ਪੁਲਸ ਨੇ ਨਾਕਾ ਲਾ ਕੇ ਕੀਤੀ ਵੱਖ-ਵੱਖ ਵਾਹਨਾਂ ਦੀ ਚੈਕਿੰਗ
Monday, Dec 09, 2024 - 04:42 PM (IST)
ਬਰੇਟਾ (ਸਿੰਗਲਾ) : ਸਥਾਨਕ ਪੁਲਸ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਭਗੀਰਥ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਥਾਣਾ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਨਿਯਮਾਂ ਦੀ ਪਾਲਣਾ ਹਿੱਤ ਨਾਕਾ ਅਨਾਜ ਮੰਡੀ ਵਾਲੇ ਨੈਸ਼ਨਲ ਹਾਈਵੇ ਦੇ ਚੌਂਕ 'ਤੇ ਲਗਾਇਆ ਗਿਆ।
ਇੱਥੇ ਸ਼ੱਕੀ ਵਾਹਨਾਂ ਦੀ ਚੈਕਿੰਗ ਪੁਲਸ ਟੀਮ ਵੱਲੋਂ ਕੀਤੀ ਗਈ ਅਤੇ ਇਸ ਦੌਰਾਨ ਦਸਤਾਵੇਜ਼ ਚੈੱਕ ਕਰਦੇ ਹੋਏ ਊਣਤਾਈਆਂ ਵਾਲਿਆਂ ਦੇ ਚਾਲਾਨ ਕੱਟੇ ਗਏ। ਅਮਰੀਕ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦਾ ਮਕਸਦ ਬਿਨਾਂ ਨੰਬਰ ਅਤੇ ਸ਼ੱਕੀ ਵਾਹਨਾਂ 'ਤੇ ਹੁੰਦੀਆਂ ਵਾਰਦਾਤਾ ਨੂੰ ਰੋਕਣਾ ਹੈ।