ਨਿਊਜ਼ੀਲੈਂਡ 'ਚ 21 ਸਾਲਾ ਅਫ਼ਗਾਨ ਕੁੜੀ ਦੇ ਕਤਲ ਦੇ ਦੋਸ਼ 'ਚ ਭਾਰਤੀ ਨੂੰ ਹੋਈ ਉਮਰ ਕੈਦ
Thursday, Aug 03, 2023 - 01:32 PM (IST)
ਆਕਲੈਂਡ (ਬਿਊਰੋ): ਨਿਊਜ਼ੀਲੈਂਡ 'ਚ ਅਫਗਾਨਿਸਤਾਨ ਦੀ 21 ਸਾਲਾ ਫਰਜ਼ਾਨਾ ਯਾਕੂਬੀ ਦੇ ਕਤਲ ਦੇ ਦੋਸ਼ ਵਿਚ ਭਾਰਤੀ ਮੂਲ ਦੇ 30 ਸਾਲਾ ਕੰਵਰਪਾਲ ਸਿੰਘ ਨੂੰ ਬੁੱਧਵਾਰ ਨੂੰ ਆਕਲੈਂਡ ਵਿੱਚ ਹਾਈ ਕੋਰਟ ਵਿੱਚ ਪੇਸ਼ ਹੋਣ ਤੋਂ ਬਾਅਦ ਘੱਟੋ-ਘੱਟ 17 ਸਾਲ ਦੀ ਗੈਰ-ਪੈਰੋਲ ਮਿਆਦ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕੰਵਰਪਾਲ ਸਿੰਘ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣੇ ਮੈਸੀ, ਵੈਸਟ ਆਕਲੈਂਡ, ਘਰ ਦੇ ਨੇੜੇ ਇੱਕ ਗਲੀ ਵਿੱਚ 21 ਸਾਲਾ ਯਾਕੂਬੀ 'ਤੇ ਉਦੋਂ ਹਮਲਾ ਕੀਤਾ, ਜਦੋਂ ਉਹ ਕੰਮ ਤੋਂ ਘਰ ਜਾ ਰਹੀ ਸੀ। ਨਿਊਜ਼ੀਲੈਂਡ ਹੇਰਾਲਡ ਦੀ ਖ਼ਬਰ ਮੁਤਾਬਕ ਕੰਵਰਪਾਲ ਪਿਛਲੇ 2 ਸਾਲਾਂ ਤੋਂ ਕੁੜੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ, ਜਿਸ ਵਿਚ ਚਿਹਰੇ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਵੀ ਸ਼ਾਮਲ ਸੀ। ਫਿਲਹਾਲ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਵਰਪਾਲ ਨੇ ਫਰਜ਼ਾਨਾ ਯਾਕੂਬੀ ਦਾ ਕਤਲ ਕਿਉਂ ਕੀਤਾ।
ਉਸ ਨੂੰ 20 ਦਸੰਬਰ, 2022 ਨੂੰ ਯਾਕੂਬੀ ਦੇ ਕਤਲ ਤੋਂ ਇਕ ਦਿਨ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਨੇ ਸੁਣਵਾਈ ਲਈ ਤਿਆਰ ਕੀਤੀ ਗਈ ਰਿਪੋਰਟ ਨੂੰ ਪੜ੍ਹਦੇ ਹੋਏ ਕਿਹਾ ਕਿ ਅਪ੍ਰੈਲ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ, ਉਸ ਵਿਚ ਪਛਤਾਵੇ ਦੀ ਘਾਟ ਹੈਰਾਨ ਕਰਨ ਵਾਲੀ ਹੈ। ਕੰਵਰਪਾਲ ਸਿੰਘ ਦੇ ਮਾਪੇ ਭਾਰਤ ਵਿਚ ਰਹਿੰਦੇ ਹਨ। ਯਾਕੂਬੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਯਾਕੂਬੀ ਆਕਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ ਵਿਚ ਵਕਾਲਤ ਦੀ ਪੜ੍ਹਾਈ ਕਰਦੀ ਸੀ। ਉਸ ਦੇ ਪਿਤਾ ਕਈ ਸਾਲ ਪਹਿਲਾਂ ਤਾਲਿਬਾਨ ਹਕੂਮਤ ਤੋਂ ਬਚ ਕੇ ਸ਼ਰਨਾਰਥੀ ਦੇ ਤੌਰ 'ਤੇ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਆਏ ਸਨ। ਹਾਲਾਂਕਿ ਯਾਕੂਬੀ ਦੇ ਦੋ ਭਰਾ ਤੇ ਤਿੰਨ ਭੈਣਾਂ ਹਨ।
ਇਹ ਵੀ ਪੜ੍ਹੋ: ਬਰਨਾਲਾ 'ਚ ਵੱਡੀ ਵਾਰਦਾਤ, ਔਰਤ ਦਾ ਕਤਲ ਕਰ ਸੋਨੇ ਦੇ ਗਹਿਣੇ ਲੁੱਟ ਫ਼ਰਾਰ ਹੋਏ ਲੁਟੇਰੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।