ਦੁਬਈ ''ਚ ਭਾਰਤੀ ਅਲ੍ਹੜ ਬਣਿਆ ਸਾਫਟਵੇਅਰ ਕੰਪਨੀ ਦਾ ਮਾਲਕ

12/16/2018 4:17:48 PM

ਦੁਬਈ (ਭਾਸ਼ਾ)- ਚਾਰ ਸਾਲ ਪਹਿਲਾਂ ਸਿਰਫ 9 ਸਾਲ ਦੀ ਉਮਰ ਵਿਚ ਆਪਣੀ ਪਹਿਲੀ ਮੋਬਾਈਲ ਐਪਲੀਕੇਸ਼ਨ ਬਣਾਉਣ ਵਾਲਾ ਇਕ ਭਾਰਤੀ ਅਲ੍ਹੜ ਉਮਰ ਦਾ ਬੱਚਾ 13 ਸਾਲ ਦੀ ਉਮਰ ਵਿਚ ਦੁਬਈ 'ਚ ਇਕ ਸਾਫਟਵੇਅਰ ਡਿਵੈਲਪਮੈਂਟ ਕੰਪਨੀ ਦਾ ਮਾਲਕ ਬਣ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਕੇਰਲ ਦੇ ਵਿਦਿਆਰਥੀ ਆਦਿਤਿਆ ਰਾਜੇਸ਼ ਨੇ ਸਿਰਫ 9 ਸਾਲ ਦੀ ਉਮਰ ਵਿਚ ਹੀ ਆਪਣੀ ਪਹਿਲੀ ਮੋਬਾਈਲ ਐਪਲੀਕੇਸ਼ਨ ਬਣਾ ਲਈ ਸੀ।

ਉਹ ਲੋਕਾਂ ਲਈ ਵੈਬਸਾਈਟ ਵੀ ਬਣਾ ਰਿਹਾ ਹੈ। ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਸਿਰਫ ਪੰਜ ਸਾਲ ਦੀ ਉਮਰ ਵਿਚ ਕੰਪਿਊਟਰ ਦੀ ਵਰਤੋਂ ਸ਼ੁਰੂ ਕਰਨ ਵਾਲੇ ਤਕਨੀਕ ਦੇ ਇਸ ਜਾਦੂਗਰ ਨੇ ਅਖੀਰ 13 ਸਾਲ ਦੀ ਉਮਰ ਵਿਚ ਆਪਣੀ ਕੰਪਨੀ ਟ੍ਰਿਨੇਟ ਸਾਲਿਊਸ਼ਨਸ ਦੀ ਸ਼ੁਰੂਆਤ ਕਰ ਦਿੱਤੀ ਹੈ। ਆਦਿਤਿਆ ਨੇ ਦੁਬਈ ਦੇ ਅੰਗਰੇਜ਼ੀ ਅਖਬਾਰ ਨੂੰ ਦੱਸਿਆ ਕਿ ਮੇਰਾ ਜਨਮ ਕੇਰਲ ਦੇ ਥਿਰੂਵਿਲਾ ਵਿਚ ਹੋਇਆ ਸੀ ਅਤੇ ਜਦੋਂ ਮੈਂ ਪੰਜ ਵਰ੍ਹਿਆਂ ਦਾ ਸੀ ਤਾਂ ਮੇਰਾ ਪਰਿਵਾਰ ਇਥੇ ਆ ਕੇ ਵੱਸ ਗਿਆ। ਪਹਿਲੀ ਵਾਰ ਮੇਰੇ ਪਿਤਾ ਨੇ ਮੈਨੂੰ ਬੀਬੀਸੀ ਟਾਈਪਿੰਗ ਦਿਖਾਈ ਅਤੇ ਇਸ ਬਾਰੇ ਮੈਨੂੰ ਦੱਸਿਆ। ਇਹ ਬੱਚਿਆਂ ਲਈ ਇਕ ਵੈਬਸਾਈਟ ਹੈ, ਜਿਥੇ ਛੋਟੀ ਉਮਰ ਦੇ ਵਿਦਿਆਰਥੀ ਟਾਈਪਿੰਗ ਸਿੱਖ ਸਕਦੇ ਹਨ। ਟ੍ਰਿਨੇਟ ਦੇ ਕੁਲ ਤਿੰਨ ਮੁਲਾਜ਼ਮ ਹਨ, ਜੋ ਆਦਿਤਿਆ ਦੇ ਸਕੂਲ ਦੇ ਦੋਸਤ ਅਤੇ ਵਿਦਿਆਰਥੀ ਹਨ।


Sunny Mehra

Content Editor

Related News