ਇਟਲੀ ਵਸਦੇ ਭਾਰਤੀ ਭਾਈਚਾਰੇ ਨੇ ਭੰਗੜੇ ਪਾਉਂਦਿਆਂ ਸ਼ਾਨੋ-ਸ਼ੌਕਤ ਨਾਲ ਮਨਾਇਆ 79ਵਾਂ ਸੁਤੰਤਰਤਾ ਦਿਵਸ

Saturday, Aug 16, 2025 - 03:10 AM (IST)

ਇਟਲੀ ਵਸਦੇ ਭਾਰਤੀ ਭਾਈਚਾਰੇ ਨੇ ਭੰਗੜੇ ਪਾਉਂਦਿਆਂ ਸ਼ਾਨੋ-ਸ਼ੌਕਤ ਨਾਲ ਮਨਾਇਆ 79ਵਾਂ ਸੁਤੰਤਰਤਾ ਦਿਵਸ

ਰੋਮ (ਦਲਵੀਰ ਸਿੰਘ ਕੈਂਥ) : ਅਸੀਂ ਸਮੂਹ ਭਾਰਤੀ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਉਹਨਾਂ ਸਮੂਹ ਸ਼ਹੀਦਾਂ ਦੇ ਸਦਾ ਹੀ ਰਿਣੀ ਰਹਾਂਗੇ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਦੀ ਆਜ਼ਾਦੀ ਲਈ ਨਿਛਾਵਰ ਕਰਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਅੰਬੈਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਵਾਣੀ ਰਾਓ ਨੇ ਰੋਮ ਵਿਖੇ ਭਾਰਤੀ ਅੰਬੈਸੀ ਰੋਮ ਅਤੇ ਸਮੂਹ ਭਾਰਤੀ ਭਾਈਚਾਰੇ ਵੱਲੋਂ ਮਨਾਏ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਮੌਕੇ ਹਾਜ਼ਰੀਨ ਵੱਡੇ ਇਕੱਠ ਨਾਲ ਕੀਤਾ। ਇਸ ਮੌਕੇ ਮੈਡਮ ਵਾਣੀ ਰਾਓ ਨੇ ਭਾਰਤ ਦਾ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਮਾਨਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।

PunjabKesari

ਭਾਰਤ ਦੇ ਰਾਸ਼ਟਰੀ ਗੀਤ ਜਨ-ਗਣ-ਮਣ ਤੋਂ ਆਜ਼ਾਦੀ ਦਿਵਸ ਸਮਾਰੋਹ ਦੀ ਸ਼ੁਰੂਆਤ ਹੋਈ ਅਤੇ ਉਪੰਰਤ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਨਾਂਚ ਤੇ ਪੰਜਾਬੀਆਂ ਦਾ ਮਹਿਬੂਬ ਲੋਕ ਨਾਚ ਭੰਗੜੇ ਦਾ ਦਿਲ ਤੁੰਬਵਾਂ ਨਜ਼ਾਰਾ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰੈੱਸ ਰਾਹੀਂ ਦੇਸ਼ ਵਾਸੀਆਂ ਨੂੰ ਮੈਡਮ ਵਾਣੀ ਰਾਓ ਨੇ 79ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੀਆਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਸੁਤੰਤਰਤਾ ਦਿਵਸ ਵਿੱਚ ਹਾਜ਼ਰੀਨ ਮਹਿਮਾਨਾਂ ਵਿੱਚ ਸਮੁੱਚਾ ਭਾਰਤ ਝਲਦਾ ਹੈ ਅਤੇ ਅੱਜ ਦਾ ਰੰਗਾਰੰਗ ਪ੍ਰੋਗਰਾਮ ਵੀ ਭਾਰਤੀ ਸੱਭਿਆਚਾਰ ਦੀਆਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਪੇਸ਼ਕਾਰੀ ਕਰ ਰਿਹਾ ਹੈ। ਉਹ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਨ ਅਤੇ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਲਈ ਇਟਲੀ ਸਰਕਾਰ ਨਾਲ ਭਾਰਤੀ ਅੰਬੈਸੀ ਰੋਮ ਪਹਿਲ ਦੇ ਆਧਾਰ 'ਤੇ ਗੱਲਬਾਤ ਕਰਦੀ ਰਹਿੰਦੀ ਹੈ।

PunjabKesariPunjabKesariPunjabKesari

ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਵਿੱਚ ਹਾਜ਼ਰੀਨ ਬਹੁ-ਗਿਣਤੀ ਮਹਿਮਾਨਾਂ ਲਈ ਅੰਬੈਸੀ ਵੱਲੋਂ ਵਿਸੇ਼ਸ਼ ਭਾਰਤੀ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਇਟਲੀ ਭਰ ਤੋਂ ਬਹੁ-ਗਿਣਤੀ ਭਾਰਤੀਆਂ ਤੋਂ ਇਲਾਵਾ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਸੁਤੰਤਰਤਾ ਦਿਵਸ ਵਿੱਚ ਸ਼ਰੀਕ ਹੋ ਕੇ ਸਭ ਨੂੰ ਵਧਾਈ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News