ਈਰਾਨ-ਇਜ਼ਰਾਈਲ ਜੰਗ ਦੀ ਅੱਗ ’ਚ ਝੁਲਸੇਗਾ ਭਾਰਤ, ਬਾਜ਼ਾਰ ਤੋਂ ਮਹਿੰਗਾਈ ਤੱਕ ਹੋਵੇਗਾ ਅਸਰ

Thursday, Oct 03, 2024 - 09:52 AM (IST)

ਨਵੀਂ ਦਿੱਲੀ (ਇੰਟ.)– ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਹਰ ਦਿਨ ਇਕ ਨਵਾਂ ਮੋੜ ਲੈ ਰਹੀ ਹੈ। ਮੰਗਲਵਾਰ ਨੂੰ ਈਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਨਾਲ ਹਮਲਾ ਕਰ ਕੇ ਇਸ ਨੂੰ ਇਕ ਲੈਵਲ ਹੋਰ ਅੱਗੇ ਵਧਾ ਦਿੱਤਾ ਹੈ। ਅਜਿਹੇ ’ਚ ਹੁਣ ਇਸ ਸੇਕ ਸਿਰਫ ਇਜ਼ਰਾਈਲ, ਈਰਾਨ ਅਤੇ ਲਿਬਨਾਨ ਤੱਕ ਸੀਮਤ ਰਹਿਣ ਦੀ ਸੰਭਾਵਨਾ ਘੱਟ ਗਈ ਹੈ ਸਗੋਂ ਇਸ ਦਾ ਅਸਰ ਪਹਿਲਾਂ ਪੂਰੇ ਪੱਛਮੀ ਏਸ਼ੀਆ (ਮਿਡਲ ਈਸਟ) ’ਚ ਦੇਖਣ ਨੂੰ ਮਿਲੇਗਾ ਅਤੇ ਫਿਰ ਭਾਰਤ ਵੀ ਇਸ ਅੱਗ ’ਚ ਝੁਲਸ ਸਕਦਾ ਹੈ। ਦੇਸ਼ ’ਚ ਸ਼ੇਅਰ ਮਾਰਕੀਟ ਤੋਂ ਲੈ ਕੇ ਮਹਿੰਗਾਈ ਤੱਕ ’ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ: ਤੀਜੇ ਵਿਸ਼ਵ ਯੁੱਧ ਦਾ ਖਤਰਾ; ਲਿਬਨਾਨ ’ਚ 2 km ਅੰਦਰ ਤਕ ਦਾਖਲ ਹੋਈ ਫ਼ੌਜ, ਹੁਣ ਤੱਕ 8 ਇਜ਼ਰਾਈਲੀ ਫ਼ੌਜੀਆਂ ਦੀ ਮੌਤ

ਵਧ ਸਕਦੀ ਹੈ ਮਹਿੰਗਾਈ

ਈਰਾਨ-ਇਜ਼ਰਾਈਲ ਜੰਗ ਦਾ ਸਭ ਤੋਂ ਵੱਧ ਅਸਰ ਭਾਰਤ ’ਚ ਮਹਿੰਗਾਈ ’ਤੇ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ ਕਾਰਨ ਭਾਰਤ ਦਾ ਆਪਣੀ ਲੋੜ ਦਾ 80 ਫੀਸਦੀ ਤੋਂ ਵੱਧ ਪੈਟ੍ਰੋਲ ਦਰਾਮਦ ਕਰਨਾ ਹੈ। ਭਾਰਤ ’ਚ ਪੈਟ੍ਰੋਲ ਅਤੇ ਡੀਜ਼ਲ ਦਾ ਮਹਿੰਗਾਈ ਨਾਲ ਸਿੱਧਾ ਕੁਨੈਕਸ਼ਨ ਹੈ ਕਿਉਂਕਿ ਮਾਲ-ਢੁਲਾਈ ਲਈ ਅਸੀਂ ਹੁਣ ਵੀ ਬਹੁਤ ਹੱਦ ਤੱਕ ਸੜਕੀ ਆਵਾਜਾਈ ’ਤੇ ਨਿਰਭਰ ਕਰਦੇ ਹਾਂ। ਅਜਿਹੇ ’ਚ ਜੇ ਈਰਾਨ-ਇਜ਼ਰਾਈਲ ਜੰਗ ਨਾਲ ਪੈਟ੍ਰੋਲੀਅਮ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਭਾਰਤ ’ਚ ਸਬਜ਼ੀਆਂ ਤੋਂ ਲੈ ਕੇ ਦੁੱਧ ਅਤੇ ਹੋਰ ਸਾਰੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਤੈਅ ਹਨ।

