US 'ਚ ਸੁਰੱਖਿਅਤ ਨਹੀਂ ਭਾਰਤੀ! 3 ਨਕਾਬਪੋਸ਼ਾਂ ਨੇ ਭਾਰਤੀ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆਂ, ਪਤਨੀ ਤੇ ਧੀ ਜ਼ਖ਼ਮੀ
Wednesday, Jan 25, 2023 - 03:37 PM (IST)

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਜਾਰਜੀਆ ਵਿੱਚ ਇੱਕ ਭਾਰਤੀ-ਅਮਰੀਕੀ ਨਾਗਰਿਕ ਦਾ 3 ਨਕਾਬਪੋਸ਼ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂਕਿ ਗੋਲੀਬਾਰੀ ਵਿੱਚ ਉਨ੍ਹਾਂ ਦੀ ਪਤਨੀ ਅਤੇ ਧੀ ਜ਼ਖ਼ਮੀ ਹੋ ਗਏ। ਪੁਲਸ ਨੇ ਕਿਹਾ ਕਿ ਇਹ ਇੱਕ ਹਫ਼ਤੇ ਦੇ ਅੰਦਰ ਅਮਰੀਕਾ ਵਿੱਚ ਭਾਰਤੀਆਂ ਨਾਲ ਜੁੜੀ ਅਜਿਹੀ ਦੂਜੀ ਘਟਨਾ ਹੈ। ਇਹ ਘਟਨਾ 20 ਜਨਵਰੀ ਨੂੰ ਜਾਰਜੀਆ ਦੇ ਹਾਰਟਲੇ ਬ੍ਰਿਜ ਰੋਡ ਨੇੜੇ ਥਰੋਬ੍ਰੇਡ ਲੇਨ 'ਤੇ ਵਾਪਰੀ ਸੀ।
ਇਹ ਵੀ ਪੜ੍ਹੋ: ਹੈਰਾਨੀਜਨਕ, ਫੇਸਬੁੱਕ ਗਰੁੱਪ ’ਚ ਸ਼ਾਮਲ ਹੋ ਗਰਭਵਤੀ ਔਰਤ ਨੂੰ ਕੀਤਾ ਅਗਵਾ, ਫਿਰ ਢਿੱਡ ਪਾੜ ਕੱਢਿਆ ਭਰੂਣ
ਬਿਬ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪਿਨਾਲ ਪਟੇਲ (52) ਅਤੇ ਉਨ੍ਹਾਂ ਦਾ ਪਰਿਵਾਰ ਜਦੋਂ ਕੰਮ ਤੋਂ ਘਰ ਪਹੁੰਚੇ ਤਾਂ ਇਸ ਦੌਰਾਨ ਉਨ੍ਹਾਂ ਦਾ ਸਾਹਮਣਾ 3ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨਾਲ ਹੋਇਆ। ਪਟੇਲ ਨੇ ਤਿੰਨਾਂ ਦਾ ਵਿਰੋਧ ਕੀਤਾ ਤਾਂ ਨਕਾਬਪੋਸ਼ਾਂ ਨੇ ਪਰਿਵਾਰ 'ਤੇ ਗੋਲੀਆਂ ਚਲਾ ਦਿੱਤੀਆਂ। ਬਿਆਨ 'ਚ ਕਿਹਾ ਗਿਆ ਹੈ ਕਿ ਘਟਨਾ 'ਚ ਪਿਨਾਲ, ਉਨ੍ਹਾਂ ਦੀ ਪਤਨੀ ਰੂਪਲਬੇਨ ਪਟੇਲ ਅਤੇ ਧੀ ਭਗਤੀ ਪਟੇਲ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਪਿਨਾਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰੂਪਲਬੇਨ ਅਤੇ ਉਨ੍ਹਾਂ ਦੀ ਧੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਇਕ ਹੋਰ ਭਾਰਤੀ ਨੌਜਵਾਨ ਦਾ ਕਤਲ, ਲੁਟੇਰਿਆਂ ਨੇ ਲੁੱਟ ਮਗਰੋਂ ਮਾਰੀ ਗੋਲੀ
ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਦੱਸ ਦੇਈਏ ਕਿ ਅਮਰੀਕਾ 'ਚ ਭਾਰਤੀਆਂ 'ਤੇ ਹਮਲਿਆਂ 'ਚ ਵਾਧਾ ਹੋਇਆ ਹੈ। ਸ਼ਿਕਾਗੋ ਵਿੱਚ ਐਤਵਾਰ ਨੂੰ ਇੱਕ ਹਥਿਆਰਬੰਦ ਡਕੈਤੀ ਦੌਰਾਨ ਗੋਲੀ ਲੱਗਣ ਕਾਰਨ ਇੱਕ 23 ਸਾਲਾ ਭਾਰਤੀ ਵਿਦਿਆਰਥੀ ਦੇਵਸ਼ੀਸ਼ ਨੰਦੇਪੂ ਦੀ ਮੌਤ ਹੋ ਗਈ ਸੀ, ਜਦੋਂ ਕਿ ਉਸ ਦਾ ਦੋਸਤ ਕੇ ਸਾਈ ਚਰਨ ਜ਼ਖ਼ਮੀ ਹੋ ਗਿਆ ਸੀ ਅਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)