20 ਸਾਲਾਂ ਤੋਂ US 'ਚ ਰਹਿ ਰਹੀ ਭਾਰਤੀ-ਅਮਰੀਕੀ 'ਡ੍ਰੀਮਰ' ਦਾ ਛਲਕਿਆ ਦਰਦ, ਛੱਡਣਾ ਪੈ ਸਕਦੈ ਦੇਸ਼

Thursday, Mar 17, 2022 - 03:07 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਇਕ ਭਾਰਤੀ-ਅਮਰੀਕੀ ‘ਡ੍ਰੀਮਰ’ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਜੇਕਰ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਕੋਈ ਸਾਰਥਕ ਵਿਧਾਨਿਕ ਸੁਧਾਰ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ 8 ਮਹੀਨਿਆਂ ਵਿਚ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ, ਜਿੱਥੇ ਉਹ 4 ਸਾਲ ਦੀ ਉਮਰ ਤੋਂ ਰਹਿ ਰਹੀ ਹੈ। 'ਡ੍ਰੀਮਰਸ' ਮੂਲ ਰੂਪ ਵਿਚ ਉਨ੍ਹਾਂ ਪ੍ਰਵਾਸੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਕੋਲ ਅਮਰੀਕਾ ਵਿਚ ਰਹਿਣ ਲਈ ਲੋੜੀਂਦੇ ਦਸਤਾਵੇਜ਼ ਨਹੀਂ ਹਨ ਅਤੇ ਜੋ ਬਚਪਨ ਵਿਚ ਆਪਣੇ ਮਾਪਿਆਂ ਨਾਲ ਇੱਥੇ ਆਏ ਸਨ। ਨੀਤੀ ਸਬੰਧੀ ਇਕ ਦਸਤਾਵੇਜ਼ ਅਨੁਸਾਰ ਅਮਰੀਕਾ ਵਿਚ ਲਗਭਗ 1.1 ਕਰੋੜ ਗੈਰ-ਦਸਤਾਵੇਜ਼ੀ ਪ੍ਰਵਾਸੀ ਹਨ, ਜਿਨ੍ਹਾਂ ਵਿਚੋਂ 500,000 ਤੋਂ ਵੱਧ ਭਾਰਤੀ ਹਨ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਕੈਨੇਡਾ ਦਾ ਵੱਡਾ ਫ਼ੈਸਲਾ, ਬੇਲਾਰੂਸ 'ਤੇ ਲਾਈ ਇਹ ਪਾਬੰਦੀ

'ਮੂਡੀ ਕਾਲਜ ਆਫ਼ ਕਮਿਊਨੀਕੇਸ਼ਨ' ਤੋਂ ਹਾਲ ਹੀ ਵਿਚ ਗ੍ਰੈਜੂਏਟ ਕਰਨ ਵਾਲੀ 23 ਸਾਲਾ ਅਤੁਲਯ ਰਾਜਕੁਮਾਰ ਨੇ ਮੰਗਲਵਾਰ ਨੂੰ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਅਤੇ ਬਾਰਡਰ ਸੁਰੱਖਿਆ 'ਤੇ ਸੈਨੇਟ ਦੀ ਜੁਡੀਸ਼ੀਅਲ ਸਬ ਕਮੇਟੀ ਦੇ ਮੈਂਬਰਾਂ ਨੂੰ ਕਿਹਾ, 'ਜੇਕਰ 8 ਮਹੀਨੇ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਮੈਨੂੰ 8 ਮਹੀਨੇ ਵਿਚ ਮਜ਼ਬੂਰਨ ਦੇਸ਼ ਛੱਡਣਾ ਪਵੇਗਾ, ਜੋ 20 ਸਾਲਾਂ ਤੋਂ ਮੇਰਾ ਘਰ ਹੈ। ..' "ਕਾਨੂੰਨੀ ਪ੍ਰਵਾਸ ਵਿਚ ਰੁਕਾਵਟਾਂ ਨੂੰ ਦੂਰ ਕਰਨ" 'ਤੇ ਸੁਣਵਾਈ ਦੌਰਾਨ ਸਬ-ਕਮੇਟੀ ਦੇ ਸਾਹਮਣੇ ਗਵਾਹੀ ਦਿੰਦੇ ਹੋਏ, ਭਾਰਤੀ-ਅਮਰੀਕੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਹਰ ਸਾਲ 5 ਹਜ਼ਾਰ ਤੋਂ ਵੱਧ 'ਡ੍ਰੀਮਰ' ਇਸ ਤੋਂ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਪੜ੍ਹੋ: ਪਾਕਿ 'ਚ ਯੂਨੀਵਰਸਿਟੀ ਦੀ ਕੰਟੀਨ 'ਚ ਇਕੱਠੇ ਬੈਠੇ ਮੁੰਡੇ-ਕੁੜੀ ਨੂੰ ਲੈ ਕੇ ਹੋਈ ਝੜਪ, 21 ਜ਼ਖ਼ਮੀ

