ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਸਨਮਾਨਤ

Thursday, Apr 04, 2019 - 04:41 PM (IST)

ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਸਨਮਾਨਤ

ਹਿਊਸਟਨ (ਭਾਸ਼ਾ)- ਭਾਰਤੀ ਭਾਈਚਾਰੇ ਨੇ ਸਮਾਜਿਕ ਵਰਕਰ ਗੀਤੇਸ਼ ਦੇਸਾਈ ਨੂੰ ਸਨਮਾਨਤ ਕੀਤਾ ਹੈ, ਜਿਨ੍ਹਾਂ ਨੂੰ ਪ੍ਰਵਾਸੀ ਭਾਰਤੀ ਸਨਮਾਨ ਮਿਲਿਆ ਸੀ। ਟੈਕਸਾਸ ਵਿਚ ਚੱਕਰਵਾਤ ਹਾਰਵੀ ਨੇ ਜਦੋਂ ਤਬਾਹੀ ਮਚਾਈ ਸੀ ਤਾਂ ਦੇਸਾਈ ਨੇ ਉਥੇ ਰਾਹਤ ਪ੍ਰੋਗਰਾਮ ਚਲਾਇਆ ਸੀ। ਦੇਸਾਈ (64) ਪ੍ਰਸਿੱਧ ਭਾਰਤੀ ਸਨਮਾਨ ਪ੍ਰਾਪਤ ਕਰਨ ਵਾਲੇ 28 ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਸਾਲ ਜਨਵਰੀ ਵਿਚ ਸਨਮਾਨਤ ਕੀਤਾ ਸੀ।

ਪੇਸ਼ੇ ਤੋਂ ਸਟਰੱਕਚਰਲ ਇੰਜੀਨੀਅਰ ਦੇਸਾਈ ਸੇਵਾ ਇੰਟਰਨੈਸ਼ਨਲ ਹਿਊਸਟਨ, ਟੈਕਸਾਸ ਚੈਪਟਰ ਦੇ ਪ੍ਰਧਾਨ ਵੀ ਹਨ। ਦੇਸਾਈ ਨੂੰ ਪਿਛਲੇ ਹਫਤੇ ਇਕ ਪ੍ਰੋਗਰਾਮ ਦੌਰਾਨ ਪ੍ਰਾਈਡ ਆਫ ਹਿਊਸਟਨ ਨਾਲ ਸਨਮਾਨਤ ਕੀਤਾ ਗਿਆ, ਜਿਸ ਦਾ ਆਯੋਜਨ ਭਾਰਤ ਦੇ ਮਹਾਵਣਜ ਦੂਤ ਅਨੁਪਮ ਰਾਏ ਨੇ ਭਾਰਤ-ਅਮਰੀਕੀ ਸੰਗਠਨਾਂ ਦੇ ਸਹਿਯੋਗ ਨਾਲ ਕੀਤਾ ਸੀ। ਦੇਸਾਈ ਨੇ ਕਿਹਾ ਕਿ ਮੈਂ ਹਿਊਸਟਨ ਦੇ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਦੇ ਪਿਆਰ ਤੋਂ ਜਾਣੂੰ ਹਾਂ, ਜਿਨ੍ਹਾਂ ਨੇ ਮੈਨੂੰ ਪਿਆਰ ਅਤੇ ਸਨਮਾਨ ਦਿੱਤਾ। ਪ੍ਰਵਾਸੀ ਭਾਰਤੀ ਸਨਮਾਨ ਮਿਲਣ ਲਈ ਵੀ ਉਨ੍ਹਾਂ ਨੇ ਧੰਨਵਾਦ ਕੀਤਾ।


author

Sunny Mehra

Content Editor

Related News