ਰੁਪਏ ਲਈ ਕਿਸੇ ਵੀ ਪੱਧਰ ਨੂੰ ਟੀਚਾ ਨਹੀਂ ਬਣਾਇਆ; ਅਮਰੀਕੀ ਡਾਲਰ ਦੀ ਮੰਗ ਨਾਲ ਇਸ ’ਚ ਗਿਰਾਵਟ : ਸੰਜੇ ਮਲਹੋਤਰਾ

Friday, Nov 21, 2025 - 12:01 PM (IST)

ਰੁਪਏ ਲਈ ਕਿਸੇ ਵੀ ਪੱਧਰ ਨੂੰ ਟੀਚਾ ਨਹੀਂ ਬਣਾਇਆ; ਅਮਰੀਕੀ ਡਾਲਰ ਦੀ ਮੰਗ ਨਾਲ ਇਸ ’ਚ ਗਿਰਾਵਟ : ਸੰਜੇ ਮਲਹੋਤਰਾ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਕੇਂਦਰੀ ਬੈਂਕ ਨੇ ਰੁਪਏ ਲਈ ਕਿਸੇ ਵੀ ਪੱਧਰ ਦਾ ਟੀਚਾ ਨਹੀਂ ਬਣਾਇਆ ਹੈ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਘਰੇਲੂ ਮੁਦਰਾ ’ਚ ਹਾਲ ਹੀ ’ਚ ਆਈ ਗਿਰਾਵਟ ਦੀ ਵਜ੍ਹਾ ਡਾਲਰ ਦੀ ਮੰਗ ’ਚ ਤੇਜ਼ੀ ਹੈ।

ਇਹ ਵੀ ਪੜ੍ਹੋ :     Gold ਦਾ U-Turn, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ ਭਾਅ

ਗਵਰਨਰ ਨੇ ਕਿਹਾ ਕਿ ਕੇਂਦਰੀ ਬੈਂਕ ਕੋਲ ਵਿਦੇਸ਼ੀ ਮੁਦਰਾ ਦਾ ‘ਕਾਫੀ ਚੰਗਾ’ ਭੰਡਾਰ ਹੈ ਅਤੇ ਬਾਹਰੀ ਖੇਤਰ ਨੂੰ ਲੈ ਕੇ ਚਿੰਤਾ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ :     ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...

ਨਿਯਮਾਂ ਨੂੰ ਸਰਲ ਬਣਾਉਣ ’ਤੇ ਜ਼ੋਰ

ਦਿੱਲੀ ਸਕੂਲ ਆਫ ਇਕਨਾਮਿਕਸ ’ਚ ਵੀ. ਕੇ. ਆਰ. ਵੀ. ਰਾਵ ਮੈਮੋਰੀਅਲ ਲੈਕਚਰ ’ਚ ਮਲਹੋਤਰਾ ਨੇ ਕਿਹਾ ਕਿ ਆਰ. ਬੀ. ਆਈ. ਦੀ ਸਭ ਤੋਂ ਵੱਧ ਤਰਜੀਹ ਵਾਲੀ ਪ੍ਰਣਾਲੀ ’ਚ ਵਿੱਤੀ ਸਥਿਰਤਾ ਯਕੀਨੀ ਕਰਨਾ ਹੈ ਅਤੇ ਕੇਂਦਰੀ ਬੈਂਕ ਜਿੱਥੋਂ ਤੱਕ ਸੰਭਵ ਹੋਵੇ, ਜ਼ਰੂਰੀ ਸੁਰੱਖਿਆ ਉਪਰਾਲਿਆਂ ਅਤੇ ਸੁਰੱਖਿਆ-ਵਿਵਸਥਾ ਨੂੰ ਬਣਾਏ ਰੱਖਦੇ ਹੋਏ ਨਿਯਮਾਂ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ :    8th Pay Commission: ਰਿਟਾਇਰਡ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਸਰਕਾਰ ਨੇ ਦਿੱਤਾ ਸਪੱਸ਼ਟ ਜਵਾਬ

ਚੰਗੇ ਵਪਾਰ ਸਮਝੌਤੇ ਦੀ ਉਮੀਦ

ਡਾਲਰ ਦੇ ਮੁਕਾਬਲੇ ਰੁਪਏ ਦੇ ਘੱਟਣ ਨਾਲ ਜੁਡ਼ੇ ਸਵਾਲ ’ਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ, ਅਮਰੀਕਾ ਦੇ ਨਾਲ ਇਕ ‘ਚੰਗਾ ਵਪਾਰ ਸਮਝੌਤਾ’ ਕਰੇਗਾ ਅਤੇ ਇਸ ਨਾਲ ਦੇਸ਼ ਦੇ ਚਾਲੂ ਖਾਤਾ ਸਰਪਲੱਸ ’ਤੇ ਦਬਾਅ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਰੁਪਏ ਦਾ ਹਾਲੀਆ ਮੁੱਲ ਘਟਣਾ ਵਪਾਰਕ ਗਤੀਵਿਧੀਆਂ ਅਤੇ ਅਮਰੀਕੀ ਟੈਰਿਫ ਮੁੱਦਿਆਂ ਦੇ ਕਾਰਨ ਹੈ।

ਇਹ ਵੀ ਪੜ੍ਹੋ :    ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ

ਮਲਹੋਤਰਾ ਨੇ ਕਿਹਾ,‘‘ਅਸੀਂ ਕਿਸੇ ਪੱਧਰ ਨੂੰ ਟੀਚਾ ਨਹੀਂ ਬਣਾਉਂਦੇ। ਰੁਪਏ ’ਚ ਗਿਰਾਵਟ ਕਿਉਂ ਆ ਰਹੀ ਹੈ? ਅਜਿਹਾ ਮੰਗ ਦੇ ਕਾਰਨ ਹੈ। ਇਹ ਇਕ ਵਿੱਤੀ ਸਾਧਨ ਹੈ। ਡਾਲਰ ਦੀ ਮੰਗ ਹੈ ਅਤੇ ਜੇਕਰ ਡਾਲਰ ਦੀ ਮੰਗ ਵਧਦੀ ਹੈ ਤਾਂ ਰੁਪਏ ’ਚ ਗਿਰਾਵਟ ਆਉਂਦੀ ਹੈ। ਜੇਕਰ ਰੁਪਏ ਦੀ ਮੰਗ ਵਧਦੀ ਹੈ ਤਾਂ ਡਾਲਰ ’ਚ ਗਿਰਾਵਟ ਆਉਂਦੀ ਹੈ ਅਤੇ ਰੁਪਿਆ ਮਜ਼ਬੂਤ ਹੁੰਦਾ ਹੈ।’’

ਅੰਤਰਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ ’ਚ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 23 ਪੈਸੇ ਤਿਲਕ ਕੇ 88.71 (ਅਸਥਾਈ) ’ਤੇ ਬੰਦ ਹੋਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News