ਸਿੰਗਾਪੁਰ ''ਚ ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ ਜੇਲ੍ਹ

Wednesday, Apr 16, 2025 - 02:45 PM (IST)

ਸਿੰਗਾਪੁਰ ''ਚ ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ ਜੇਲ੍ਹ

ਸਿੰਗਾਪੁਰ (ਪੋਸਟ ਬਿਊਰੋ)- ਭਾਰਤੀ ਮੂਲ ਦੇ ਇੱਕ ਮਲੇਸ਼ੀਅਨ ਵਿਅਕਤੀ ਨੂੰ ਮੰਗਲਵਾਰ ਨੂੰ ਇੱਕ ਗੰਦੇ ਕੱਪੜੇ ਰੱਖਣ ਵਾਲੇ ਬੈਗ ਵਿੱਚ ਲੁਕਾਏ ਇੱਕ ਕਤੂਰੇ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਅੱਠ ਹਫ਼ਤਿਆਂ ਦੀ ਕੈਦ ਅਤੇ 2,500 ਸਿੰਗਾਪੁਰ ਡਾਲਰ ਦਾ ਜੁਰਮਾਨਾ ਸੁਣਾਇਆ ਗਿਆ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਦੇ ਅਨੁਸਾਰ 43 ਸਾਲਾ ਮਹੇਂਥਰਨ ਗਣੇਸ਼ਨ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। 

ਇਮੀਗ੍ਰੇਸ਼ਨ ਅਤੇ ਚੈੱਕਪੁਆਇੰਟ ਅਥਾਰਟੀ (ICA) ਦੇ ਅਧਿਕਾਰੀਆਂ ਨੂੰ 20 ਅਕਤੂਬਰ, 2023 ਨੂੰ ਟੂਆਸ ਚੈੱਕਪੁਆਇੰਟ 'ਤੇ ਮਹੇਂਥਰਨ ਦੇ ਵਾਹਨ ਦੀ ਤਲਾਸ਼ੀ ਲੈਂਦੇ ਸਮੇਂ ਇੱਕ ਬੈਗ ਵਿੱਚ ਲੁਕਿਆ ਹੋਇਆ ਇੱਕ ਕਤੂਰਾ ਮਿਲਿਆ। ਇਹ ਬੈਗ ਗੱਡੀ ਦੇ ਸਪੇਅਰ ਟਾਇਰ ਡੱਬੇ ਵਿੱਚ ਰੱਖਿਆ ਗਿਆ ਸੀ। ਇਹ ਚੌਕੀ ਸਿੰਗਾਪੁਰ ਨੂੰ ਮਲੇਸ਼ੀਆ ਦੇ ਦੱਖਣੀ ਪ੍ਰਾਇਦੀਪੀ ਖੇਤਰ ਨਾਲ ਜੋੜਦੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਮਲੇਸ਼ੀਆ ਵਿੱਚ ਇੱਕ ਟਰਾਂਸਪੋਰਟ ਕੰਪਨੀ ਦਾ ਮਾਲਕ ਹੈ। ਉਸਨੇ ਕਿਸੇ ਅਣਜਾਣ ਵਿਅਕਤੀ ਤੋਂ ਕੁਝ ਪੈਸੇ ਉਧਾਰ ਲਏ ਸਨ, ਜਿਸਨੇ ਉਸਨੂੰ ਕਰਜ਼ਾ ਚੁਕਾਉਣ ਲਈ ਮਲੇਸ਼ੀਆ ਤੋਂ ਸਿੰਗਾਪੁਰ ਜਾਨਵਰਾਂ ਦੀ ਗੈਰ-ਕਾਨੂੰਨੀ ਤਸਕਰੀ ਕਰਨ ਦਾ ਕੰਮ ਸੌਂਪਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-'self-deport' ਹੋਣ ਵਾਲਿਆਂ ਨੂੰ Trump ਦੇਣਗੇ ਖ਼਼ਾਸ ਸਹੂਲਤ

ਸ਼ੁਰੂ ਵਿੱਚ ਦੋਸ਼ੀ ਨੂੰ ਆਪਣੀ ਗੱਡੀ ਵਿੱਚ ਕੁੱਤੇ ਜਾਂ ਬਿੱਲੀ ਦੇ ਬੱਚੇ ਸਿੰਗਾਪੁਰ ਲਿਆਉਣ ਲਈ ਕਿਹਾ ਗਿਆ ਸੀ। ਪਹਿਲਾਂ ਤਾਂ ਦੋਸ਼ੀ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਜਾਣਦਾ ਸੀ ਕਿ ਇਹ ਗੈਰ-ਕਾਨੂੰਨੀ ਹੈ ਪਰ ਬਾਅਦ ਵਿੱਚ ਆਪਣੀ ਮਾੜੇ ਵਿੱਤੀ ਹਾਲਾਤ ਕਾਰਨ ਉਹ ਇਹ ਕਰਨ ਲਈ ਰਾਜ਼ੀ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News