ਭਾਰਤੀ ਮੂਲ ਦੀ ਅਕਸ਼ਤਾ ਨੇ ਰਚਿਆ ਇਤਿਹਾਸ, ਮੰਗਲ 'ਤੇ ਚਲਾਇਆ ਰੋਵਰ, ਸਾਂਝਾ ਕੀਤਾ ਅਨੁਭਵ
Tuesday, Dec 05, 2023 - 12:04 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਪੁਲਾੜ ਏਜੰਸੀ ਨਾਸਾ ਵਿੱਚ 13 ਸਾਲਾਂ ਤੋਂ ਕੰਮ ਕਰ ਰਹੀ ਭਾਰਤੀ ਮਹਿਲਾ ਅਕਸ਼ਤਾ ਕ੍ਰਿਸ਼ਣਮੂਰਤੀ ਨੇ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤ ਦੀ ਅਜਿਹੀ ਪਹਿਲੀ ਮਹਿਲਾ ਬਣ ਗਈ ਹੈ ਜਿਸ ਨੇ ਮੰਗਲ 'ਤੇ ਰੋਵਰ ਚਲਾਇਆ ਹੈ। ਅਕਸ਼ਤਾ ਨਾਸਾ ਦੇ ਮਿਸ਼ਨ ਦਾ ਹਿੱਸਾ ਸੀ, ਜਿਸ ਦੇ ਤਹਿਤ ਪੁਲਾੜ ਏਜੰਸੀ ਮੰਗਲ 'ਤੇ ਕੁਝ ਨਮੂਨੇ ਇਕੱਠੇ ਕਰ ਰਹੀ ਸੀ। ਇਸ ਤਹਿਤ ਉਸ ਨੇ ਮੰਗਲ ਗ੍ਰਹਿ 'ਤੇ ਰੋਵਰ ਚਲਾ ਕੇ ਰਿਕਾਰਡ ਬਣਾਇਆ। ਕਿਹਾ ਜਾ ਰਿਹਾ ਹੈ ਕਿ ਹੁਣ ਇਹ ਸੈਂਪਲ ਧਰਤੀ 'ਤੇ ਲਿਆਂਦੇ ਜਾਣਗੇ।
ਇੰਸਟਾਗ੍ਰਾਮ 'ਤੇ ਆਪਣੀ ਯਾਤਰਾ ਨੂੰ ਸਾਂਝਾ ਕਰਦੇ ਹੋਏ ਅਕਸ਼ਤਾ ਨੇ ਕਿਹਾ ਕਿ ਮੈਂ 13 ਸਾਲ ਪਹਿਲਾਂ ਨਾਸਾ ਨਾਲ ਕੰਮ ਕਰਨ ਲਈ ਅਮਰੀਕਾ ਆਈ ਸੀ। ਮੇਰੇ ਕੋਲ ਜ਼ਮੀਨ ਅਤੇ ਮੰਗਲ 'ਤੇ ਵਿਗਿਆਨ ਅਤੇ ਰੋਬੋਟਿਕ ਆਪਰੇਸ਼ਨਾਂ ਦੀ ਅਗਵਾਈ ਕਰਨ ਦੇ ਸੁਪਨੇ ਤੋਂ ਇਲਾਵਾ ਕੁਝ ਨਹੀਂ ਸੀ। ਜਿਨ੍ਹਾਂ ਲੋਕਾਂ ਨੂੰ ਮੈਂ ਮਿਲੀ, ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਸੰਭਵ ਨਹੀਂ ਹੈ, ਇਸ ਲਈ ਮੈਨੂੰ ਆਪਣਾ ਖੇਤਰ ਬਦਲ ਲੈਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਪਰ ਮੈਂ ਡਟੀ ਰਹੀ ਅਤੇ ਕਿਸੇ ਦੀ ਨਾ ਸੁਣੀ। ਆਪਣਾ ਕੰਮ ਕਰਦੀ ਰਹੀ। ਪੀਐਚਡੀ ਕਰਨ ਤੋਂ ਬਾਅਦ ਮੈਨੂੰ ਨਾਸਾ ਵਿੱਚ ਨੌਕਰੀ ਮਿਲ ਗਈ, ਕੰਮ ਕਰਨਾ ਹੈ ਤਾਂ ਪਾਗਲਪਨ ਜ਼ਰੂਰੀ ਹੈ।
ਅਕਸਤਾ ਦਾ ਕਹਿਣਾ ਹੈ ਕਿ ਐਨਆਈਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਲੈ ਕੇ ਨਾਸਾ ਵਿੱਚ ਪੂਰਾ ਸਮਾਂ ਕੰਮ ਕਰਨ ਤੱਕ, ਕੁਝ ਵੀ ਆਸਾਨ ਨਹੀਂ ਸੀ। ਪਰ ਅੱਜ ਮੈਂ ਕਈ ਤਰ੍ਹਾਂ ਦੇ ਪੁਲਾੜ ਮਿਸ਼ਨਾਂ ਲਈ ਕੰਮ ਕਰਦੀ ਹਾਂ। ਕੋਈ ਸੁਪਨਾ ਔਖਾ ਨਹੀਂ ਹੁੰਦਾ। ਆਪਣੇ ਆਪ 'ਤੇ ਵਿਸ਼ਵਾਸ ਰੱਖੋ ਅਤੇ ਸਖ਼ਤ ਮਿਹਨਤ ਕਰੋ, ਤੁਸੀਂ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚੋਗੇ। ਮੇਰਾ ਉਦੇਸ਼ 10 ਲੱਖ ਲੋਕਾਂ ਨੂੰ ਵੱਡੇ ਸੁਪਨੇ ਲੈਣ ਅਤੇ ਬਿਹਤਰ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ ਮੂਲ ਦੇ ਡੇਵ ਸ਼ਰਮਾ ਨੇ ਆਸਟ੍ਰੇਲੀਆਈ ਸੰਸਦ 'ਚ ਸੈਨੇਟਰ ਵਜੋਂ ਚੁੱਕੀ ਸਹੁੰ
ਜਾਣੋ ਅਕਸ਼ਤਾ ਬਾਰੇ
ਅਕਸ਼ਤਾ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਏਰੋਨਾਟਿਕਸ ਅਤੇ ਐਸਟ੍ਰੋਨਾਟਿਕਸ ਵਿੱਚ ਪੀਐਚਡੀ ਕੀਤੀ ਹੈ। ਉਸ ਕੋਲ ਨਾਸਾ ਜੈੱਟ ਪ੍ਰੋਪਲਸ਼ਨ ਲੈਬਾਰਟਰੀ (ਜੇਪੀਐਲ) ਵਿੱਚ ਫਲਾਈਟ ਸਿਸਟਮ ਇੰਜਨੀਅਰਿੰਗ, ਛੋਟੇ ਉਪਗ੍ਰਹਿ, ਇੰਸਟਰੂਮੈਂਟ ਕੈਲੀਬ੍ਰੇਸ਼ਨ, ਪ੍ਰਦਰਸ਼ਨ ਮਾਡਲਿੰਗ, ਵਿਗਿਆਨ ਡੇਟਾ ਪ੍ਰੋਸੈਸਿੰਗ ਵਿੱਚ ਵਿਆਪਕ ਅਨੁਭਵ ਹੈ। ਅਕਸ਼ਤਾ ਨੂੰ ਨਾਸਾ ਦੇ ਕਈ ਮਿਸ਼ਨਾਂ ਲਈ ਆਪਣੀਆਂ ਸੇਵਾਵਾਂ ਲਈ ਪੁਰਸਕਾਰ ਵੀ ਮਿਲ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।