ਭਾਰਤੀ-ਅਮਰੀਕੀ ਡਾਕਟਰਾਂ ਨੇ ਭਾਰਤ ਨੂੰ ਭੇਜੇ 5000 ਆਕਸੀਜਨ ਕੰਸਨਟ੍ਰੇਟਰ

5/8/2021 10:55:11 AM

ਵਾਸ਼ਿੰਗਟਨ (ਭਾਸ਼ਾ): ਡਾਕਟਰਾਂ ਦਾ ਇਕ ਭਾਰਤੀ-ਅਮਰੀਕੀ ਸਮੂਹ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਜਾਨ ਬਚਾਉਣ ਲਈ ਭਾਰਤ ਵਿਚ 5000 ਆਕਸੀਨਜ ਕੰਸਨਟ੍ਰੇਟਰ ਭੇਜ ਰਿਹਾ ਹੈ। ਹਾਲ ਹੀ ਵਿਚ ਬਣੀ 'ਫੈਡਰੇਸ਼ਨ ਆਫ ਇੰਡੀਅਨ ਫਿਜੀਸ਼ੀਅਨਸ ਐਸੋਸੀਏਸ਼ਨ' (ਐੱਫ.ਆਈ.ਪੀ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ 5000 ਆਕਸੀਜਨ ਕੰਸਨਟ੍ਰੇਟਰ ਖਰੀਦ ਲਏ ਗਏ ਹਨ। ਇਹਨਾਂ ਵਿਚੋਂ 450 ਆਕਸੀਜਨ ਕੰਸਨਟ੍ਰੇਟਰ ਪਹਿਲਾਂ ਹੀ ਅਹਿਮਦਾਬਾਦ ਪਹੁੰਚ ਗਏ ਹਨ, 325 ਦਿੱਲੀ ਭੇਜੇ ਜਾ ਰਹੇ ਹਨ ਅਤੇ 300 ਆਕਸੀਜਨ ਕੰਸਨਟ੍ਰੇਟਰ ਮੁਬੰਈ ਭੇਜੇ ਜਾ ਰਹੇ ਹਨ। 

ਐੱਫ.ਆਈ.ਪੀ.ਏ. ਦੇ ਪ੍ਰਧਾਨ ਡਾਕਟਰ ਰਾਜ ਭਵਾਨੀ ਨੇ ਕਿਹਾ,''ਇਹ ਆਕਸੀਜਨ ਕੰਸਨਟ੍ਰੇਟਰ ਸਥਾਨਕ ਭਾਰਤੀ ਹਿੱਸੇਦਾਰਾਂ, ਹਸਪਤਾਲਾਂ, ਅਸਥਾਈ ਆਈਸੋਲੇਸ਼ਨ ਕੇਂਦਰਾਂ, ਨਵੇਂ ਬਣਾਏ ਅਸਥਾਈ ਹਸਪਤਾਲਾਂ ਅਤੇ ਚੈਰੀਟੇਬਲ ਸੰਸਥਾਵਾਂ ਨੂੰ ਭੇਜੇ ਜਾਂਦੇ ਹਨ ਤਾਂ ਜੋ ਭਾਰਤ ਵਿਚ ਦੂਰ-ਦੁਰਾਡੇ ਖੇਤਰਾਂ ਵਿਚ ਸਥਾਨਕ ਹਿੱਸੇਦਾਰ ਲੋੜ ਪੈਣ 'ਤੇ ਕੋਵਿਡ-19 ਮਰੀਜ਼ਾਂ ਨੂੰ ਆਕਸੀਜਨ ਉਪਲਬਧ ਕਰਾਉਣ ਲਈ ਇਹਨਾਂ ਦੀ ਵਰਤੋਂ ਕਰ ਸਕਣ।'' ਉਹਨਾਂ ਨੇ ਕਿਹਾ ਕਿ ਕਰੀਬ 3500 ਹੋਰ ਆਕਸੀਜਨ ਕੰਸਨਟ੍ਰੇਟਰ ਭੇਜੇ ਜਾਣੇ ਹਨ।ਐੱਫ.ਆਈ.ਪੀ.ਏ. ਨੇ ਇਹਨਾਂ ਆਕਸੀਜਨ ਕੰਸਨਟ੍ਰੇਟਰਾਂ ਨੂੰ ਤੁਰੰਤ ਭੇਜੇ ਜਾਣ ਵਿਚ ਮਦਦ ਲਈ ਭਾਰਤੀ ਦੂਤਾਵਾਸ ਅਤੇ ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨਾਲ ਗੱਲ ਕੀਤੀ ਹੈ।

 ਪੜ੍ਹੋ ਇਹ ਅਹਿਮ ਖਬਰ-  ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਜਹਾਜ਼ ਬ੍ਰਿਟੇਨ ਤੋਂ ਭਾਰਤ ਲਈ ਮਦਦ ਸਮੇਤ ਹੋਇਆ ਰਵਾਨਾ

ਭਾਰਤ ਦੇ ਪੇਂਡੂ ਇਲਾਕਿਆਂ ਵਿਚ ਕੰਮ ਕਰਨ ਵਾਲੇ ਆਯੋਵਾ ਸਥਿਤ ਸਹਿਗਲ ਫਾਊਂਡੇਸ਼ਨ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਉਹ ਭਾਰਤ ਨੂੰ 200 ਆਕਸੀਜਨ ਕੰਸਨਟ੍ਰੇਟਰ ਭੇਜ ਰਿਹਾ ਹੈ। ਭਾਰਤੀ-ਅਮਰੀਕੀ ਵੰਦਨਾ ਕਰਨ ਨੇ ਪੇਂਡੂ ਬਿਹਾਰ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਸ਼ਨੀਵਾਰ ਨੂੰ ਰਾਸ਼ੀ ਜੁਟਾਉਣ ਲਈ ਇਕ ਮੁਹਿੰਮ ਦੀ ਸ਼ੁਰੂਆਤੀ ਕੀਤੀ। ਸਿਰਫ ਕੁਝ ਹੀ ਘੰਟਿਆਂ ਵਿਚ 8000 ਡਾਲਰ ਤੋਂ ਵੱਧ ਰਾਸ਼ੀ ਇਕੱਠੀ ਕਰ ਲਈ ਗਈ।

ਪੜ੍ਹੋ ਇਹ ਅਹਿਮ ਖਬਰ- ਯੂਕੇ : ਲੈਸਟਰਸ਼ਾਇਰ ਕੌਂਟੀ ਕੌਂਸਲ ‘ਚ ਕਮਲ ਸਿੰਘ ਘਟੋਰੇ ਦੀ ਸ਼ਾਨਦਾਰ ਜਿੱਤ

ਨੋਟ- ਭਾਰਤੀ-ਅਮਰੀਕੀ ਡਾਕਟਰਾਂ ਨੇ ਭਾਰਤ ਨੂੰ ਭੇਜੇ 5000 ਆਕਸੀਜਨ ਕੰਸਨਟ੍ਰੇਟਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor Vandana