ਆਸਟ੍ਰੇਲੀਆ ''ਚ ਭਾਰਤੀ ਨੂੰ ਮਿਲ ਸਕਦੀ ਹੈ 10 ਸਾਲਾਂ ਦੀ ਸਜ਼ਾ
Saturday, Apr 27, 2019 - 12:31 PM (IST)

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਰਹਿਣ ਵਾਲੇ 39 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਬੁੱਧਵਾਰ ਨੂੰ ਡਾਊਨਿੰਗ ਸੈਂਟਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ 'ਤੇ ਦੋਸ਼ ਹੈ ਕਿ ਉਸ ਨੇ ਬੰਬ ਹੋਣ ਦੀਆਂ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ। ਇਸ ਸਾਲ ਦੀ ਸ਼ੁਰੂਆਤ 'ਚ ਮਾਰਚ ਮਹੀਨੇ ਆਸਟ੍ਰੇਲੀਅਨ ਸੰਘੀ ਪੁਲਸ ਨੇ ਉਸ ਨੂੰ ਫੜਿਆ ਸੀ।
ਦੋਸ਼ੀ ਦੀ ਪਛਾਣ ਸੰਜੈ ਕਾਲੁਭਾਈ ਕੋਰਾਟ ਵਜੋਂ ਕੀਤੀ ਗਈ ਹੈ, ਜੋ ਆਪਣੇ ਘਰ ਬੈਠ ਕੇ ਮੋਬਾਈਲ ਤੋਂ ਫੋਨ ਕਰਕੇ ਲੋਕਾਂ ਨੂੰ ਡਰਾਉਂਦਾ ਰਹਿੰਦਾ ਸੀ। ਉਸ ਨੇ ਮੁੰਬਈ ਕੌਮਾਂਤਰੀ ਏਅਰਪੋਰਟ 'ਤੇ ਫੋਨ ਕਰਕੇ ਜਹਾਜ਼ 'ਚ ਬੰਬ ਹੋਣ ਦੀ ਅਫਵਾਹ ਫੈਲਾਈ ਸੀ। ਇਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹਰ ਪਾਸੇ ਹੜਕੰਪ ਮਚ ਗਿਆ ਸੀ ਅਤੇ ਬਹੁਤ ਸਾਰੀਆਂ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ। ਇੱਥੋਂ ਤਕ ਕਿ ਚੱਪੇ-ਚੱਪੇ 'ਤੇ ਤਲਾਸ਼ੀ ਲਈ ਗਈ ਸੀ।
ਆਸਟ੍ਰੇਲੀਅਨ ਪੁਲਸ ਨੇ ਇਸ ਦਾ ਪਤਾ ਲੱਭ ਕੇ ਉਸ ਨੂੰ ਫੜ ਲਿਆ ਸੀ । ਉਸ ਨੇ ਇਸ ਕੰਮ ਲਈ ਗੱਡੀਆਂ ਦੀ ਵੀ ਵਰਤੋਂ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਵਲੋਂ ਕੀਤੇ ਗਏ ਇਹ ਗਲਤ ਕੰਮ ਕ੍ਰਿਮੀਨਲ ਕੋਡ ਐਕਟ 1995 'ਚ ਆਉਂਦੇ ਹਨ ਅਤੇ ਉਸ ਨੂੰ 10 ਸਾਲਾਂ ਤਕ ਦੀ ਜੇਲ ਹੋ ਸਕਦੀ ਹੈ। ਉਸ ਨੂੰ ਜੁਲਾਈ ਮਹੀਨੇ ਦੋਬਾਰਾ ਪੇਸ਼ ਹੋਣ ਦੀ ਸ਼ਰਤ 'ਤੇ ਜ਼ਮਾਨਤ ਦਿੱਤੀ ਗਈ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
