2019 ''ਚ ਪੋਰਨ ਦੇਖਣ ''ਚ ਸਭ ਤੋਂ ਅੱਗੇ ਭਾਰਤੀ, ਦੂਜੇ ਨੰਬਰ ''ਤੇ ਅਮਰੀਕਾ

01/02/2020 8:20:01 PM

ਗੈਜੇਟ ਡੈਸਕ—ਦੇਸ਼ 'ਚ ਜਿਸ ਤੇਜ਼ੀ ਨਾਲ ਸਮਾਰਟਫੋਨ ਦੀ ਗਿਣਤੀ ਵਧ ਰਹੀ ਹੈ, ਉਸੇ ਤੇਜ਼ੀ ਨਾਲ ਪੋਰਨ ਦੇਖਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਸਾਲ 2019 'ਚ ਸਮਾਰਟਫੋਨ 'ਤੇ ਪੋਰਨ ਦੇਖਣ ਦੇ ਮਾਮਲੇ 'ਚ ਭਾਰਤ ਸਭ ਤੋਂ ਅਗੇ ਰਿਹਾ। ਨਵੀਂ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਭਾਰਤ 'ਚ 2019 'ਚ 89 ਫੀਸਦੀ ਲੋਕਾਂ ਨੇ ਮੋਬਾਇਲ ਡਿਵਾਈਸ ਦੇ ਜ਼ਰੀਏ ਪੋਰਨ ਦੇਖਿਆ। ਇਹ ਅੰਕੜਾ ਸਾਲ 2017 ਤੋਂ 3 ਫੀਸਦੀ ਜ਼ਿਆਦਾ ਹੈ। 2017 'ਚ ਭਾਰਤ 'ਚ ਮੋਬਾਇਲ ਡਿਵਾਈਸ ਰਾਹੀਂ ਪੋਰਨ ਦੇਖਣ ਵਾਲਿਆਂ ਦੀ ਗਿਣਤੀ 86 ਫੀਸਦੀ ਸੀ। ਅਡਲਟ ਐਂਟਰਟੇਨਮੈਂਟ ਸਾਈਟ ਪੋਰਨਹੱਬ ਮੁਤਾਬਕ ਦੁਨੀਆ ਭਰ 'ਚ ਹਰੇਕ 4 'ਚੋਂ 3 ਲੋਕ ਮੋਬਾਇਲ 'ਤੇ ਪੋਰਨ ਦੇਖਦੇ ਹਨ। ਮਤਲਬ ਪੋਰਨ ਦੇਖਣ ਲਈ ਡੈਸਕਟਾਪ ਅਤੇ ਲੈਪਟਾਪ ਵਰਗੇ ਡਿਵਾਈਸ ਲੋਕਾਂ ਲਈ ਸੈਕੰਡਰੀ ਚੁਆਇਸ ਬਣ ਗਏ ਹਨ। 2019 'ਚ ਗਲੋਬਲੀ ਪੱਧਰ 'ਤੇ ਪੋਰਨਹੱਬ ਦੇ ਮੋਬਾਇਲ ਟ੍ਰੈਫਿਕ ਦਾ ਹਿੱਸਾ 77 ਫੀਸਦੀ ਪਹੁੰਚ ਗਿਆ, ਜੋ ਇਸ ਤੋਂ ਇਕ ਸਾਲ ਪਹਿਲੇ ਦੇ ਮੁਕਾਬਲੇ 10 ਫੀਸਦੀ ਜ਼ਿਆਦਾ ਹੈ।

ਦੂਜੇ 'ਤੇ ਯੂ.ਐੱਸ. ਅਤੇ ਤੀਸਰੇ 'ਤੇ ਬ੍ਰਾਜ਼ੀਲ
ਮੋਬਾਇਲ 'ਤੇ ਪੋਰਨ ਦੇਖਣ ਦੇ ਮਾਮਲੇ 'ਚ ਅਮਰੀਕਾ 81 ਫੀਸਦੀ ਨਾਲ ਦੂਜੇ ਨੰਬਰ 'ਤੇ ਅਤੇ 79 ਫੀਸਦੀ ਨਾਲ ਬ੍ਰਾਜ਼ੀਲ ਤੀਸਰੇ ਨੰਬਰ 'ਤੇ ਹੈ। ਉੱਥੇ, ਜਾਪਾਨ 'ਚ 70 ਫੀਸਦੀ ਲੋਕ ਮੋਬਾਇਲ ਨਾਲ ਪੋਰਨਹੱਬ ਤੇ ਪਹੁੰਚੇ, ਜਦਕਿ ਯੂ.ਕੇ. 'ਚ 74 ਫੀਸਦੀ ਲੋਕਾਂ ਨੇ ਮੋਬਾਇਲ 'ਤੇ ਪੋਰਨ ਦੇਖਿਆ।

