ਕੈਨੇਡਾ ਦੇ ਵੱਖ-ਵੱਖ ਮੰਦਰਾਂ ’ਚ ਹੋਈ ਚੋਰੀ ਦੇ ਦੋਸ਼ ਭਾਰਤੀ-ਕੈਨੇਡੀਅਨ ਵਿਅਕਤੀ ਗ੍ਰਿਫ਼ਤਾਰ
Saturday, Dec 30, 2023 - 10:54 AM (IST)
ਟੋਰਾਂਟੋ (ਭਾਸ਼ਾ)- ਇਕ 41 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਨੂੰ ਕੈਨੇਡਾ ਦੇ ਡਰਹਮ ਖੇਤਰ ਅਤੇ ਗ੍ਰੇਟਰ ਟੋਰਾਂਟੋ ਇਲਾਕੇ ਵਿਚ ਸਥਿਤ ਹਿੰਦੂ ਮੰਦਰਾਂ ਵਿਚ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਡਰਹਮ ਖੇਤਰੀ ਪੁਲਸ ਨੇ ਵੀਰਵਾਰ ਨੂੰ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਇਹ ਨਫ਼ਰਤੀ ਅਪਰਾਧ ਦੇ ਮਾਮਲੇ ਨਹੀਂ ਜਾਪਦੇ ਹਨ। ਪੁਲਸ ਨੇ ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਧੇਰ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ - ਇਮਰਾਨ ਖ਼ਾਨ ਨੂੰ ਲੈ ਕੇ ਵੱਡੀ ਖ਼ਬਰ: ਜੇਲ੍ਹ 'ਚੋਂ ਮਿਲੀ ਚੋਣ ਮੀਟਿੰਗ ਕਰਨ ਦੀ ਇਜਾਜ਼ਤ
ਇਕ ਪ੍ਰੈੱਸ ਰਿਲੀਜ਼ ਦੇ ਅਨੁਸਾਰ ਪੁਲਸ ਨੇ 8 ਅਕਤੂਬਰ ਨੂੰ ਪਿਕਰਿੰਗ ’ਚ ਕ੍ਰਾਸਨੋ ਬੁਲੇਵਾਰਡ ਅਤੇ ਬੇਲੀ ਸਟਰੀਟ ਦੇ ਇਲਾਕੇ ਵਿਚ ਸਥਿਤ ਇਕ ਹਿੰਦੂ ਮੰਦਰ ਵਿੱਚ ਭੰਨ-ਤੋੜ ਦੀ ਰਿਪੋਰਟ ਦਾ ਜਵਾਬ ਦਿੱਤਾ। ਸੁਰੱਖਿਆ ਨਿਗਰਾਨੀ ਲਈ ਲਗਾਏ ਗਏ ਕੈਮਰਿਆਂ ਦੀ ਫੁਟੇਜ ’ਚ ਪੰਧੇਰ ਨੂੰ ਮੰਦਰ ਵਿਚ ਘੁਸਪੈਠ ਕਰਦਾ ਅਤੇ ਦਾਨ ਬਾਕਸ ਵਿੱਚੋਂ ਨਕਦੀ ਕੱਢਦੇ ਹੋਇਆ ਦੇਖਿਆ ਗਿਆ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਰੀਲੀਜ਼ ਵਿਚ ਕਿਹਾ ਗਿਆ ਹੈ, “ਉਸ ਸਵੇਰ ਨੂੰ ਬਾਅਦ ’ਚ ਉਸ ਨੂੰ ਹੋਰ ਫੁਟੇਜ ’ਚ ਪਿਕਰਿੰਗ ਅਤੇ ਅਜੈਕਸ ’ਚ ਹੋਰ ਹਿੰਦੂ ਮੰਦਰਾਂ ’ਚ ਦਾਖਲ ਹੁੰਦੇ ਦੇਖਿਆ ਗਿਆ ਸੀ।”
ਇਹ ਵੀ ਪੜ੍ਹੋ - ਗਾਹਕਾਂ ਲਈ ਖ਼ਾਸ ਖ਼ਬਰ: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ
ਪੁਲਸ ਨੇ ਕਿਹਾ ਕਿ ਦੋਸ਼ੀ ਸਾਲ ਭਰ ’ਚ ਕਈ ਹਿੰਦੂ ਮੰਦਰਾਂ ’ਚ ਗੁਪਤ ਤੌਰ ’ਤੇ ਦਾਖਲ ਹੋਇਆ। ਇਸ ’ਚ ਕਿਹਾ ਗਿਆ ਹੈ ਕਿ ਉਸਨੇ ਡਰਹਮ ਇਲਾਕੇ ਅਤੇ ਗ੍ਰੇਟਰ ਟੋਰਾਂਟੋ ਇਲਾਕੇ ਦੇ ਆਲੇ-ਦੁਆਲੇ ਦੇ ਮੰਦਰਾਂ ’ਚ ਅਜਿਹਾ ਹੀ ਕੀਤਾ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8