ਮੰਗਲਵਾਰ ਨੂੰ ਈਰਾਨ ਦੇ ਇਜ਼ਰਾਈਲ ’ਤੇ ਹਮਲੇ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ ’ਤੇ ਦੇਖਣ ਨੂੰ ਵੀ ਮਿਲਿਆ ਹੈ। ਇਨ੍ਹਾਂ ਦੀਆਂ ਕੀਮਤਾਂ ’ਚ 4 ਫੀਸਦੀ ਦਾ ਉਛਾਲ ਦੇਖਿਆ ਗਿਆ ਹੈ। ਬ੍ਰੈਂਟ ਫਿਊਚਰ ਦਾ ਰੇਟ 3.5 ਫੀਸਦੀ ਵਧ ਕੇ 74.2 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਹੈ ਜਦਕਿ ਅਮਰੀਕਾ ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ ਆਇਲ 254 ਡਾਲਰ ਭਾਵ 3.7 ਫੀਸਦੀ ਦੀ ਬੜ੍ਹਤ ਨਾਲ 70.7 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਬੱਚੇ ਨੂੰ ਝੂਲੇ 'ਤੇ ਲੈ ਗਈ ਸੀ ਮਾਂ, ਪੈ ਗਿਆ ਦਿਲ ਦਾ ਦੌਰਾ!

ਕੀ ਪਹਿਲਾਂ ਵਰਗੀਆਂ ਬਣੀਆਂ ਰਹਿਣਗੀਆਂ ਵਿਆਜ ਦਰਾਂ?

ਈਰਾਨ-ਇਜ਼ਰਾਈਲ ਜੰਗ ਦੇ ਇਸ ਨਵੇਂ ਘਟਨਾਕ੍ਰਮ ਤੋਂ ਬਾਅਦ ਹੁਣ ਇਹ ਵੀ ਦੇਖਣਾ ਪਵੇਗਾ ਕਿ ਅਗਲੇ ਹਫਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕਰੰਸੀ ਨੀਤੀ ਕਮੇਟੀ ਦੀ ਜੋ ਬੈਠਕ ਹੋਣੀ ਹੈ, ਕੀ ਉਸ ’ਚ ਰੈਪੋ ਰੇਟ ’ਚ ਕਟੌਤੀ ਦਾ ਫੈਸਲਾ ਕੀਤਾ ਜਾਵੇਗਾ। ਆਰ. ਬੀ. ਆਈ. ਦੇ ਸਾਹਮਣੇ ਇਸ ਸਮੇਂ ਇਕ ਨਹੀਂ ਸਗੋਂ ਕਈ ਚੁਣੌਤੀਆਂ ਹਨ।