2013 'ਚ ਸਿਰਫ 40 ਫੀਸਦੀ ਸੀ ਇਹ ਅੰਕੜਾ
ਪੋਰਨਹੱਬ ਦੀ 'ਈਅਰ ਇਨ ਰਿਵਿਊ' ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਸਾਲ 2013 'ਚ ਪੋਰਨਹੱਬ ਦੇ ਕੁਲ ਟ੍ਰੈਫਿਕ 'ਚ ਮੋਬਾਇਲ ਟ੍ਰੈਫਿਕ ਦੀ ਹਿੱਸੇਦਾਰੀ ਸਿਰਫ 40 ਫੀਸਦੀ ਸੀ। ਮੋਬਾਇਲ 'ਤੇ ਪੋਰਨ ਦੇਖਣ ਦਾ ਟ੍ਰੈਂਡ ਸਾਰੇ ਪ੍ਰਮੁੱਖ ਪੋਰਨਹੱਬ ਮਾਰਕੀਟ 'ਚ ਦੇਖਿਆ ਗਿਆ।

ਸਸਤੇ ਡਾਟਾ ਅਤੇ ਘੱਟ ਕੀਮਤ ਦੇ ਸਮਾਰਟਫੋਨਸ ਨਾਲ ਵਧੀ ਪੋਰਨ ਦੇਖਣ ਵਾਲਿਆਂ ਦੀ ਗਿਣਤੀ
ਸਸਤੇ ਡਾਟਾ ਪਲਾਨ ਅਤੇ ਮਹਿੰਗੇ ਸਮਾਰਟਫੋਨਸ ਦੀ ਕੀਮਤ 'ਚ ਗਿਰਾਵਟ ਦੇ ਚੱਲਦੇ ਦੇਸ਼ 'ਚ ਮੋਬਾਇਲ 'ਤੇ ਪੋਰਨ ਦੇਖਣ ਵਾਲਿਆਂ ਦੀ ਗਿਣਤੀ ਵਧੀ ਹੈ। ਭਾਰਤ 'ਚ 450 ਮਿਲੀਅਨ ਤੋਂ ਜ਼ਿਆਦਾ ਸਮਾਰਟਫੋਨ ਯੂਜ਼ਰਸ ਹਨ ਅਤੇ ਸਸਤੇ ਡਾਟਾ ਪਲਾਨ ਦੇ ਚੱਲਦੇ ਯੂਜ਼ਰਸ ਲਈ ਮੋਬਾਇਲ 'ਤੇ ਇੰਟਰਨੈੱਟ ਸਫਰਿੰਗ ਆਸਾਨ ਹੋ ਗਈ ਹੈ।

ਭਾਰਤ 'ਚ ਸਭ ਤੋਂ ਜ਼ਿਆਦਾ ਡਾਟਾ ਖਰਚ
ਟੈਲੀਕਾਮ ਇਕਵੀਪਮੈਂਟ ਬਣਾਉਣ ਵਾਲੀ ਸਪੀਡਨ ਦੀ ਕੰਪਨੀ ਐਰਿਕਸਨ ਮੁਤਾਬਕ ਦੁਨੀਆ ਭਰ 'ਚ ਭਾਰਤ 'ਚ ਪ੍ਰਤੀ ਸਮਾਰਟਫੋਨ ਡਾਟਾ ਖਪਤ ਸਭ ਤੋਂ ਜ਼ਿਆਦਾ ਹੈ। ਇਹ ਇਕ ਸਮਾਰਟਫੋਨ 'ਤੇ ਔਸਤਨ 9.8 ਜੀ.ਬੀ. ਡਾਟਾ ਪ੍ਰਤੀ ਮਹੀਨਾ ਖਰਚ ਹੋ ਰਿਹਾ ਹੈ। ਇਹ 2024 ਤਕ ਕਰੀਬ ਦੋਗੁਣਾ ਹੋ ਕੇ 18ਜੀ.ਬੀ. ਹੋ ਜਾਵੇਗਾ। ਦੇਸ਼ 'ਚ ਚੱਲ ਰਹੇ ਡਿਜ਼ੀਟਲ ਟ੍ਰਾਂਸਫਰਮੇਸ਼ਨ ਦੇ ਚੱਲਦੇ ਉਮੀਦ ਹੈ ਕਿ 2021 ਤਕ ਭਾਰਤ ਦਾ ਕੁਲ ਇੰਟਰਨੈੱਟ ਯੂਜ਼ਰ ਬੇਸ ਵਧ ਕੇ 829 ਮਿਲੀਅਨ ਹੋ ਜਾਵੇਗਾ।

