ਭਾਰਤੀ ਮੂਲ ਦੇ ਆਸਟ੍ਰੇਲੀਅਨ ਸੈਨੇਟਰ ਨੇ ਰਚਿਆ ਇਤਿਹਾਸ; ਭਗਵਦ ਗੀਤਾ ''ਤੇ ਹੱਥ ਰੱਖ ਚੁੱਕੀ ਸਹੁੰ
Wednesday, Feb 07, 2024 - 10:03 AM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਵਿਚ ਸੈਨੇਟਰ ਬਣੇ ਭਾਰਤੀ ਮੂਲ ਦੇ ਵਰੁਣ ਘੋਸ਼ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਰੁਣ ਘੋਸ਼ ਆਸਟ੍ਰੇਲੀਆਈ ਸੰਸਦ ਦੇ ਭਾਰਤੀ ਮੂਲ ਦੇ ਪਹਿਲੇ ਮੈਂਬਰ ਬਣ ਗਏ ਹਨ। ਆਸਟ੍ਰੇਲੀਆਈ ਸੰਸਦ ਲਈ ਚੁਣੇ ਜਾਣ ਤੋਂ ਬਾਅਦ ਵਰੁਣ ਘੋਸਨ ਨੇ ਭਗਵਦ ਗੀਤਾ 'ਤੇ ਹੱਥ ਰੱਖ ਕੇ ਸਹੁੰ ਚੁੱਕੀ। ਪੱਛਮੀ ਆਸਟ੍ਰੇਲੀਆ ਦੇ ਰਹਿਣ ਵਾਲੇ ਵਰੁਣ ਘੋਸ਼ ਨੂੰ ਨਵਾਂ ਸੈਨੇਟਰ ਚੁਣਿਆ ਗਿਆ ਹੈ। ਵਿਧਾਨ ਪ੍ਰੀਸ਼ਦ ਨੇ ਉਸਨੂੰ ਸੰਘੀ ਸੰਸਦ ਦੀ ਸੈਨੇਟ ਲਈ ਚੁਣਿਆ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਵਰੁਣ ਘੋਸ਼ ਦੇ ਸੈਨੇਟ ਲਈ ਚੁਣੇ ਜਾਣ ਤੋਂ ਬਾਅਦ ਵਧਾਈਆਂ ਦਾ ਹੜ੍ਹ ਆ ਗਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਵਰੁਣ ਘੋਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵਰੁਣ ਘੋਸ਼ 'ਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕਿਹਾ ਕਿ ਇਹ ਬਹੁਤ ਖ਼ਾਸ ਹੈ, ਤੁਸੀਂ ਲੇਬਰ ਸੈਨੇਟ ਦੀ ਟੀਮ 'ਚ ਹੋ। ਮੈਂ ਜਾਣਦੀ ਹਾਂ ਕਿ ਸੈਨੇਟਰ ਵਰੁਣ ਘੋਸ਼ ਆਪਣੇ ਭਾਈਚਾਰੇ ਅਤੇ ਪੱਛਮੀ ਆਸਟ੍ਰੇਲੀਅਨਾਂ ਲਈ ਇੱਕ ਮਜ਼ਬੂਤ ਆਵਾਜ਼ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਦੁਬਈ 'ਚ ਬਣੇਗਾ 'Female Burj Khalifa' ਮਾਲ ਦੇ ਅੰਦਰ ਚੱਲਣਗੀਆਂ ਕਾਰਾਂ
ਜਾਣੋ ਵਰੁਣ ਘੋਸ਼ ਬਾਰੇ
ਸੈਨੇਟਰ ਵਰੁਣ ਘੋਸ਼ ਪਰਥ ਵਿੱਚ ਪੇਸ਼ੇ ਤੋਂ ਵਕੀਲ ਹਨ। ਉਸਨੇ ਪੱਛਮੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਤੋਂ ਕਲਾ ਅਤੇ ਕਾਨੂੰਨ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ। ਉਸਨੇ ਪਹਿਲਾਂ ਨਿਊਯਾਰਕ ਵਿੱਚ ਇੱਕ ਵਿੱਤ ਵਕੀਲ ਵਜੋਂ ਅਤੇ ਵਾਸ਼ਿੰਗਟਨ, ਡੀਸੀ ਵਿੱਚ ਵਿਸ਼ਵ ਬੈਂਕ ਲਈ ਸਲਾਹਕਾਰ ਵਜੋਂ ਕੰਮ ਕੀਤਾ। ਵਰੁਣ ਘੋਸ਼ ਦਾ ਸਿਆਸੀ ਸਫ਼ਰ ਪਰਥ ਤੋਂ ਆਸਟ੍ਰੇਲੀਆ ਦੀ ਲੇਬਰ ਪਾਰਟੀ ਵਿੱਚ ਸ਼ਾਮਲ ਹੋ ਕੇ ਸ਼ੁਰੂ ਹੋਇਆ। ਵਰਣਨਯੋਗ ਹੈ ਕਿ ਜਦੋਂ ਉਹ 17 ਸਾਲ ਦਾ ਸੀ, ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਆਸਟ੍ਰੇਲੀਆ ਚਲਾ ਗਿਆ ਅਤੇ ਕ੍ਰਾਈਸਟ ਚਰਚ ਗ੍ਰਾਮਰ ਸਕੂਲ ਵਿਚ ਪੜ੍ਹਾਈ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।