ਬੋਟੂਲਿਜ਼ਮ ਬੈਕਟੀਰੀਆ ਦਾ ਕਹਿਰ! ਰੈਸਟੋਰੈਂਟ ਤੋਂ ਖਾਣਾ ਖਾਣ ਨਾਲ 30 ਲੋਕ ਬਿਮਾਰ

Monday, Aug 25, 2025 - 06:06 PM (IST)

ਬੋਟੂਲਿਜ਼ਮ ਬੈਕਟੀਰੀਆ ਦਾ ਕਹਿਰ! ਰੈਸਟੋਰੈਂਟ ਤੋਂ ਖਾਣਾ ਖਾਣ ਨਾਲ 30 ਲੋਕ ਬਿਮਾਰ

ਕਲਾਬਰੀਆ (ਦਲਵੀਰ ਸਿੰਘ ਕੈਂਥ) : ਇਟਲੀ ਦੇ ਕਲਾਬਰੀਆ ਸੂਬੇ ਦੇ ਸ਼ਹਿਰ ਨੀਕੋਤੇਰਾ (ਵੀਬੋ ਵਲੈਂਸੀਆ) ਦੇ ਇੱਕ ਰੈਸਟੋਰੈਂਟ ਦਾ ਖਾਣਾ ਖਾਣ ਨਾਲ 30 ਲੋਕਾਂ ਦੇ ਬਿਮਾਰ ਹੋ ਜਾਣ ਦੀ ਖਬਰ ਨੇ ਪੂਰੇ ਸੂਬੇ 'ਚ ਹਲ-ਚਲ ਮਚਾ ਦਿੱਤੀ ਹੈ। 

PunjabKesari

ਇਟਾਲੀਅਨ ਮੀਡੀਏ ਦੇ ਅਨੁਸਾਰ ਬੀਤੇ ਦਿਨ ਸ਼ਹਿਰ ਨੀਕੋਤੇਰਾ ਮਰੀਨਾ ਦੇ ਇੱਕ ਮਸ਼ਹਰ ਰੈਸਤੋਰੈਂਟ ਵਿੱਚ ਸੈਂਕੜੇ ਲੋਕਾਂ ਨੇ ਹਫ਼ਤੇ ਦੇ ਆਖ਼ਰੀ ਦਿਨ ਮਾਸੌਮ ਦਾ ਆਨੰਦ ਲੈਂਦਿਆਂ ਖਾਣਾ ਖਾਧਾ ਪਰ ਬਦਕਿਸਮਤੀ ਇਹ ਰਹੀ ਇਸ ਰੈਸਟੋਰੈਂਟ ਤੋਂ ਖਾਣਾ ਖਾਣ ਵਾਲੇ 30 ਲੋਕ ਬਿਮਾਰ ਹੋ ਗਏ ਜਿਹੜੇ ਕਿ ਇਸ ਵਕਤ ਜ਼ੇਰੇ ਇਲਾਜ ਹਨ। 5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਉਲਟੀਆ, ਦਸਤ ਤੇ ਘਬਰਾਹਟ ਆਦਿ ਪ੍ਰੇਸ਼ਾਨੀਆਂ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੋਇਆ ਹੈ ਜਿਨ੍ਹਾਂ ਦੀ ਗਲਤੀ ਸਿਰਫ਼ ਇਹ ਸੀ ਕਿ ਉਨ੍ਹਾਂ ਰੈਸਟੋਰੈਂਟ ਦਾ ਖਾਣਾ ਰੱਜਕੇ ਖਾਧਾ। ਇਸ ਸਾਰੇ ਮਾਮਲੇ ਦੀ ਸਬੰਧਤ ਇਟਲੀ ਪੁਲਸ ਦੇ ਵਿੰਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੈਸਟੋਰੈਂਟ ਦੀ ਰਸੋਈ ਦਾ ਨਿਰੀਖਣ ਕੀਤਾ, ਭੋਜਨ ਦੇ ਨਮੂਨੇ ਲਏ ਅਤੇ ਸਟੋਰ ਕੀਤੇ ਭੋਜਨ ਨੂੰ ਨਸ਼ਟ ਕਰਨ ਦੇ ਆਦੇਸ ਦਿੱਤੇ ਹਨ ਤਾਂ ਜੋ ਹੋਰ ਲੋਕਾਂ ਨੂੰ ਕੋਈ ਸਮੱਸਿਆ ਨਾ ਪੇਸ਼ ਆਵੇ। 

