ਰੋਮ ''ਚ ਕਰਵਾਇਆ ਗਿਆ ਵਿਸ਼ਾਲ ਜਾਗਰਣ, ਮੰਦਰ ਦੀ ਸਥਾਪਨਾ ਦਾ ਵੀ ਹੋ ਗਿਆ ਐਲਾਨ
Monday, Aug 18, 2025 - 05:22 PM (IST)

ਮਿਲਾਨ (ਸਾਬੀ ਚੀਨੀਆ/ਦਲਵੀਰ ਕੈਂਥ)- ਇਟਲੀ ਦੀ ਰਾਜਧਾਨੀ ਰੋਮ ਦੇ ਵੀਆ ਪ੍ਰੇਨਸਤੀਨਾ ਤੇ ਮਾਤਾ ਚਿੰਤਪੁਰਨੀ ਸੇਵਾ ਮੰਡਲ ਰੋਮ ਦੇ ਸਮੁੱਚੇ ਸੇਵਾਦਾਰਾਂ ਦੇ ਸਹਿਯੋਗ ਨਾਲ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਰੋਮ ਵਿੱਚ ਨੌਜਵਾਨਾਂ ਵੱਲੋਂ ਬਣਾਈ ਗਈ ਨਵੀਂ ਕਮੇਟੀ “ਮਾਤਾ ਚਿੰਤਪੁਰਨੀ ਸੇਵਾ ਮੰਡਲ ਰੋਮ'' ਵੱਲੋਂ ਇਸ ਜਾਗਰਣ ਦਾ ਆਯੋਜਨ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ, ਜਿਸ ਦੇ ਪ੍ਰਬੰਧ ਬਹੁਤ ਸ਼ਲਾਘਾਯੋਗ ਹਨ।
ਦੂਰ-ਦੁਰਾਡੇ ਤੋਂ ਪੁੱਜੇ ਸ਼ਰਧਾਲੂਆ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ, ਜਿਨ੍ਹਾਂ ਸਾਰੀ ਰਾਤ ਦਰਬਾਰ ਵਿੱਚ ਬੈਠ ਕੇ ਭਜਨ ਮੰਡਲੀ ਤੋਂ ਭੇਟਾਂ ਦਾ ਗੁਣਗਾਣ ਸਰਵਣ ਕੀਤਾ। ਇਸ ਮੌਕੇ ਪੁੱਜੇ ਗਾਇਕਾਂ ਮੋਹਿਤ ਸ਼ਰਮਾ, ਹਰਸ਼ ਭਾਰਗਵ, ਰਾਜ ਗਾਇਕ ਕਾਲਾ ਪਨੇਸਰ ਤੇ ਅਨਮੋਲ ਪਨੇਸਰ ਨੇ ਸ਼ਰਧਾਲੂਆਂ ਨੂੰ ਮਾਤਾ ਦੀਆਂ ਭੇਟਾਂ ਨਾਲ ਨੱਚਣ ਲਈ ਮਜਬੂਰ ਕਰ ਦਿੱਤਾ।
ਇਸ ਮੌਕੇ ਰੌਕੀ ਸ਼ਾਰਦਾ ਤੇ ਮੁਨੀਸ਼ ਸ਼ਾਰਦਾ ਵੱਲੋਂ ਸਹਿਯੋਗੀ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਮਾਤਾ ਚਿੰਤਪੁਰਨੀ ਸੇਵਾ ਮੰਡਲ ਦੇ ਸੇਵਾਦਾਰਾਂ ਨੇ ਦੱਸਿਆ ਕਿ ਰੋਮ ਵਿੱਚ ਬਹੁਤ ਜਲਦ ਮੰਦਰ ਦੀ ਸਥਾਪਨਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮੈਲਬੋਰਨ 'ਚ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ, ਸ਼ੋਅ 'ਚ ਹੋਇਆ ਰਿਕਾਰਡਤੋੜ ਇਕੱਠ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e