ਅਮਰੀਕਾ 'ਚ ਭਾਰਤੀ ਮੂਲ ਦੇ ਸਰਜਨ ਨੇ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਕੀਤਾ ਸਵੀਕਾਰ

Friday, Sep 02, 2022 - 05:58 PM (IST)

ਅਮਰੀਕਾ 'ਚ ਭਾਰਤੀ ਮੂਲ ਦੇ ਸਰਜਨ ਨੇ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਕੀਤਾ ਸਵੀਕਾਰ

ਵਾਸ਼ਿੰਗਟਨ (ਬਿਊਰੋ): ਇੱਕ ਭਾਰਤੀ-ਅਮਰੀਕੀ ਨਿਊਰੋਸਰਜਨ ਨੇ ਕੈਲੀਫੋਰਨੀਆ ਵਿੱਚ ਹੁਣ ਬੰਦ ਹੋ ਚੁੱਕੇ ਇੱਕ ਮੈਡੀਕਲ ਅਦਾਰੇ ਵਿੱਚ ਰੀੜ੍ਹ ਦੀ ਹੱਡੀ ਦੀ ਸਰਜਰੀ ਲਈ ਲਗਭਗ 33 ਲੱਖ ਡਾਲਰ ਦੀ ਰਿਸ਼ਵਤ ਲੈਣ ਦੇ ਅਪਰਾਧਿਕ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। ਸੈਨ ਡਿਏਗੋ ਨਿਵਾਸੀ ਲੋਕੇਸ਼ ਤੰਤੁਵਯਾ (55) ਨੂੰ ਸੇਵਾ ਵਿਚ ਧੋਖਾਧੜੀ ਕਰਨ ਅਤੇ ਸੰਘੀ ਰਿਸ਼ਵਤ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਹੈ। ਨਿਆਂ ਵਿਭਾਗ ਨੇ ਕਿਹਾ ਕਿ ਲੋਕੇਸ਼ ਮਈ 2021 ਤੋਂ ਸੰਘੀ ਹਿਰਾਸਤ ਵਿੱਚ ਹੈ, ਜਦੋਂ ਉਸਨੂੰ ਉਸਦੀ ਪ੍ਰੀ-ਟਰਾਇਲ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ।

ਸਾਲ 2010 ਅਤੇ 2013 ਦਰਮਿਆਨ ਦਾਇਰ ਪਟੀਸ਼ਨਾਂ 'ਤੇ ਲੋਕੇਸ਼ ਦੁਆਰਾ ਦਿੱਤੇ ਗਏ ਬਿਆਨ ਦੇ ਅਨੁਸਾਰ, ਉਸਨੇ ਲੌਂਗ ਬੀਚ ਦੇ ਪੈਸੀਫਿਕ ਹਸਪਤਾਲ ਵਿੱਚ ਰੀੜ੍ਹ ਦੀ ਹੱਡੀ ਦੇ ਆਪਰੇਸ਼ਨਾਂ ਲਈ ਮਾਈਕਲ ਡਰੋਬੋਟ ਤੋਂ ਗੈਰ ਕਾਨੂੰਨੀ ਭੁਗਤਾਨ ਸਵੀਕਾਰ ਕੀਤਾ ਸੀ। ਡਰੋਬੋਟ ਪੈਸੀਫਿਕ ਹਸਪਤਾਲ ਦਾ ਮਾਲਕ ਸੀ। ਇਸ ਹਸਪਤਾਲ ਨੂੰ ਰੀੜ੍ਹ ਦੀ ਹੱਡੀ ਅਤੇ ਹੱਡੀਆਂ ਦੀਆਂ ਸਰਜਰੀਆਂ ਵਿੱਚ ਮੁਹਾਰਤ ਹਾਸਲ ਸੀ। ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ ਰਿਸ਼ਵਤ ਦੀ ਰਕਮ ਇਸ ਗੱਲ 'ਤੇ ਨਿਰਭਰ ਕਰਦੀ ਸੀ ਕਿ ਸਰਜਰੀ ਕਿਸ ਕਿਸਮ ਸੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਰਹੇ 17 ਭਾਰਤੀ ਗਿਫ਼ਤਾਰ

ਹਸਪਤਾਲ ਰੈਫਰ ਕਰਨ ਦੇ ਬਦਲੇ ਰਿਸ਼ਵਤ

ਨਿਆਂ ਵਿਭਾਗ ਦੇ ਅਨੁਸਾਰ ਡਰੋਬੋਟ ਨੇ ਉਨ੍ਹਾਂ ਹਜ਼ਾਰਾਂ ਮਰੀਜ਼ਾਂ ਨੂੰ ਰੀੜ੍ਹ ਦੀ ਹੱਡੀ ਦੀ ਸਰਜਰੀ ਅਤੇ ਹੋਰ ਡਾਕਟਰੀ ਸੇਵਾਵਾਂ ਲਈ ਪੈਸਿਫਿਕ ਹਸਪਤਾਲ ਵਿੱਚ ਰੈਫਰ ਕਰਨ ਦੇ ਬਦਲੇ ਵਿੱਚ ਡਾਕਟਰਾਂ, ਕਾਇਰੋਪ੍ਰੈਕਟਰਾਂ ਅਤੇ ਮਾਰਕਿਟਰਾਂ ਨਾਲ ਮਿਲ ਕੇ ਰਿਸ਼ਵਤ ਦੀ ਸਾਜ਼ਿਸ਼ ਰਚੀ, ਜਿਸ ਦੇ ਇਲਾਜ ਦਾ ਭੁਗਤਾਨ ਕੈਲੀਫੋਰਨੀਆ ਦੀ ਕਾਮਿਆਂ ਦੀ 'ਮੁਆਵਜ਼ਾ ਪ੍ਰਣਾਲੀ ਦੁਆਰਾ ਕੀਤਾ ਜਾਣਾ ਸੀ। 

50 ਕਰੋੜ ਡਾਲਰ ਦੇ ਬਿੱਲਾਂ ਦਾ ਹੋਇਆ ਭੁਗਤਾਨ 

ਵਿਭਾਗ ਨੇ ਦੋਸ਼ ਲਾਇਆ ਕਿ ਯੋਜਨਾ ਦੇ ਪਿਛਲੇ ਪੰਜ ਸਾਲਾਂ ਵਿੱਚ ਰੀੜ੍ਹ ਦੀ ਸਰਜਰੀ ਨਾਲ ਸਬੰਧਤ ਮੈਡੀਕਲ ਬਿੱਲਾਂ ਵਿੱਚ 50 ਕਰੋੜ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ, ਜਿਸ ਵਿੱਚ ਰਿਸ਼ਵਤ ਵੀ ਸ਼ਾਮਲ ਹੈ। ਤੰਤੁਵਯਾ ਨੇ ਮੰਨਿਆ ਕਿ ਉਹ ਜਾਣਦਾ ਸੀ ਕਿ ਮੈਡੀਕਲ ਸੇਵਾਵਾਂ ਲਈ ਰੈਫਰਲ ਲਈ ਮਿਲੀ ਰਕਮ ਗੈਰ-ਕਾਨੂੰਨੀ ਸੀ। ਤੰਤੂਵਯਾ ਨੂੰ ਗੈਰ-ਕਾਨੂੰਨੀ ਭੁਗਤਾਨਾਂ ਵਿੱਚ ਲਗਭਗ 33ਲੱਖ ਡਾਲਰ ਪ੍ਰਾਪਤ ਹੋਣ ਦਾ ਅਨੁਮਾਨ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News