ਉਨ੍ਹਾਂ ਕਿਹਾ, 'ਨਰਸਿੰਗ ਵਿਚ ਗ੍ਰੈਜੂਏਟ ਕਰਨ ਵਾਲੀ ਇਕ ਵਿਦਿਆਰਥਣ ਏਰਿਨ ਨੂੰ ਵਿਸ਼ਵਵਿਆਪੀ ਮਹਾਮਾਰੀ ਦੌਰਾਨ ਮਜ਼ਬੂਰਨ ਦੇਸ਼ ਛੱਡਣਾ ਪਿਆ ਸੀ ... ਇਕ ਡਾਟਾ ਐਨਾਲਿਸਟ ਵਿਦਿਆਰਥੀ ਨੂੰ 2 ਮਹੀਨੇ ਪਹਿਲਾਂ ਦੇਸ਼ ਛੱਡਣਾ ਪਿਆ ਸੀ... ਸਮਰ ਨੂੰ ਵੀ 4 ਮਹੀਨਿਆਂ ਵਿਚ ਦੇਸ਼ ਛੱਡਣਾ ਪਵੇਗਾ,  ਜਦੋਂ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਜਨਮ ਦੇ ਸਮੇਂ ਤੋਂ ਹੀ ਕਾਨੂੰਨੀ ਤੌਰ 'ਤੇ ਇੱਥੇ ਰਹਿ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕੀ ਸੰਸਦ ’ਚ ਬੋਲੇ ਜੇਲੇਂਸਕੀ- 'ਸਾਨੂੰ ਹੁਣ ਤੁਹਾਡੀ ਲੋੜ ਹੈ'

ਪੱਤਰਕਾਰ ਅਤੁਲਯ ਰਾਜਕੁਮਾਰ ਵਾਸ਼ਿੰਗਟਨ ਦੀ ਰਹਿਣ ਵਾਲੀ ਹੈ। ਉਨ੍ਹਾਂ ਇਸ ਦੌਰਾਨ ਆਪਣੇ ਪਰਿਵਾਰ ਦੇ ਸੰਘਰਸ਼ ਅਤੇ ਇਸ ਦੌੌਰਾਨ ਹੋਏ ਉਨ੍ਹਾਂ ਦੇ ਭਰਾ ਦੇ ਦਿਹਾਂਤ ਦੀ ਕਹਾਣੀ ਸਾਂਝੀ ਕੀਤੀ। ਸੰਸਦ ਮੈਂਬਰ ਐਲੇਕਸ ਪੈਡਿਲਾ ਨੇ ਕਿਹਾ, "ਮੈਂ ਇਸ ਮਾੜੀ ਪ੍ਰਣਾਲੀ ਤੋਂ ਨਿਰਾਸ਼ ਹਾਂ, ਜਿਸ ਦਾ ਤੁਹਾਨੂੰ, ਤੁਹਾਡੇ ਭਰਾ ਅਤੇ ਹਜ਼ਾਰਾਂ 'ਡ੍ਰੀਮਰ' ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਅੱਜ ਇਹ ਸੁਣਵਾਈ ਕੀਤੀ, ਕਿਉਂਕਿ ਅਸੀਂ ਕਾਂਗਰਸ ਦੀ ਅਕਿਰਿਆਸ਼ੀਲਤਾ ਨੂੰ ਇਸ ਦਰਦ ਦਾ ਕਾਰਨ ਬਣੇ ਰਹਿਣ ਨਹੀਂ ਦੇ ਸਕਦੇ।" ਪੈਡਿਲਾ, ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਅਤੇ ਬਾਰਡਰ ਸੁਰੱਖਿਆ 'ਤੇ ਸੈਨੇਟ ਦੀ ਜੁਡੀਸ਼ੀਅਲ ਸਬ ਕਮੇਟੀ ਦੇ ਮੁਖੀ ਹਨ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਲੁਟੇਰੇ ਨੇ ਗੋਲੀ ਮਾਰ ਕੀਤਾ ਪੰਜਾਬੀ ਸਟੋਰ ਮਾਲਕ ਦਾ ਕਤਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News