ਸਿੰਗਾਪੁਰ ''ਚ ਧੋਖਾਧੜੀ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 7 ਸਾਲ ਤੋਂ ਵੱਧ ਦੀ ਸਜ਼ਾ

Tuesday, Jan 23, 2024 - 01:24 PM (IST)

ਸਿੰਗਾਪੁਰ ''ਚ ਧੋਖਾਧੜੀ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 7 ਸਾਲ ਤੋਂ ਵੱਧ ਦੀ ਸਜ਼ਾ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਕਰੀਬ 18 ਲੱਖ ਅਮਰੀਕੀ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ 7 ਸਾਲ ਅਤੇ 4 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 'ਦਿ ਸਟਰੇਟਸ ਟਾਈਮਜ਼' ਦੀ ਰਿਪੋਰਟ ਮੁਤਾਬਕ 53 ਸਾਲਾ ਮੁਰਲੀ ਕ੍ਰਿਸ਼ਨਨ ਨਾਇਡੂ ਨੇ ਨਿਵੇਸ਼ ਘੁਟਾਲੇ ਤਹਿਤ 2008-13 ਦੌਰਾਨ ਆਪਣੇ ਪਰਿਵਾਰਕ ਦੋਸਤਾਂ ਅਤੇ ਜਾਣਕਾਰਾਂ ਸਮੇਤ 20 ਲੋਕਾਂ ਨਾਲ ਧੋਖਾਧੜੀ ਕੀਤੀ ਸੀ।

ਇਹ ਵੀ ਪੜ੍ਹੋ: ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 'ਤੇ ਪਾਕਿਸਤਾਨ ਨੇ ਉਗਲਿਆ ਜ਼ਹਿਰ, ਭਾਰਤ ਨੂੰ ਲੈ ਕੇ ਆਖੀ ਇਹ ਗੱਲ

ਰਿਪੋਰਟ ਮੁਤਾਬਕ ਨਾਇਡੂ ਨੇ ਜ਼ਿਆਦਾਤਰ ਪੀੜਤਾਂ ਨੂੰ ਇਸ ਆੜ ਵਿਚ ਠੱਗਿਆ ਕਿ ਉਨ੍ਹਾਂ ਦਾ ਪੈਸਾ ਉਸ ਦੀ ਪਤਨੀ ਵੱਲੋਂ ਸਥਾਪਤ ਲੋਨ ਬਿਜਨੈੱਸ ਵਿਚ ਨਿਵੇਸ਼ ਕੀਤਾ ਜਾਵੇਗਾ। ਕਈ ਪੀੜਤਾਂ ਨੇ ਨਿਵੇਸ਼ ਕਰਨ ਲਈ ਆਪਣੀ ਰਿਟਾਇਰਮੈਂਟ ਬਚਤ ਤੋਂ ਪੈਸੇ ਕੱਢੇ ਸਨ।

ਇਹ ਵੀ ਪੜ੍ਹੋ: ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਏ ਮਹਿਮਾਨਾਂ ਨੂੰ ਮੈਟਲ ਦੇ 'ਦੀਵੇ' ਸਣੇ ਮਿਲੇ ਇਹ ਖ਼ਾਸ ਤੋਹਫ਼ੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

 


author

cherry

Content Editor

Related News