗਣੇਸ਼ਨ ਨੂੰ ਵਰਕਪਲੇਸ ਸੇਫਟੀ ਐਂਡ ਹੈਲਥ (WSH) ਐਕਟ ਤਹਿਤ 15 ਅਗਸਤ ਨੂੰ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਅਮਰੀਕਾ 'ਚ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ 4 ਲੱਖ ਭਾਰਤੀਆਂ ਦੀ ਹੋ ਸਕਦੀ ਹੈ ਮੌਤ
7 ਜੁਲਾਈ 2022 ਨੂੰ ਗਣੇਸ਼ਨ ਇੱਕ ਬਹੁ-ਮੰਜ਼ਿਲਾ ਕਾਰ ਪਾਰਕਿੰਗ ਸਥਾਨ 'ਤੇ 'ਫੋਰਕਲਿਫਟ' ਚਲਾ ਰਿਹਾ ਸੀ, ਜਿੱਥੇ ਉਸਦਾ ਸਹਿਯੋਗੀ ਕੁੰਜੱਪਾ ਮਾਕੇਸ਼ ਕੇਬਲ ਵਿਛਾ ਰਿਹਾ ਸੀ। ਚੈਨਲ ਨਿਊਜ਼ ਏਸ਼ੀਆ ਦੇ ਅਨੁਸਾਰ, 'ਫੋਰਕਲਿਫਟ' ਚਲਾਉਂਦੇ ਸਮੇਂ ਵਾਪਰੇ ਹਾਦਸੇ ਵਿੱਚ ਮਾਕੇਸ਼ ਜ਼ਖ਼ਮੀ ਹੋ ਗਿਆ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਮੰਤਰਾਲਾ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਗਣੇਸ਼ਨ ਦੀ ਲਾਪਰਵਾਹੀ ਕਾਰਨ ਵਾਪਰਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।