ਜਾਪਾਨ ਘੁੰਮਣ ਗਏ ਪਰਿਵਾਰ ਨਾਲ ਵਾਪਰਿਆ ਭਾਣਾ, ਵਾਲ-ਵਾਲ ਬਚਿਆ ਭਾਰਤੀ, ਪਤਨੀ ਤੇ ਧੀ ਦੀ ਮੌਤ

Friday, Jan 20, 2023 - 11:33 AM (IST)

ਜਾਪਾਨ ਘੁੰਮਣ ਗਏ ਪਰਿਵਾਰ ਨਾਲ ਵਾਪਰਿਆ ਭਾਣਾ, ਵਾਲ-ਵਾਲ ਬਚਿਆ ਭਾਰਤੀ, ਪਤਨੀ ਤੇ ਧੀ ਦੀ ਮੌਤ

ਸਿੰਗਾਪੁਰ (ਏਜੰਸੀ)- ਜਾਪਾਨ ਦੇ ਹੋਕਾਈਡੋ ਵਿੱਚ ਇੱਕ ਕਿਰਾਏ ਦੀ ਕਾਰ ਦੇ ਇੱਕ ਲਾਰੀ ਨਾਲ ਟਕਰਾ ਜਾਣ ਕਾਰਨ ਇੱਕ ਭਾਰਤੀ ਵਿਅਕਤੀ ਵਾਲ-ਵਾਲ ਬਚ ਗਿਆ ਪਰ ਉਸਦੀ ਪਤਨੀ ਅਤੇ 4 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਭਾਰਤੀ ਸਿੰਗਾਪੁਰ ਦਾ ਰਹਿਣ ਵਾਲਾ ਸੀ। ਦਿ ਸਟ੍ਰੇਟਸ ਟਾਈਮਜ਼ ਮੁਤਾਬਕ 44 ਸਾਲਾ ਕਾਰਤਿਕ ਬਾਲਾਸੁਬਰਾਮਣੀਅਨ ਆਪਣੇ ਪਰਿਵਾਰ ਨਾਲ ਜਾਪਾਨ ਵਿੱਚ ਛੁੱਟੀਆਂ ਮਨਾਉਣ ਗਏ ਸੀ। 10 ਜਨਵਰੀ ਨੂੰ ਵਾਪਸੀ ਸਮੇਂ ਵਾਪਰੇ ਖ਼ਤਰਨਾਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਪਤਨੀ ਲਿਨ, (41) ਅਤੇ 4 ਮਹੀਨਿਆਂ ਦੀ ਧੀ ਅਹਾਨਾ ਦੀ ਮੌਤ ਹੋ ਗਈ। ਉਹ ਬੁੱਧਵਾਰ ਨੂੰ ਆਪਣੀ 3 ਸਾਲਾ ਧੀ ਦੇ ਨਾਲ ਸਿੰਗਾਪੁਰ ਪਰਤੇ, ਜੋ ਹਾਦਸੇ 'ਚ ਬਚ ਗਈ ਸੀ। ਲਿਨ ਅਤੇ ਅਹਾਨਾ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਹੋਵੇਗਾ। ਰਿਪੋਰਟ ਮੁਤਾਬਕ ਕਾਰ ਸਾਈਡ ਰੋਡ ਤੋਂ ਮੁੱਖ ਸੜਕ ਵੱਲ ਮੁੜ ਰਹੀ ਸੀ, ਉਦੋਂ ਇਸ ਦੀ ਟੱਕਰ ਅੱਗੇ ਜਾ ਰਹੇ ਟਰੱਕ ਨਾਲ ਹੋ ਗਈ। NHK ਨੇ ਰਿਪੋਰਟ ਦਿੱਤੀ ਕਿ ਜੰਕਸ਼ਨ 'ਤੇ ਜਿੱਥੇ ਹਾਦਸਾ ਵਾਪਰਿਆ, ਉੱਥੇ ਕੋਈ ਟ੍ਰੈਫਿਕ ਲਾਈਟਾਂ ਨਹੀਂ ਸਨ, ਹਾਲਾਂਕਿ ਇੱਕ ਸਟਾਪ ਸਾਈਨ ਸੀ।

ਇਹ ਵੀ ਪੜ੍ਹੋ: ਦਿਨ ਚੜ੍ਹਦਿਆਂ ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਹੋਈ ਮੌਤ

