ਮਾਲਟਾ ਦੀ ਰਾਜਧਾਨੀ ਵਾਲੇਟਾ ''ਚ ਲੱਗੀਆਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ

Wednesday, Aug 20, 2025 - 01:37 PM (IST)

ਮਾਲਟਾ ਦੀ ਰਾਜਧਾਨੀ ਵਾਲੇਟਾ ''ਚ ਲੱਗੀਆਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ

ਰੋਮ (ਕੈਂਥ)- ਦਿਵਯ ਜਯੋਤੀ ਜਾਗਰਤੀ ਸੰਸਥਾ ਯੂਰਪ ਵੱਲੋਂ ਸਨਾਤਨ ਧਰਮ ਸਭਾ ਮਾਲਟਾ ਨਾਲ ਮਿਲ ਕੇ ਮਾਲਟਾ ਦੀ ਰਾਜਧਾਨੀ ਵਾਲੇਟਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂੰਮਧਾਮ ਮਨਾਈ ਗਈ। ਇਸ ਦੌਰਾਨ ਦੂਰ-ਦੂਰ ਤੋਂ ਲੋਕ ਪ੍ਰਭੂ ਦੀਆਂ ਲੀਲਾਵਾਂ ਨੂੰ ਸਰਵਣ ਕਰਨ ਲਈ ਪਹੁੰਚੇ। ਆਸ਼ੁਤੋਸ਼ ਮਹਾਰਾਜ ਜੀ ਦੇ ਸ਼ਿਸ਼ਯ ਸਵਾਮੀ ਸਤਮਿਤ੍ਰਾਨੰਦ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਪਾਲਨਹਾਰ, ਦਿਵਯ ਆਧਿਆਮਕ ਵਿਗਿਆਨ ਦੇ ਦਾਤਾ, ਧਰਮ ਦੇ ਰੱਖਿਆ ਕਰਤਾ ਅਤੇ ਨਿਸ਼ਕਾਮ ਪ੍ਰੇਮ ਦੇ ਸਾਕਾਰ ਰੂਪ ਵਜੋਂ ਪੇਸ਼ ਕੀਤਾ।

PunjabKesari

ਇਸ ਕਾਰਜਕ੍ਰਮ ਵਿੱਚ ਸ਼ਾਮਲ ਹੋਣ ਵਾਲੇ ਮੁੱਖ ਮਹਿਮਾਨਾਂ ਵਿੱਚ ਸ਼੍ਰੀ ਲੋਕੇਸ਼ ਕੁਮਾਰ ਮੀਣਾ (ਕੌਂਸਲਰ ਭਾਰਤੀ ਦੂਤਘਰ ਮਾਲਟਾ), ਕੋਲਿਨ ਅਪਾਪ (ਪਾਦਰੀ ਕੈਥੋਲਿਕ ਚਰਚ, ਮਾਲਟਾ), ਕੇਵਿਨ ਅਬੇਲਾ (ਪ੍ਰਧਾਨ ਜਨਰਲ ਵਰਕਰਸ ਯੂਨੀਅਨ), ਜੋਸੇਫ ਬੁੱਜੀਆ (ਜਨਰਲ ਸੈਕਰੈਟਰੀ ਜਨਰਲ ਵਰਕਰਸ ਯੂਨੀਅਨ) ਆਦਿ ਸ਼ਾਮਲ ਸਨ। ਆਏ ਹੋਈ ਸੰਗਤ ਲਈ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।


author

cherry

Content Editor

Related News