PunjabKesari

ਇਸ ਘਟਨਾ ਸਬੰਧੀ ਸ਼ਹਿਰ ਦੇ ਮੇਅਰ ਜੋਸੇਪੇ ਮਰਾਸਕੋ ਨੇ ਟਿਪਣੀ ਕਰਦਿਆਂ ਕਿਹਾ ਕਿ ਸਾਡੇ ਇਲਾਕੇ ਦੇ ਸਾਰੇ ਰੈਸਟੋਰੈਂਟ ਖਾਣੇ ਦੀ ਗੁਣਵੰਤਾ, ਸਫਾਈ ਤੇ ਖਾਣੇ ਦੇ ਸਮਾਨ ਨੂੰ ਲੈਕੇ ਪਹਿਲੇ ਦਰਜੇ ਦੇ ਪ੍ਰਬੰਧਕ ਹਨ, ਇਨ੍ਹਾਂ ਦੀ ਸੁੱਧਤਾ ਨਾਲ ਹੀ ਇਲਾਕਾ ਮਸ਼ਹੂਰ ਹੈ ਤੇ ਇਹੀ ਸਾਡੇ ਸੱਭਿਆਚਾਰ ਤੇ ਪਰੰਪਰਾ ਦੀ ਨਿਸ਼ਾਨੀ ਹੈ। ਜਿਹੜੇ ਲੋਕ ਇਨ੍ਹਾਂ ਰੈਸਟੋਰੈਂਟਾਂ ਦੇ ਖਾਣਿਆਂ ਦੇ ਮੁਰੀਦ ਹਨ ਤੇ ਛੁੱਟੀਆਂ ਦੌਰਾਨ ਬਹੁ-ਗਿਣਤੀ ਸੈਲਾਨੀ ਇਨ੍ਹਾਂ ਦਾ ਖਾਣਾ ਖਾਣ ਆਉਂਦੇ ਹਨ ਉਹ ਮੁੱਫਤ ਵਿੱਚ ਖਾਣਾ ਖਾਣ ਨਹੀਂ ਆਉਂਦੇ ਸਗੋਂ ਖੁਸ਼ ਹੋ ਕਿ ਇਨ੍ਹਾਂ ਖਾਣਿਆਂ ਨੂੰ ਖਰੀਦਦੇ ਹਨ। ਬਾਕੀ ਪੁਲਸ ਜਾਂਚ ਕਰ ਰਹੀ ਹੈ। ਉਮੀਦ ਹੈ ਸਭ ਚੰਗਾ ਹੀ ਹੋਵੇਗਾ। 

ਸਿਹਤ ਵਿਵਭਾਗ ਇਸ ਘਟਨਾ ਦਾ ਮੁੱਖ ਕਾਰਨ ਬੋਟੂਲਿਜ਼ਮ ਬੈਕਟਰੀਆਂ ਨੂੰ ਮੰਨ ਰਿਹਾ ਹੈ ਜਿਸ ਨੇ ਕਿ ਇਟਲੀ ਭਰ 'ਚ 4 ਲੋਕਾਂ ਦੀ ਜਾਨ ਲੈ ਲਈ ਹੈ। ਇਹ ਬੈਕਟਰੀਆਂ ਖਾਣੇ ਰਾਹੀਂ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਘਰੋਂ ਬਾਹਰ ਦਾ ਖਾਣਾ ਲੈਣ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News