ਬ੍ਰਿਟੇਨ 'ਚ ਭਾਰਤੀ ਵਿਦਿਆਰਥਣ ਨਾਲ ਵਾਪਰ ਗਿਆ ਭਾਣਾ, ਹੋਈ ਦਰਦਨਾਕ ਮੌਤ

Tuesday, Feb 28, 2023 - 09:22 AM (IST)

ਲੰਡਨ (ਭਾਸ਼ਾ)- ਉੱਤਰੀ ਇੰਗਲੈਂਡ ਦੇ ਲੀਡਜ਼ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕ ਭਾਰਤੀ ਮੂਲ ਦੀ 28 ਸਾਲਾ ਵਿਦਿਆਰਥਣ ਦੀ ਉਦੋਂ ਮੌਤ ਹੋ ਗਈ, ਜਦੋਂ ਇੱਕ ਕਾਰ ਨੇ ਬੱਸ ਸਟੈਂਡ ਨਾਲ ਟਕਰਾਉਣ ਮਗਰੋਂ 2 ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਬ੍ਰਿਟਿਸ਼ ਪੁਲਸ ਨੇ ਇਹ ਜਾਣਕਾਰੀ ਦਿੱਤੀ। ਯੌਰਕਸ਼ਾਇਰ ਪੁਲਸ ਨੇ ਹਾਦਸੇ ਦਾ ਸ਼ਿਕਾਰ ਹੋਈ ਵਿਦਿਆਰਥਣ ਦੀ ਪਛਾਣ ਅਥੀਰਾ ਅਨਿਲਕੁਮਾਰ ਲਾਲੀ ਕੁਮਾਰੀ ਵਜੋਂ ਕੀਤੀ ਹੈ। ਸਥਾਨਕ ਮਲਿਆਲੀ ਐਸੋਸੀਏਸ਼ਨ ਦੇ ਅਨੁਸਾਰ, ਕੇਰਲ ਦੇ ਤਿਰੂਵਨੰਤਪੁਰਮ ਦੀ ਰਹਿਣ ਵਾਲੀ ਅਥੀਰਾ ਨੇ ਪਿਛਲੇ ਮਹੀਨੇ ਲੀਡਜ਼ ਬੇਕੇਟ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ : ਬ੍ਰਿਟਿਸ਼-ਭਾਰਤੀ ਵਿਦਿਆਰਥੀ ਯੁੱਧ ਪ੍ਰਭਾਵਿਤ ਯੂਕ੍ਰੇਨੀ ਬੱਚਿਆਂ ਲਈ ਸਟੇਸ਼ਨਰੀ ਲੈ ਕੇ ਪੋਲੈਂਡ ਪਹੁੰਚਿਆ

ਵੈਸਟ ਯੌਰਕਸ਼ਾਇਰ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਟੱਕਰ 'ਚ ਅਥੀਰਾ ਸਮੇਤ 2 ਰਾਹਗੀਰ ਜ਼ਖਮੀ ਹੋਏ ਸਨ, ਜਦਕਿ ਦੂਜੇ ਜ਼ਖ਼ਮੀ ਵਿਅਕਤੀ ਦੀ ਉਮਰ 40 ਸਾਲ ਹੈ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਕਾਰ ਡਰਾਈਵਰ 25 ਸਾਲਾ ਔਰਤ ਨੂੰ ਲਾਪਰਵਾਹੀ ਨਾਲ ਗੱਡੀ ਚਲਾ ਕੇ ਜਾਨ ਲੈਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਪਰ ਬਾਅਦ ਵਿਚ ਉਸਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਮਿੰਘਮ ਵਿੱਚ ਭਾਰਤੀ ਵਣਜ ਦੂਤਘਰ ਇਸ ਮਾਮਲੇ ਨਾਲ ਨਜਿੱਠ ਰਿਹਾ ਹੈ ਅਤੇ ਭਾਰਤ ਵਿੱਚ ਪੀੜਤ ਪਰਿਵਾਰ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ: ਆਪਣੇ ਹੀ ਵਿਆਹ ਦੀ ਰਿਸੈਪਸ਼ਨ 'ਚ 2 ਘੰਟੇ ਦੇਰੀ ਨਾਲ ਪਹੁੰਚਿਆ ਜੋੜਾ, ਉਡੀਕਦੇ ਰਹੇ ਮਹਿਮਾਨ, ਲਿਫਟ 'ਚ ਅਟਕੀ ਜਾਨ


cherry

Content Editor

Related News