ਸਭ ਤੋਂ ਪਹਿਲਾਂ ਅਮਰੀਕਾ ਦੇ ਫੈਡਰਲ ਰਿਜ਼ਰਵ ਦਾ ਪਿਛਲੇ ਮਹੀਨੇ ਵਿਆਜ ਦਰਾਂ ਨੂੰ ਘਟਾਉਣਾ, ਦੂਜਾ ਚੀਨ ਦਾ ਆਪਣੀ ਇਕਾਨਮੀ ਨੂੰ 142 ਅਰਬ ਡਾਲਰ ਦਾ ਬੇਲਆਊਟ ਪੈਕੇਜ ਦੇਣਾ ਅਤੇ ਹੁਣ ਈਰਾਨ-ਇਜ਼ਰਾਈਲ ਜੰਗ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਧਣਾ ਅਤੇ ਉਸ ਨਾਲ ਮਹਿੰਗਾਈ ’ਚ ਵਾਧਾ ਹੋਣ ਦਾ ਡਰ, ਅਜਿਹੇ ’ਚ ਬੜੀ ਮੁਸ਼ਕਿਲ ਨਾਲ ਹੱਥ ’ਚ ਆਈ ਮਹਿੰਗਾਈ ਨੂੰ ਫਿਰ ਤੋਂ ਕਾਬੂ ਤੋਂ ਬਾਹਰ ਜਾਣ ਤੋਂ ਰੋਕਣ ਲਈ ਆਰ. ਬੀ. ਆਈ. ਨੂੰ ਫੈਸਲਾ ਕਰਨਾ ਪਵੇਗਾ। ਪਰ ਸਮੱਸਿਆ ਇਥੇ ਖਤਮ ਨਹੀਂ ਹੋਵੇਗੀ ਕਿਉਂਕਿ ਆਉਣ ਵਾਲੇ ਫੈਸਟਿਵ ਸੀਜ਼ਨ ’ਚ ਦੇਸ਼ ਦੇ ਅੰਦਰ ਡਿਮਾਂਡ ਸਾਈਡ ਨੂੰ ਵਧਾਉਣ ਲਈ ਵੀ ਆਰ. ਬੀ. ਆਈ. ਨੂੰ ਸੰਤੁਲਨ ਬਣਾਉਣਾ ਪਵੇਗਾ। ਅਜੇ ਦੇਸ਼ ’ਚ ਡਿਮਾਂਡ ਦੀ ਹਾਲਤ ਇਹ ਹੈ ਕਿ ਕਾਰ ਡੀਲਰਾਂ ਕੋਲ 70,000 ਕਰੋੜ ਰੁਪਏ ਤੋਂ ਵੱਧ ਦੀਆਂ ਕਾਰਾਂ ਇਨਵੈਂਟਰੀ ’ਚ ਪਈਆਂ ਹਨ। ਕਾਰ ਕੰਪਨੀਆਂ ਨੇ ਕਾਰਾਂ ’ਤੇ ਭਾਰੀ ਡਿਸਕਾਉਂਟ ਆਫਰਜ਼ ਪੇਸ਼ ਕੀਤੇ ਹੋਏ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਲਾਲ ਸਾਗਰ 'ਚ ਡੁੱਬੀਆਂ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ, 45 ਲੋਕਾਂ ਦੀ ਮੌਤ

ਸ਼ੇਅਰ ਬਾਜ਼ਾਰ ’ਤੇ ਕਿਵੇਂ ਹੋਵੇਗਾ ਅਸਰ?

ਈਰਾਨ-ਇਜ਼ਰਾਈਲ ਜੰਗ ਦਾ ਅਸਰ ਭਾਰਤੀ ਬਾਜ਼ਾਰ ’ਤੇ ਵੀ ਹੋਵੇਗਾ ਕਿਉਂਕਿ ਇਹ ਮਾਰਕੀਟ ’ਚ ਐੱਫ. ਆਈ. ਆਈ. ਦੇ ਮਨੀ ਫਲੋ ਨੂੰ ਡਿਸਟਰਬ ਕਰੇਗਾ। ਇਸ ਤੋਂ ਇਲਾਵਾ ਕਰੂਡ ਆਇਲ ਪ੍ਰਾਈਜ਼ ਇੰਡੈਕਸ, ਡਾਲਰ ਇੰਡੈਕਸ ਅਤੇ ਸੋਨੇ ਦੀਆਂ ਉੱਚੀਆਂ ਕੀਮਤਾਂ ਬਾਜ਼ਾਰ ’ਤੇ ਅਸਰ ਪਾਉਣਗੀਆਂ।

ਡੀ. ਆਰ. ਚੋਕਸੇ ਫਿਨਸਰਵ ਦੇ ਮੈਨੇਜਿੰਗ ਡਾਇਰੈਕਟਰ ਦੇਵਨ ਚੋਕਸੀ ਨੇ ਕਿਹਾ ਕਿ ਸ਼ੇਅਰ ਬਾਜ਼ਾਰ ’ਚ ਨੇੜਲੇ ਭਵਿੱਖ ’ਚ 10 ਤੋਂ 15 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਪੱਧਰ ਕਮਜ਼ੋਰ ਹੋ ਚੁੱਕੇ ਹਨ ਅਤੇ ਬਾਜ਼ਾਰ ਇਸ ਸਮੇਂ ‘ਓਵਰਬਾਟ’ ਦੀ ਹਾਲਤ ’ਚ ਹੈ। ਇਸ ਤੋਂ ਇਲਾਵਾ ਸੇਬੀ ਵੱਲੋਂ ਐੱਫ. ਐਂਡ ਓ. ਨਿਯਮਾਂ ’ਚ ਬਦਲਾਅ ਅਤੇ ਚੀਨ ਦੇ ਨਵੇਂ ਆਰਥਿਕ ਐਲਾਨਾਂ ਦਾ ਅਸਰ ਵੀ ਬਾਜ਼ਾਰ ਦੇ ਸੈਂਟੀਮੈਂਟ ’ਤੇ ਦੇਖਣ ਨੂੰ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News