ਨੋਵੋਲਾਰਾ ਵਿਖੇ ਕਰਵਾਏ ਗਏ ਸਮਾਗਮਾਂ ''ਚ ਅਖੰਡ ਕੀਰਤਨੀ ਜਥੇ ਨੇ ਭਰੀਆ ਹਾਜ਼ਰੀਆਂ
Monday, Aug 18, 2025 - 05:01 PM (IST)

ਮਿਲਾਨ (ਸਾਬੀ ਚੀਨੀਆ)- ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਰਿਜੋ ਇਮਲੀਆ ਵਿਖੇ ਸ਼ਨੀਵਾਰ ਨੂੰ ਕਰਵਾਏ ਸਮਾਗਮ ਵਿੱਚ ਇਟਲੀ ਦੇ ਅਖੰਡ ਕੀਰਤਨੀ ਜਥੇ ਵਲੋਂ ਰਾਤ ਨੂੰ ਰੈਣ ਸਵਾਈ ਕੀਰਤਨ ਕਰਵਾਇਆ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪ੍ਰਾਣੀ ਗੁਰੂ ਦੇ ਜਹਾਜੇ ਚੜ੍ਹੇ ਤੇ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗੇ।
ਸ਼ਾਮ ਨੂੰ ਰਹਿਰਾਸ ਜੀ ਪਾਠ ਉਪਰੰਤ ਰੈਣ ਸਵਾਈ ਕੀਰਤਨ ਹੋਇਆ, ਜਿਸ ਵਿੱਚ ਹੋਰਨਾ ਮੁਲਕਾਂ ਤੋਂ ਵੀ ਵੱਡੀ ਗਿਣਤੀ 'ਚ ਸੰਗਤਾਂ ਨੇ ਹਿੱਸਾ ਲਿਆ। ਕੀਰਤਨ ਸਾਰੀ ਰਾਤ ਚੱਲਿਆ ਤੇ ਸੰਗਤਾਂ ਨੇ ਕੀਰਤਨ ਦਾ ਖੂਬ ਆਨੰਦ ਮਾਣਿਆ। ਕੀਰਤਨ ਸਮਾਪਤੀ ਸਵੇਰੇ 4 ਵਜੇ ਕੀਤੀ ਗਈ।
ਬਾਹਰੋਂ ਆਈ ਸੰਗਤ ਦੇ ਰਹਿਣ ਦਾ ਸਾਰਾ ਪ੍ਰਬੰਧ ਗੁਰੂ ਘਰ ਦੀ ਕਮੇਟੀ ਨੇ ਕੀਤਾ ਤੇ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋਗਿੰਦਰ ਸਿੰਘ ਪ੍ਰਧਾਨ, ਚਰਨਜੀਤ ਸਿੰਘ, ਇਕਬਾਲ ਸਿੰਘ, ਗੁਰਮੇਲ ਸਿੰਘ, ਪ੍ਰਿਥੀਪਾਲ ਸਿੰਘ, ਹਰਜੀਤ ਸਿੰਘ, ਬਖਤੌਰ ਸਿੰਘ, ਹਰਦੇਵ ਸਿੰਘ ਭੱਟੀ, ਸੇਵਾ ਸਿੰਘ ਆਦਿ ਹਾਜ਼ਰ ਹੋਏ।
ਇਹ ਵੀ ਪੜ੍ਹੋ- ਮੈਲਬੋਰਨ 'ਚ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ, ਸ਼ੋਅ 'ਚ ਹੋਇਆ ਰਿਕਾਰਡਤੋੜ ਇਕੱਠ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e