ਕਿਸ ਐਂਡ੍ਰਾਇਡ 'ਤੇ ਕਿੰਨਾ ਦੇਖਿਆ ਗਿਆ ਪੋਰਨ?
ਪੋਰਨਹੱਬ ਨੇ ਇਹ ਡਾਟਾ ਵੀ ਜਾਰੀ ਕੀਤਾ ਹੈ ਕਿ ਕਿਸ ਐਂਡ੍ਰਾਇਡ ਆਪਰੇਟਿੰਗ ਸਿਸਟਮ 'ਤੇ ਕਿੰਨਾ ਪੋਰਨ ਦੇਖਿਆ ਗਿਆ। 2019 'ਚ ਪੋਰਨਹੱਬ ਦਾ 48 ਫੀਸਦੀ ਟ੍ਰੈਫਿਕ ਐਂਡ੍ਰਾਇਡ ਪਾਈ ਆਪਰੇਟਿੰਗ ਸਿਸਟਮ ਤੋਂ ਆਇਆ। ਉੱਥੇ, 23 ਫੀਸਦੀ ਓਰੀਓ ਅਤੇ 12 ਫੀਸਦੀ ਨੂਗਾ ਆਪਰੇਟਿੰਗ ਸਿਸਟਮ ਤੋਂ ਆਇਆ।

ਐਂਡ੍ਰਾਇਡ ਤੋਂ ਜ਼ਿਆਦਾ ਆਈ.ਓ.ਐੱਸ. 'ਤੇ ਦੇਖਿਆ ਗਿਆ ਪੋਰਨ
ਪੋਰਨਹੱਬ ਦੀ ਰਿਪੋਰਟ 'ਚ ਇਕ ਖਾਸ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਐਂਡ੍ਰਾਇਡ 'ਤੇ ਪੋਰਨ ਦੇਖਣ ਵਾਲਿਆਂ ਦੀ ਗਿਣਤੀ ਘਟੀ ਹੈ, ਜਦਕਿ iOS ਤੇ ਇਸ ਦਾ ਵਾਧਾ ਹੋਇਆ ਹੈ। ਪੋਰਨਹੱਬ ਬ੍ਰਾਊਜ਼ ਕਰਨ ਲਈ iOS ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲਾ ਮੋਬਾਇਲ ਆਪਰੇਟਿੰਸ ਸਿਸਟਮ ਹੈ। ਇਸ 'ਚ ਵੀ iOS ਦੇ ਲੇਟੈਸਟ ਵਰਜ਼ਨ iOS 13 ਦਾ 71 ਫੀਸਦੀ ਵਾਰ ਯੂਜ ਕੀਤਾ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ 2019 'ਚ ਪੋਰਨਹੱਬ ਦੇ ਕੁਲ ਮੋਬਾਇਲ ਟ੍ਰੈਫਿਕ 'ਚ iOS ਦੀ ਹਿੱਸੇਦਾਰੀ 52.8 ਫੀਸਦੀ, ਜਦਕਿ ਐਂਡ੍ਰਾਇਡ ਦਾ ਸ਼ੇਅਰ 46.6 ਫੀਸਦੀ ਹੈ।

ਐਪ ਨਹੀਂ ਬ੍ਰਾਊਜਰ ਤੋਂ ਦੇਖਿਆ ਗਿਆ ਪੋਰਨ
ਮੋਬਾਇਲ ਐਨਾਲਿਟਿਕਸ ਸਾਈਪ ਐਪ ਏਨੀ ਮੁਤਾਬਕ 100 ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਗਏ ਫ੍ਰੀ ਜਾਂ ਪੇਡ ਐਪਸ 'ਚੋਂ ਇਕ ਵੀ ਪੋਰਨਗ੍ਰਾਫੀ ਵਾਲੀਆਂ ਐਪਸ ਨਹੀਂ ਹਨ। ਇਸ ਦਾ ਮਤਲਬ ਹੈ ਕਿ ਪੋਰਨ ਦੇਖਣ ਲਈ ਅਜੇ ਵੀ ਲੋਕ ਬ੍ਰਾਊਜਰ ਦੀ ਵਰਤੋਂ ਕਰ ਰਹੇ ਹਨ।


Karan Kumar

Content Editor

Related News