ਭਾਰਤੀ-ਅਮਰੀਕੀ ਵਿਅਕਤੀ ਦੀ ਇਕ ਗਲਤੀ ਕਾਰਨ ਵਾਪਰੀ ਦੁਰਘਟਨਾ, 5 ਜ਼ਖਮੀ
Tuesday, Aug 08, 2017 - 09:35 AM (IST)
ਫਲੋਰੀਡਾ— ਅਮਰੀਕਾ 'ਚ ਰਹਿ ਰਹੇ ਇਕ ਇਕ ਭਾਰਤੀ-ਅਮਰੀਕੀ ਵਿਅਕਤੀ ਨੇ ਸੜਕ ਨਿਯਮਾਂ ਦਾ ਉਲੰਘਣ ਕਰਨ ਦੀ ਗਲਤੀ ਕੀਤੀ। ਇਸ ਕਾਰਨ ਉਸ ਸਮੇਤ ਵਿਅਕਤੀ ਜ਼ਖਮੀ ਹੋ ਗਏ। ਫਲੋਰੀਡਾ 'ਚ ਵਾਹਨ ਚਲਾਉਂਦੇ ਸਮੇਂ ਉਸ ਦੀ ਇਕ ਗਲਤੀ ਕਾਰਨ ਹੋਰਾਂ ਨੂੰ ਵੀ ਸੱਟਾਂ ਲੱਗੀਆਂ।
ਫਲੋਰੀਡਾ ਦੇ ਵਿੰਟਰ ਗਾਰਡਨ ਦਾ ਵਾਸੀ ਰੀਤੇਸ਼ ਭਗਾਨੀ ਬਿਊਨਾ ਵਿਸਟਾ 'ਤੇ ਵਾਹਨ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਲਾਲ ਬੱਤੀ ਦਾ ਉਲੰਘਣ ਕੀਤਾ ਅਤੇ ਗੱਡੀ ਅੱਗੇ ਵਧਾ ਦਿੱਤੀ, ਜੋ ਬੱਸ 'ਚ ਜਾ ਵੱਜੀ। ਇਸ ਕਾਰਨ ਭਗਾਨੀ ਨਾਲ ਬੈਠੀ ਔਰਤ ਅਤੇ ਬੱਸ ਦੇ ਡਰਾਈਵਰ ਸਮੇਤ 2 ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਬੱਸ 'ਚ ਉਸ ਸਮੇਂ 19 ਯਾਤਰੀ ਸਵਾਰ ਸਨ ਅਤੇ ਬਾਕੀ ਸਭ ਸੁਰੱਖਿਅਤ ਹਨ। ਇਸ ਨੇ ਡਿਜ਼ਨੀ ਵਰਲਡ ਦੀ ਬੱਸ ਨੂੰ ਟੱਕਰ ਮਾਰੀ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
