ਡਾਕਟਰ ਮਾਂ ਨੇ ਰਚੀ ਭਿਆਨਕ ਸਾਜ਼ਿਸ਼, ਬੇਰਹਿਮੀ ਨਾਲ ਮਾਰ''ਤੀ ਮਾਸੂਮ ਤੇ ਫਿਰ...
Friday, Jul 04, 2025 - 04:55 PM (IST)

ਮਿਆਮੀ : ਅਮਰੀਕਾ ਦੇ ਦੱਖਣੀ ਫਲੋਰੀਡਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ 'ਚ ਭਾਰਤੀ ਮੂਲ ਦੀ ਡਾਕਟਰ ਨੇਹਾ ਗੁਪਤਾ ਨੂੰ ਆਪਣੀ 4 ਸਾਲਾ ਧੀ ਦੇ ਪਹਿਲੇ ਡਿਗਰੀ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾਕਟਰ ਗੁਪਤਾ ਨੇ ਕਥਿਤ ਤੌਰ 'ਤੇ ਧੀ ਦੇ ਕਤਲ ਨੂੰ ਦੁਰਘਟਨਾ 'ਚ ਡੁੱਬਣ ਵਰਗਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਦਰਦਨਾਕ ਘਟਨਾ 27 ਜੂਨ ਨੂੰ ਮਿਆਮੀ ਦੇ ਨੇੜੇ ਐਲ ਪੋਰਟਲ ਪਿੰਡ 'ਚ ਵਾਪਰੀ, ਜਿੱਥੇ ਨੇਹਾ ਆਪਣੀ ਧੀ ਆਰੀਆ ਤਲਥੀ ਨਾਲ ਆਪਣੀਆਂ ਛੁੱਟੀਆਂ ਬਿਤਾ ਰਹੀ ਸੀ।
ਪੋਸਟਮਾਰਟਮ ਤੋਂ ਖੋਲ੍ਹੀ ਪੋਲ
ਮਿਆਮੀ-ਡੇਡ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਨੇਹਾ ਨੇ ਸਵੇਰੇ 3:30 ਵਜੇ ਦੇ ਕਰੀਬ 911 'ਤੇ ਫ਼ੋਨ ਕੀਤਾ ਅਤੇ ਦੱਸਿਆ ਕਿ ਉਸਦੀ ਧੀ ਸਵੀਮਿੰਗ ਪੂਲ 'ਚ ਡੁੱਬ ਗਈ ਹੈ। ਬਚਾਅ ਟੀਮ ਮੌਕੇ 'ਤੇ ਪਹੁੰਚੀ ਤੇ ਬੱਚੀ ਨੂੰ ਪਾਣੀ 'ਚੋਂ ਬਾਹਰ ਕੱਢਿਆ ਤੇ ਸੀਪੀਆਰ ਦਿੱਤਾ, ਪਰ ਹਸਪਤਾਲ ਲਿਜਾਣ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ, ਦੋ ਦਿਨ ਬਾਅਦ ਕੀਤੇ ਗਏ ਪੋਸਟਮਾਰਟਮ ਵਿੱਚ, ਨਾ ਤਾਂ ਫੇਫੜਿਆਂ ਵਿੱਚ ਪਾਣੀ ਮਿਲਿਆ ਅਤੇ ਨਾ ਹੀ ਪੇਟ ਵਿੱਚ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਲੜਕੀ ਦੀ ਮੌਤ ਡੁੱਬਣ ਨਾਲ ਨਹੀਂ ਹੋਈ, ਸਗੋਂ ਉਸਦਾ ਕਤਲ ਕੀਤਾ ਗਿਆ ਸੀ।
ਮਾਮਲੇ ਨੂੰ 'ਹਾਦਸੇ' ਵਰਗਾ ਬਣਾਉਣ ਦੀ ਕੋਸ਼ਿਸ਼
ਜਾਂਚ ਅਧਿਕਾਰੀਆਂ ਦੇ ਅਨੁਸਾਰ, ਨੇਹਾ ਨੇ ਦੱਸਿਆ ਸੀ ਕਿ ਉਸਨੇ ਅਤੇ ਉਸਦੀ ਧੀ ਨੇ ਰਾਤ 9 ਵਜੇ ਖਾਣਾ ਖਾਧਾ ਅਤੇ ਫਿਰ 12:30 ਵਜੇ ਸੌਂ ਗਏ। ਸਵੇਰੇ 3:20 ਵਜੇ, ਉਹ ਕਿਸੇ ਆਵਾਜ਼ ਕਾਰਨ ਜਾਗ ਪਈ ਅਤੇ ਜਦੋਂ ਉਹ ਬਾਹਰ ਗਈ ਤਾਂ ਉਸਨੇ ਦੇਖਿਆ ਕਿ ਧੀ ਪੂਲ ਵਿੱਚ ਸੀ। ਉਸਨੇ ਦਾਅਵਾ ਕੀਤਾ ਕਿ ਉਸਨੇ ਖੁਦ 10 ਮਿੰਟ ਤੱਕ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ 911 'ਤੇ ਕਾਲ ਕੀਤੀ। ਪਰ ਡਾਕਟਰੀ ਜਾਂਚ ਵਿੱਚ ਇਹ ਕਹਾਣੀ ਝੂਠੀ ਸਾਬਤ ਹੋਈ।
ਹਿਰਾਸਤ ਵਿਵਾਦ ਮੌਤ ਦਾ ਕਾਰਨ ਬਣਿਆ?
ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਨੇਹਾ ਗੁਪਤਾ ਅਤੇ ਉਸਦੇ ਸਾਬਕਾ ਪਤੀ ਵਿਚਕਾਰ ਬੱਚੇ ਦੀ ਹਿਰਾਸਤ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪਿਤਾ ਨੂੰ ਇਹ ਵੀ ਨਹੀਂ ਪਤਾ ਸੀ ਕਿ ਨੇਹਾ ਆਪਣੀ ਧੀ ਨਾਲ ਮਿਆਮੀ ਪਹੁੰਚ ਗਈ ਹੈ ਅਤੇ ਕਿਰਾਏ ਦੇ ਘਰ 'ਚ ਰਹਿ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਹਿਰਾਸਤ ਵਿਵਾਦ ਇਸ ਹੱਦ ਤੱਕ ਪਹੁੰਚ ਗਿਆ ਕਿ ਲੜਕੀ ਨੇ ਆਪਣੀ ਜਾਨ ਗੁਆ ਦਿੱਤੀ।
ਭਾਰਤ 'ਚ ਕੀਤੀ ਸੀ ਡਾਕਟਰੀ ਦੀ ਪੜ੍ਹਾਈ
ਨੇਹਾ ਗੁਪਤਾ ਨੇ 2012 'ਚ ਮੱਧ ਪ੍ਰਦੇਸ਼ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਕੀਤੀ। ਉਹ ਅਮਰੀਕਾ ਦੇ ਓਕਲਾਹੋਮਾ ਸਿਟੀ 'ਚ ਇੱਕ ਬਾਲ ਰੋਗ ਵਿਗਿਆਨੀ ਸੀ ਅਤੇ ਓਕਲਾਹੋਮਾ ਯੂਨੀਵਰਸਿਟੀ ਨਾਲ ਜੁੜੀ ਹੋਈ ਸੀ। ਹਾਲਾਂਕਿ, ਯੂਨੀਵਰਸਿਟੀ ਨੇ ਉਸਨੂੰ 30 ਮਈ ਨੂੰ ਡਿਊਟੀ ਤੋਂ ਹਟਾ ਦਿੱਤਾ।
ਫਿਲਹਾਲ ਹਿਰਾਸਤ 'ਚ, ਜਲਦੀ ਹੋਵੇਗੀ ਪੇਸ਼ੀ
ਨੇਹਾ ਨੂੰ ਓਕਲਾਹੋਮਾ ਸਿਟੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸਨੂੰ ਮਿਆਮੀ-ਡੇਡ ਕਾਉਂਟੀ 'ਚ ਤਬਦੀਲ ਕਰਨ ਦੀ ਪ੍ਰਕਿਰਿਆ ਅਧੀਨ ਹੈ, ਜਿੱਥੇ ਉਸ 'ਤੇ ਫਸਟ ਡਿਗਰੀ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ। ਪੁਲਸ ਦਸਤਾਵੇਜ਼ਾਂ ਦੇ ਅਨੁਸਾਰ, ਉਸਨੇ ਕਤਲ ਨੂੰ ਛੁਪਾਉਣ ਲਈ ਇੱਕ ਝੂਠੀ ਡੁੱਬਣ ਦੀ ਕਹਾਣੀ ਘੜਨ ਦੀ ਸਾਜ਼ਿਸ਼ ਰਚੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e