ਦੁਬਈ : ਲੱਖਾਂ ਡਾਲਰ ਦੀਆਂ ਘਡ਼ੀਆਂ ਚੋਰੀ ਕਰਨ 'ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ

02/27/2020 9:24:56 PM

ਦੁਬਈ - ਦੁਬਈ ਵਿਚ ਇਕ ਨਾਮੀ ਦੁਕਾਨ ਤੋਂ 20 ਲੱਖ ਡਾਲਰ ਤੋਂ ਜ਼ਿਆਦਾ ਦੀਆਂ ਮਹਿੰਗੀਆਂ ਘਡ਼ੀਆਂ ਚੋਰੀ ਕਰਨ ਦੇ ਦੋਸ਼ ਵਿਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਇਕ ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਸਫਾਈ ਕਰਮੀ ਦਾ ਕੰਮ ਕਰਨ ਵਾਲੇ 26 ਸਾਲਾ ਵਿਅਕਤੀ ਨੂੰ ਬੁੱਧਵਾਰ ਨੂੰ ਦੁਬਈ ਦੀ ਇਕ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ।

ਖਲੀਜ਼ ਟਾਈਮਸ ਦੀ ਖਬਰ ਮੁਤਾਬਕ ਉਸ 'ਤੇ ਘਡ਼ੀਆਂ ਅਤੇ ਗਹਿਣੇ ਦੀ ਦੁਕਾਨ ਤੋਂ 86 ਮਹਿੰਗੀਆਂ ਘਡ਼ੀਆਂ ਚੋਰੀ ਕਰਨ ਦਾ ਦੋਸ਼ ਸੀ। ਇਸ ਵਿਅਕਤੀ ਨੇ ਉਸੇ ਦੁਕਾਨ ਵਿਚ ਚੋਰੀ ਕੀਤੀ, ਜਿਥੇ ਉਹ ਕੰਮ ਕਰਦਾ ਸੀ। ਚੋਰੀ ਕੀਤੀਆਂ ਗਈਆਂ ਘਡ਼ੀਆਂ ਰੱਖਣ ਦੇ ਜ਼ੁਰਮ ਵਿਚ 2 ਪਾਕਿਸਤਾਨ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਪਰ ਉਹ ਦੋਵੇਂ ਫਰਾਰ ਚੱਲ ਰਹੇ ਹਨ। ਸੁਣਵਾਈ ਦੌਰਾਨ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਦੋਹਾਂ ਨੂੰ ਇਕ-ਇਕ ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਤਿੰਨਾਂ ਨੂੰ ਜੇਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦਾ ਆਦੇਸ਼ ਦਿੱਤਾ। ਦੱਸ ਦਈਏ ਕਿ ਨੈਫ ਥਾਣੇ ਵਿਚ 6 ਜਨਵਰੀ ਨੂੰ ਚੋਰੀ ਦੀ ਸ਼ਿਕਾਇਤ ਦਰਜ ਕਰਾਈ ਗਈ ਸੀ।


Khushdeep Jassi

Content Editor

Related News