ਵੈੱਬ ਸੀਰੀਜ਼ ਦੇ ਆਖ਼ਰੀ ਸੀਨ ਦੀ ਸ਼ੂਟਿੰਗ ਦੌਰਾਨ ਅਚਾਨਕ ਜ਼ਮੀਨ ''ਤੇ ਡਿੱਗਾ ਡਾਇਰੈਕਟਰ ! ਹੋ ਗਈ ਮੌਤ
Sunday, Aug 24, 2025 - 11:48 AM (IST)

ਐਂਟਰਟੇਨਮੈਂਟ ਡੈਸਕ- ਲਿਲੀ ਕੋਲਿਨਜ਼ ਦੀ ਮਸ਼ਹੂਰ ਵੈੱਬ ਸੀਰੀਜ਼ ‘ਐਮਿਲੀ ਇਨ ਪੈਰਿਸ’ ਦੇ 5ਵੇਂ ਸੀਜ਼ਨ ਦੀ ਇਟਲੀ ਵਿੱਚ ਸ਼ੂਟਿੰਗ ਚੱਲ ਰਹੀ ਸੀ, ਪਰ ਇਸ ਦੌਰਾਨ ਇੱਕ ਦੁਖਦਾਈ ਘਟਨਾ ਵਾਪਰੀ। ਸ਼ੋਅ ਨਾਲ ਜੁੜੇ ਅਸਿਸਟੈਂਟ ਡਾਇਰੈਕਟਰ ਡੀਏਗੋ ਬੋਰੇਲਾ ਦਾ ਅਚਾਨਕ ਦੇਹਾਂਤ ਹੋ ਗਿਆ। 47 ਸਾਲਾ ਬੋਰੇਲਾ ਵੇਨਿਸ ਦੇ ਇੱਕ ਹੋਟਲ ਵਿੱਚ ਸ਼ੂਟਿੰਗ ਦੌਰਾਨ ਅਚਾਨਕ ਡਿੱਗ ਪਏ ਅਤੇ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਨੂੰ ਸ਼ਰਧਾਂਜਲੀ ਦੇਣੀ ਬੰਦ ਕਰੋ
ਇਤਾਲਵੀ ਮੀਡੀਆ ਦੇ ਅਨੁਸਾਰ, ਬੋਰੇਲਾ ਇਤਿਹਾਸਕ ਹੋਟਲ ਡੇਨਿਏਲੀ ਵਿੱਚ ਆਖਰੀ ਸੀਨ ਦੀ ਤਿਆਰੀ ਕਰ ਰਹੇ ਸਨ, ਜਦੋਂ ਸ਼ਾਮ ਲਗਭਗ 7 ਵਜੇ ਉਹ ਬੇਹੋਸ਼ ਹੋ ਗਏ। ਸੈੱਟ 'ਤੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ ਅਤੇ ਉਨ੍ਹਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇਸ ਦੁਖਦਾਈ ਘਟਨਾ ਤੋਂ ਬਾਅਦ ਸ਼ੋਅ ਦੀ ਸ਼ੂਟਿੰਗ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਬੋਰੇਲਾ ਨੇ ਵੇਨਿਸ, ਰੋਮ, ਲੰਡਨ ਅਤੇ ਨਿਊਯਾਰਕ ਵਿੱਚ ਟ੍ਰੇਨਿੰਗ ਲਈ ਸੀ ਅਤੇ ਫਿਲਮ ਤੇ ਟੈਲੀਵਿਜ਼ਨ ਤੋਂ ਇਲਾਵਾ ਸਾਹਿਤਕ ਰਚਨਾਤਮਕਤਾ ਵਿੱਚ ਵੀ ਉਨ੍ਹਾਂ ਦੀ ਖ਼ਾਸ ਦਿਲਚਸਪੀ ਸੀ। ਸੂਤਰਾਂ ਅਨੁਸਾਰ, ਉਹ ਹਾਲ ਹੀ ਵਿੱਚ ਇਟਲੀ ਦੇ ਵੱਖ-ਵੱਖ ਸਥਾਨਾਂ 'ਤੇ ਸ਼ੂਟਿੰਗ ਕਰ ਰਹੇ ਸਨ ਅਤੇ 25 ਅਗਸਤ ਨੂੰ ਸ਼ੂਟਿੰਗ ਪੂਰੀ ਹੋਣੀ ਸੀ।
ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਅਚਾਨਕ 'ਗਾਇਬ' ਹੋ ਗਈ ਇਹ ਮਾਡਲ, ਅੱਜ ਤੱਕ ਨਹੀਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8