ਯੂ.ਕੇ ਚ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਮਿਲਿਆ ''ਕੁਈਨਜ਼ ਉੱਦਮੀ ਐਵਾਰਡ''

Saturday, Jul 15, 2017 - 02:54 AM (IST)

ਲੰਡਨ (ਰਾਜਵੀਰ ਸਮਰਾ)- ਇੰਗਲੈਡ 'ਚ ਇਕ ਪ੍ਰਮੁੱਖ ਵਪਾਰੀ ਨੇ ਆਪਣੇ ਫੂਡ ਪ੍ਰੋਸੈਸਿੰਗ ਪਲਾਂਟ ਦੀ ਭੂਮਿਕਾ ਲਈ ਪ੍ਰਸਿੱਧ 'ਕੁਈਨਜ਼ ਉੱਦਮੀ ਐਵਾਰਡ-2017 ਹਾਸਲ ਕੀਤਾ ਹੈ, ਜੋ ਕਿ ਬਰਤਾਨੀਆ ਦੀ ਸਥਿਤੀ ਦੇ ਅਨੁਕੂਲ ਨਿਵੇਸ਼ਕ ਦੋਸਤਾਨਾ ਮਾਹੌਲ ਨੂੰ ਵਧਾਵਾ ਦਿੰਦਾ ਹੈ। ਯੂਸਫ਼ ਅਲੀ ਐੱਮ.ਏ. ਨੇ ਇਹ ਐਵਾਰਡ ਲੰਡਨ ਦੇ ਬਕਿੰਘਮ ਪੈਲਸ 'ਚ ਇਸ ਐਵਾਰਡ ਦੇ ਜੇਤੂਆਂ ਦੀ ਮੇਜ਼ਬਾਨੀ ਲਈ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਮਹਾਰਾਣੀ ਐਲਿਜ਼ਾਬੈੱਥ-2 ਨਾਲ ਮੁਲਾਕਾਤ ਤੋਂ ਪਹਿਲਾਂ ਪ੍ਰਾਪਤ ਕੀਤਾ। ਭਾਰਤ ਦੇ ਸੂਬੇ ਕੇਰਲਾ 'ਚ ਜਨਮੇ ਅਤੇ ਸੰਯੁਕਤ ਅਰਬ ਅਮੀਰਾਤ ਦੇ ਉੱਦਮੀ (ਕਾਰੋਬਾਰੀ) ਯੂਸਫ਼ ਅਲੀ ਐੱਮ.ਏ. ਨੇ ਕਿਹਾ ਕਿ ਉਨ੍ਹਾਂ ਨੂੰ ਬਰਮਿੰਘਮ ਸਥਿਤ ਵਾਈ ਇੰੰਟਰਨੈਸ਼ਨਲ (ਯੂ.ਕੇ.) ਲਿਮਿਟਡ ਦੇ ਲਈ ਮਾਨਤਾ ਬਰਤਾਨੀਆ ਦੇ ਵਪਾਰਕ ਹਿੱਤਾਂ ਅਤੇ ਵੱਧ ਵਿਸਤਾਰ ਦੇਣ ਲਈ ਅਤੇ ਆਪਣੇ ਆਬੂਧਾਬੀ ਸਥਿਤ ਮੁੱਖ ਦਫ਼ਤਰ ਲੂ-ਲੂ ਸਮੂਹ ਇੰਟਰਨੈਸ਼ਨਲ ਨੂੰ ਉਤਸ਼ਾਹਿਤ ਕਰੇਗੀ। ਮਹਾਰਾਣੀ ਦੇ ਵਿਸ਼ੇਸ਼ ਪ੍ਰਤੀਨਿਧ ਲਾਰਡ ਜੌਹਨ ਕਰਾਬਟਰੀ ਤੋਂ ਐਵਾਰਡ ਹਾਸਲ ਕਰਨ ਮਗਰੋਂ ਅਲੀ ਨੇ ਕਿਹਾ ਕਿ ਇਹ ਮਾਨਤਾ ਨਿਸ਼ਚਿਤ ਰੂਪ 'ਚ ਸਾਨੂੰ ਯੂ.ਕੇ. 'ਚ ਵਪਾਰਕ ਹਿੱਤਾਂ ਦੇ ਵਿਸਤਾਰ ਦੀਆਂ ਸਾਡੀਆਂ ਯੋਜਨਾਵਾਂ ਨੂੰ ਹੋਰ ਮਜ਼ਬੂਤ ਕਰਨ 'ਚ ਮਦਦ ਕਰੇਗੀ ਅਤੇ ਯੂ.ਕੇ. ਦੀ ਗਤੀਸ਼ੀਲ ਅਰਥਵਿਵਸਥਾ ਲਈ ਸਾਡੇ ਨਵੀਨੀਕਰਨ ਅਤੇ ਯੋਗਦਾਨ ਨੂੰ ਜਾਰੀ ਰੱਖੇਗੀ।


Related News