ਭਾਰਤ ਨੇ ਕੋਵਿਡ-19 ਰੋਗੀਆਂ ਦੇ ਇਲਾਜ ਲਈ ਨੇਪਾਲ ਨੂੰ ਤੋਹਫ਼ੇ 'ਚ ਦਿੱਤੀ ਰੈਮਡੇਸੀਵਿਰ ਦਵਾਈ

Wednesday, Sep 16, 2020 - 05:19 PM (IST)

ਭਾਰਤ ਨੇ ਕੋਵਿਡ-19 ਰੋਗੀਆਂ ਦੇ ਇਲਾਜ ਲਈ ਨੇਪਾਲ ਨੂੰ ਤੋਹਫ਼ੇ 'ਚ ਦਿੱਤੀ ਰੈਮਡੇਸੀਵਿਰ ਦਵਾਈ

ਕਾਠਮਾਂਡੂ- ਭਾਰਤ ਨੇ ਨੇਪਾਲ ਨੂੰ ਕੋਵਿਡ-19 ਰੋਗੀਆਂ ਲਈ ਇਲਾਜ ਲਈ ਰੈਮਡੇਸੀਵਿਰ ਦਵਾਈ ਭੇਜੀ ਹੈ। ਕਾਠਮਾਂਡੂ 'ਚ ਸਥਿਤ ਭਾਰਤੀ ਦੂਤਘਰ ਵਲੋਂ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਨੇਪਾਲ 'ਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਭਾਰਤ ਸਰਕਾਰ ਵਲੋਂ ਰੈਮਡੇਸੀਵਿਰ ਦਵਾਈ ਦੀਆਂ 2 ਹਜ਼ਾਰ ਤੋਂ ਵੱਧ ਸ਼ੀਸ਼ੀਆਂ ਮੰਗਲਵਾਰ ਨੂੰ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੂੰ ਸੌਂਪੀਆਂ ਹਨ। ਭਾਰਤ ਸਰਕਾਰ ਨੇ ਕੋਵਿਡ-19 ਤੋਂ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ 'ਚ ਸਹਿਯੋਗ ਦੇ ਤੌਰ 'ਤੇ ਨੇਪਾਲ ਨੂੰ ਇਹ ਦਵਾਈ ਭੇਜੀ ਹੈ। 

ਦੂਤਘਰ ਵਲੋਂ ਕਿਹਾ ਗਿਆ ਹੈ ਕਿ ਦਵਾਈਆਂ ਭਾਰਤ ਸਰਕਾਰ ਨੂੰ ਆਪਣੇ ਗੁਆਂਢੀ ਰਾਸ਼ਟਰ ਨੂੰ ਕੋਵਿਡ-19 ਵਿਰੁੱਧ ਲੜਾਈ ਲਈ ਜਾਰੀ ਮਦਦ ਦਾ ਇਕ ਹਿੱਸਾ ਹੈ। ਇਸ ਦੇ ਅਧੀਨ ਨੇਪਾਲ ਨੂੰ 9 ਅਗਸਤ ਨੂੰ ਆਈ.ਸੀ.ਯੂ. ਵੈਂਟੀਲੇਟਰ, 17 ਮਈ ਨੂੰ ਕੋਵਿਡ-19 ਪ੍ਰੀਖਣ ਕਿਟ ਅਤੇ 22 ਅਪ੍ਰੈਲ ਨੂੰ ਪੈਰਾਸਿਟਾਮਾਲ ਅਤੇ ਹਾਈਡ੍ਰਾਕਸੀਕਲੋਰੋਕਵਿਨ ਸਮੇਤ ਜ਼ਰੂਰੀਆਂ ਦਵਾਈਆਂ ਮਦਦ ਦੇ ਰੂਪ 'ਚ ਦਿੱਤੀਆਂ ਗਈਆਂ ਹਨ।'' ਪ੍ਰੈੱਸ ਬਿਆਨ 'ਚ ਕਿਹਾ ਗਿਆ,''ਇਕ ਕਰੀਬੀ ਦੋਸਤ ਅਤੇ ਗੁਆਂਢੀ ਦੇ ਰੂਪ 'ਚ ਭਾਰਤ, ਨੇਪਾਲ ਸਰਕਾਰ ਅਤੇ ਨੇਪਾਲ ਦੇ ਲੋਕਾਂ ਨਾਲ ਮਹਾਮਾਰੀ ਵਿਰੁੱਧ ਉਨ੍ਹਾਂ ਦੀ ਲੜਾਈ 'ਚ ਇਕਜੁਟ ਹੋ ਕੇ ਖੜ੍ਹਾ ਹੈ।

ਰੈਮਡੇਸੀਵਿਰ ਨੂੰ ਆਕਸੀਜਨ ਥੈਰੇਪੀ ਲੈ ਰਹੇ ਗੰਭੀਰ ਰੂਪ ਨਾਲ ਬੀਮਾਰ ਰੋਗੀਆਂ ਤੋਂ ਲੈ ਕੇ ਮੱਧਮ ਰੂਪ ਨਾਲ ਬੀਮਾਰ ਮਰੀਜ਼ਾਂ ਦੇ ਇਲਾਜ ਲਈ ਵਿਆਪਕ ਤੌਰ 'ਤੇ ਇਸਤੇਮਾਲ ਹੋਣ ਵਾਲੀ ਐਂਟੀ-ਵਾਇਰਲ ਦਵਾਈ ਮੰਨਿਆ ਜਾਂਦਾ ਹੈ। ਮੈਡੀਕਲ ਖੋਜ ਅਨੁਸਾਰ, ਦਵਾਈ ਹਸਪਤਾਲ 'ਚ ਰਹਿਣ ਦੀ ਮਿਆਦ ਨੂੰ ਕਾਫ਼ੀ ਘੱਟ ਕਰਨ ਅਤੇ ਰੋਗੀਆਂ ਦੇ ਰਿਕਵਰੀ ਸਮੇਂ ਨੂੰ ਘੱਟ ਕਰਨ 'ਚ ਵੀ ਕਾਰਗਰ ਸਾਬਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਐਤਵਾਰ ਨੂੰ ਹਿਮਾਲਿਆ ਰਾਸ਼ਟਰ ਦੇ 5 ਜ਼ਿਲ੍ਹਿਆਂ 'ਚ ਹੜ੍ਹ ਅਤੇ ਜ਼ਮੀਨ ਖਿੱਸਕਣ ਪ੍ਰਭਾਵਿਤ ਪਰਿਵਾਰਾਂ ਨੂੰ ਵੰਡਣ ਲਈ ਟੈਂਟ ਅਤੇ ਪਲਾਸਟਿਕ ਸ਼ੀਟ ਸਮੇਤ ਨੇਪਾਲ 'ਚ ਆਫ਼ਤ ਰਾਹਤ ਸਮੱਗਰੀ ਦੀ ਇਕ ਵੀ ਖੇਪ ਭੇਟ ਕੀਤੀ।


author

DIsha

Content Editor

Related News