ਬਾਲਾਸੁਬਰਾਮਣੀਅਨ ਨੇ ਕਿਹਾ ਕਿ ਸੜਕ ਦੀ ਸਥਿਤੀ ਨੇ ਉਨ੍ਹਾਂ ਨੂੰ ਆਉਣ ਵਾਲੇ ਚੌਰਾਹੇ ਦਾ ਚੰਗਾ ਦ੍ਰਿਸ਼ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਨੇ ਦਿ ਸਟਰੇਟ ਟਾਈਮਜ਼ ਨੂੰ ਦੱਸਿਆ, "ਤੁਸੀਂ ਕੁਝ ਵੀ ਨਹੀਂ ਦੇਖ ਸਕਦੇ ਕਿਉਂਕਿ ਦੋਵੇਂ ਪਾਸੇ ਬਰਫ਼ ਹੈ... ਤੁਸੀਂ ਬੱਸ ਸੜਕ ਦੇਖੋ ਅਤੇ ਗੱਡੀ ਚਲਾਉਂਦੇ ਰਹੋ। ਆਖਰੀ ਮਿੰਟ ਵਿਚ ਸ਼ਾਇਦ 150 ਮੀਟਰ ਜਾਂ ਕੁਝ ਹੋਰ, ਮੈਂ ਸਟਾਪ ਸਾਈਨ ਦੇਖਿਆ। ਫਿਰ ਮੈਂ ਬ੍ਰੇਕ ਲਗਾਉਣੀ ਸ਼ੁਰੂ ਕੀਤੀ, ਪਰ ਰੁਕਣ ਵਿੱਚ ਬਹੁਤ ਦੇਰ ਹੋ ਚੁੱਕੀ ਸੀ।' ਉਨ੍ਹਾਂ ਅਖ਼ਬਾਰ ਨੂੰ ਦੱਸਿਆ, "ਮੈਂ ਸਿਰਫ ਇੱਕ ਹੀ ਚੀਜ਼ ਸੁਣ ਸਕਦਾ ਸੀ, ਕਿ ਮੇਰੀ ਪਤਨੀ ਕਾਰ ਵਿੱਚ ਚੀਕ ਰਹੀ ਸੀ। ਉਸ ਤੋਂ ਬਾਅਦ, ਮੈਂ ਸ਼ਾਇਦ ਕੁਝ ਮਿੰਟਾਂ ਲਈ ਬਲੈਕ ਆਊਟ ਹੋ ਗਿਆ।" ਬਾਲਾਸੁਬਰਾਮਨੀਅਨ ਨੇ ਕਿਹਾ ਕਿ ਡਾਕਟਰ ਲਿਨ ਨੂੰ ਬਚਾਅ ਨਹੀਂ ਸਕੇ, ਜਦੋਂ ਕਿ ਅਹਾਨਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਸੀ ਪਰ ਉਹ ਹਾਦਸੇ ਦੇ ਸਦਮੇ ਤੋਂ ਉਭਰ ਨਹੀਂ ਸਕੀ। ਜੋੜੇ ਦੀ ਵੱਡੀ ਧੀ ਨੂੰ ਸਿਰ 'ਤੇ ਟਾਂਕੇ ਲਗਾਉਣ ਦੀ ਲੋੜ ਸੀ, ਜਦੋਂ ਕਿ ਬਾਲਾਸੁਬਰਾਮਨੀਅਨ ਦੀ ਕਮਰ 'ਚ ਫਰੈਕਚਰ ਹੋਇਆ ਸੀ, ਜਿਨ੍ਹਾਂ ਨੂੰ ਇਲਾਜ ਮਗਰੋਂ ਕੁੱਝ ਦਿਨ ਪਹਿਲਾਂ ਹੀ ਛੁੱਟੀ ਦਿੱਤੀ ਗਈ ਹੈ। ਰਿਪੋਰਟ ਦੇ ਅਨੁਸਾਰ, ਹਾਦਸੇ ਤੋਂ ਬਾਅਦ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਧੀ ਦੀ ਮਦਦ ਲਈ ਭਾਰਤ ਤੋਂ ਆਈ ਸੀ। ਬਾਲਾਸੁਬਰਾਮਣੀਅਨ, ਜੋ ਮੂਲ ਰੂਪ ਤੋਂ ਭਾਰਤ ਦੇ ਹਨ, ਦੀ ਮੁਲਾਕਾਤ ਸਿੰਗਾਪੁਰ ਦੀ ਨਾਗਰਿਕ ਲਿਨ ਨਾਲ 2006 ਵਿੱਚ ਇੱਕ ਦੋਸਤ ਰਾਹੀਂ ਹੋਈ ਸੀ ਅਤੇ ਉਨ੍ਹਾਂ ਨੇ 2014 ਵਿੱਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਟਾਈਮਜ਼ ਨੂੰ ਦੱਸਿਆ ਕਿ "ਕਰੈਸ਼ ਤੋਂ ਠੀਕ ਪਹਿਲਾਂ ਉਨ੍ਹਾਂ ਦੀ ਪਤਨੀ ਦੇ ਰੋਣ ਦੀ ਆਵਾਜ਼ ਅਜੇ ਵੀ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ"।

ਇਹ ਵੀ ਪੜ੍ਹੋ : ਹੈਰਾਨੀਜਨਕ! ਪਤਨੀ ਦਾ ਵੱਢਿਆ ਸਿਰ ਹੱਥ 'ਚ ਫੜ ਕੇ ਸੜਕ 'ਤੇ ਘੁੰਮਣ ਵਾਲੇ ਪਤੀ ਨੂੰ ਹੋਈ 8 ਸਾਲ ਦੀ ਸਜ਼ਾ


author

cherry

Content Editor

Related News