ਨੇਪਾਲ ''ਚ ਧੋਖਾਧੜੀ ਦੇ ਦੋਸ਼ ''ਚ ਭਾਰਤੀ ਗ੍ਰਿਫ਼ਤਾਰ

Saturday, Nov 13, 2021 - 12:12 AM (IST)

ਨੇਪਾਲ ''ਚ ਧੋਖਾਧੜੀ ਦੇ ਦੋਸ਼ ''ਚ ਭਾਰਤੀ ਗ੍ਰਿਫ਼ਤਾਰ

ਕਾਠਮੰਡੂ-ਫਰਜ਼ੀ ਪਛਾਣ ਅਤੇ ਦਸਤਾਵੇਜ਼ਾਂ ਦੇ ਆਧਾਰ 'ਤੇ ਕਈ ਲੋਕਾਂ ਤੋਂ ਕਰੀਬ 50 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਇੱਥੇ ਸ਼ੁੱਕਰਵਾਰ ਨੂੰ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਿਵਮ ਵਿਰੂਮੁਥੁ ਨੂੰ ਇਥੇ ਦੇ ਬਾਲੂਵਾਟਰ ਰਿਹਾਇਸ਼ੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਤਾਮਿਲਨਾਡੂ ਦੇ ਚੇਨਈ 'ਚ ਕੋਡੰਬਾਕੱਮ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਸ਼ਿਵਮ ਤੋਂ ਨਕਦੀ ਤੋਂ ਇਲਾਵਾ ਕਈ ਫਰਜ਼ੀ ਦਸਤਾਵੇਜ਼ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਬਹਿਰੀਨ 'ਚ ਸਵਦੇਸ਼ੀ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਤੱਕ 97 ਦੇਸ਼ਾਂ 'ਚ ਇਸਤੇਮਾਲ ਨੂੰ ਮਿਲੀ ਹਰੀ ਝੰਡੀ

ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਪੋਖਰਾ 'ਚ ਮਣੀਪਾਲ ਮੈਡੀਕਲ ਕਾਲਜ 'ਚ ਹਿੱਸੇਦਾਰੀ ਦਿਵਾਉਣ ਦਾ ਝੂਠਾ ਵਾਅਦਾ ਕਰ ਕਈ ਲੋਕਾਂ ਨੂੰ ਧੋਖਾ ਦਿੱਤਾ। ਸ਼ਿਵਮ ਫਰਜ਼ੀ ਦਸਤਾਵੇਜ਼ਾਂ ਰਾਹੀਂ ਪੀੜਤਾਂ ਦਾ ਭਰੋਸਾ ਜਿੱਤਦਾ ਸੀ। ਜ਼ਿਕਰਯੋਗ ਹੈ ਕਿ ਪੋਖਰਾ ਸਥਿਤ ਮਣੀਪਾਲ ਮੈਡੀਕਲ ਕਾਲਜ ਦਾ ਸੰਚਾਲਨ ਕਰਨਾਟਕ ਸਥਿਤ ਮਣੀਪਾਲ ਉੱਚ ਸਿੱਖਿਆ  ਅਕਾਦਮੀ ਕਰਦੀ ਹੈ । ਪੁਲਸ ਨੇ ਦੱਸਿਆ ਕਿ ਸ਼ਿਵਮ ਕਈ ਮਾਮਲਿਆਂ 'ਚ ਦਾਅਵਾ ਕਰਦਾ ਸੀ ਕਿ ਵੱਖ-ਵੱਖ ਵਿੱਤੀ ਕੰਪਨੀਆਂ 'ਚ ਉਸ ਦੇ ਪ੍ਰਮੋਟਰਾਂ ਦੀ ਹਿੱਸੇਦਾਰੀ ਹੈ, ਇਥੇ ਤੱਕ ਕਿ ਉਹ ਖੁਦ ਨੂੰ ਅੰਤਰਰਾਸ਼ਟਰੀ ਰੈੱਡ ਕ੍ਰਾਸ ਕਮੇਟੀ ਦਾ ਡਾਇਰੈਕਟਰ ਦੱਸਦਾ ਹੈ।

ਇਹ ਵੀ ਪੜ੍ਹੋ : ਫਰਾਂਸ : ਰਾਸ਼ਟਰਪਤੀ ਰਿਹਾਇਸ਼ 'ਚ ਕਥਿਤ ਬਲਾਤਕਾਰ ਨਾਲ ਸਬੰਧਿਤ ਮਾਮਲੇ ਦੀ ਜਾਂਚ ਜਾਰੀ

ਸ਼ਿਵਮ ਵਿਰੁੱਧ ਦਰਜ ਸ਼ਿਕਾਇਤ ਮੁਤਾਬਕ ਉਹ ਅਜਿਹੇ ਦਾਅਵੇ ਕਰ ਬਿਨਾਂ ਸ਼ੱਕ ਵਾਲੇ ਵਿਅਕਤੀਆਂ ਦਾ ਨਾਗਰਿਕ ਪ੍ਰਮਾਣ ਪੱਤਰ ਹਾਸਲ ਕਰ ਲੈਂਦਾ ਸੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੇ ਖਾਤਿਆਂ 'ਚੋਂ ਪੈਸੇ ਕੱਢ ਲੈਂਦਾ ਸੀ। ਪੁਲਸ ਨੂੰ ਖ਼ਦਸ਼ਾ ਹੈ ਕਿ ਦੋਸ਼ੀ ਨੇ ਕਰੀਬ 50 ਲੱਖ ਰੁਪਏ ਗੈਰ-ਕਾਨੂੰਨੀ ਤਰੀਕੇ ਨਾਲ ਜਮ੍ਹਾ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਿਵਮ 6 ਸਾਲ ਪਹਿਲਾਂ ਧੋਖਾਧੜੀ ਦੇ ਹੀ ਇਕ ਮਾਮਲੇ 'ਚ ਨੇਪਾਲੀ ਜੇਲ੍ਹ 'ਚ ਦੋ ਸਾਲ ਦੀ ਕੈਦ ਅਤੇ ਢਾਈ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਭੁਗਤ ਚੁੱਕਿਆ ਹੈ।

ਇਹ ਵੀ ਪੜ੍ਹੋ : ਜੂਲੀਅਨ ਅਸਾਂਜੇ ਨੂੰ ਜੇਲ੍ਹ 'ਚ ਵਿਆਹ ਕਰਵਾਉਣ ਦੀ ਮਿਲੀ ਇਜਾਜ਼ਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News