USA : ਭਾਰਤੀ-ਅਮਰੀਕੀ ਜੋੜਾ 4 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ''ਚ ਗ੍ਰਿਫਤਾਰ

Wednesday, Jul 15, 2020 - 02:46 PM (IST)

USA : ਭਾਰਤੀ-ਅਮਰੀਕੀ ਜੋੜਾ 4 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ''ਚ ਗ੍ਰਿਫਤਾਰ

ਵਾਸ਼ਿੰਗਟਨ- ਭਾਰਤ ਵਿਚ ਸਥਿਤ ਫਰਜੀ ਕੰਪਨੀਆਂ ਵਲੋਂ ਅਮਰੀਕੀ ਨਾਗਰਿਕਾਂ ਨੂੰ ਗੁਮਰਾਹ ਕਰਕੇ 4 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਵਿਚ ਇਕ ਭਾਰਤੀ-ਅਮਰੀਕੀ ਜੋੜੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਮੇਹੁਲ ਕੁਮਾਰ ਮਨੁਭਾਈ ਪਟੇਲ ਅਤੇ ਚਿਤਾਲੀ ਦਵੇ ਨੇ ਇਸ ਘੋਟਾਲੇ ਵਿਚ ਘੱਟ ਤੋਂ ਘੱਟ 24 ਲੋਕਾਂ ਨੂੰ ਫਸਾ ਕੇ ਮਈ 2019 ਤੋਂ ਜਨਵਰੀ 2020 ਵਿਚਕਾਰ 4 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਕੀਤੀ। ਦੋਹਾਂ ਦੀ ਉਮਰ 36 ਸਾਲ ਹੈ। 

ਸੰਘੀ ਗ੍ਰਾਂਡ ਨੇ 9 ਜੂਨ ਨੂੰ ਜੋੜੇ 'ਤੇ ਧੋਖਾਧੜੀ ਕਰਨ ਦੀ ਸਾਜਸ਼ ਰਚਣ ਤੇ ਧੋਖਾਧੜੀ ਕਰਨ ਦਾ ਦੋਸ਼ ਤੈਅ ਕੀਤਾ। ਅਮਰੀਕੀ ਅਟਾਰਨੀ ਬਾਯੰਗ ਜੇ ਨੇ ਕਿਹਾ ਕਿ ਭਾਰਤ ਸਥਿਤ ਅਪਰਾਧਕ ਕਾਲ ਸੈਂਟਰਾਂ ਨੇ ਸਾਡੇ ਭਾਈਚਾਰੇ ਦੇ ਕਮਜ਼ੋਰ ਲੋਕਾਂ ਨੂੰ ਜਾਲ ਵਿਚ ਫਸਾ ਕੇ ਅਤੇ ਫੋਨ ਕਰਕੇ ਗੁਮਰਾਹ ਕੀਤਾ ਅਤੇ ਉਨ੍ਹਾਂ ਦੇ ਪੈਸੇ ਚੋਰੀ ਕੀਤੇ। 
 


author

Lalita Mam

Content Editor

Related News