ਅਮਰੀਕਾ ਤੋਂ ਮੁੜ ਆਈ ਦੁਖਦਾਇਕ ਖ਼ਬਰ, ਭਾਰਤੀ ਨੌਜਵਾਨ ਦੀ ਮੌਤ
Wednesday, May 17, 2023 - 01:03 PM (IST)
ਨਿਊਯਾਰਕ (ਏਜੰਸੀ)- ਅਮਰੀਕਾ ਦੇ ਫਲੋਰਿਡਾ ਸੂਬੇ ਵਿੱਚ ਇੱਕ ਪੈਦਲ ਯਾਤਰੀ ਕ੍ਰਾਸਿੰਗ ਉੱਤੇ ਕਾਰ ਦੀ ਲਪੇਟ ਵਿੱਚ ਆਉਣ ਨਾਲ 32 ਸਾਲਾ ਭਾਰਤੀ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮਰਿਯੱਪਨ ਸੁਬਰਾਮਣੀਅਨ, ਜਿਸਨੇ ਐੱਚ.ਸੀ.ਐੱਲ. ਟੈਕਨੋਲੋਜੀਜ਼ ਦੇ ਨਾਲ ਟੈਸਟ ਲੀਡ ਵਜੋਂ ਕੰਮ ਕੀਤਾ, ਉਸ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ ਸੋਮਵਾਰ ਨੂੰ ਟੈਂਪਾ ਵਿੱਚ ਹਿਲਸਬਰੋ ਕਾਉਂਟੀ ਵਿੱਚ ਉਸ ਦੀ ਮੌਤ ਹੋ ਗਈ। ਫੰਡਰੇਜ਼ਰ ਪੰਨੇ ਅਨੁਸਾਰ, ਜਿਸ ਕਾਰ ਨੇ ਉਸ ਨੂੰ ਟੱਕਰ ਮਾਰੀ ਸੀ, ਉਸ ਨੇ ਲਾਲ ਬੱਤੀ ਪਾਰ ਕੀਤੀ ਸੀ। ਮਰਿਅੱਪਨ ਦੇ ਪਰਿਵਾਰ ਵਿਚ ਉਸ ਦੀ ਪਤਨੀ ਅਤੇ ਉਸ ਦਾ 4 ਸਾਲ ਦਾ ਬੇਟਾ ਹੈ ਜੋ ਭਾਰਤ ਵਿੱਚ ਰਹਿ ਰਹੇ ਹਨ। ਉਹ ਹਾਲ ਹੀ ਵਿੱਚ ਜੈਕਸਨਵਿਲੇ ਤੋਂ ਟੈਂਪਾ ਵਿੱਚ ਸ਼ਿਫ਼ਟ ਹੋਇਆ ਸੀ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਨਿਊਜ਼ੀਲੈਂਡ 'ਚ ਦਸਤਾਰਧਾਰੀ ਖੜਗ ਸਿੰਘ ਲੇਬਰ ਪਾਰਟੀ ਵੱਲੋਂ ਲੜਨਗੇ ਆਮ ਚੋਣਾਂ
ਮਰਿਅੱਪਨ ਦੀ ਮਦਦ ਕਰਨ ਲਈ ਸਥਾਪਤ ਕੀਤੇ ਗਏ GoFundMe ਪੇਜ 'ਤੇ ਲਿਖਿਆ ਹੈ ਕਿ, "ਅਸੀਂ ਸ਼੍ਰੀਮਤੀ ਮਰਿਯੱਪਨ ਦੀ ਤਰਫੋਂ ਇਸ ਫੰਡਰੇਜ਼ਰ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਤੁਹਾਡੇ ਖੁੱਲ੍ਹੇ ਸਮਰਥਨ ਦੀ ਮੰਗ ਕਰ ਰਹੇ ਹਾਂ। ਤੁਹਾਡਾ ਯੋਗਦਾਨ ਪਰਿਵਾਰ ਨੂੰ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਹ ਉਹਨਾਂ ਦੇ ਭਵਿੱਖ ਵਿੱਚ ਇੱਕ ਸਕਾਰਾਤਮਕ ਬਦਲਾਅ ਲਿਆਵੇਗਾ।" ਟੈਂਪਾ ਅਤੇ ਜੈਕਸਨਵਿਲੇ ਵਿੱਚ ਸਥਾਨਕ ਭਾਈਚਾਰਕ ਸਮੂਹ ਮਰਿਅੱਪਨ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਪ੍ਰੇਮਿਕਾ ਨੇ ਪ੍ਰੇਮੀ ਦੀ ਇੱਛਾ ਵਿਰੁੱਧ ਕਰਾਇਆ ਗਰਭਪਾਤ, ਮਿਲੀ ਦਰਦਨਾਕ ਮੌਤ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇਸ ਮਹੀਨੇ ਲਾਪਤਾ ਹੋਈ 25 ਸਾਲਾ ਭਾਰਤੀ-ਅਮਰੀਕੀ ਔਰਤ ਦੀ ਲਾਸ਼ ਗੁਆਂਢੀ ਸੂਬੇ ਓਕਲਾਹੋਮਾ ਤੋਂ ਬਰਾਮਦ ਕੀਤੀ ਗਈ ਹੈ। ਇਹ ਔਰਤ ਆਪਣੇ ਦਫਤਰ ਜਾ ਰਹੀ ਸੀ ਪਰ ਇਸ ਦੌਰਾਨ ਉਹ ਲਾਪਤਾ ਹੋ ਗਈ। ਲਹਿਰੀ ਪਥੀਵਾੜਾ ਨੂੰ ਆਖਰੀ ਵਾਰ ਮੈਕਿਨੀ ਦੇ ਉਪਨਗਰ ਵਿੱਚ ਕਾਲੇ ਰੰਗ ਦੀ ਟੋਇਟਾ ਗੱਡੀ ਚਲਾਉਂਦੇ ਦੇਖਿਆ ਗਿਆ ਸੀ। ਉਸ ਦੇ ਲਾਪਤਾ ਹੋਣ ਤੋਂ ਇਕ ਦਿਨ ਬਾਅਦ 13 ਮਈ ਉਸ ਦੀ ਲਾਸ਼ ਟੈਕਸਾਸ ਤੋਂ ਲਗਭਗ 322 ਕਿਲੋਮੀਟਰ ਦੂਰ ਓਕਲਾਹੋਮਾ ਰਾਜ ਤੋਂ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਲਾਪਤਾ ਭਾਰਤੀ ਮੂਲ ਦੀ ਔਰਤ ਦੀ ਮਿਲੀ ਲਾਸ਼