ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ ਖ਼ੁਲਾਸੇ, ਬੱਸ ਤੋਂ ਉਤਰ ਕੇ ...
Wednesday, Nov 05, 2025 - 12:07 PM (IST)
ਜਲੰਧਰ (ਵਰੁਣ)–ਭਾਰਗੋ ਕੈਂਪ ਵਿਚ ਵਿਜੇ ਜਿਊਲਰਸ ਵਿਚ ਲੁੱਟ ਕਰਨ ਵਾਲੇ ਤਿੰਨਾਂ ਮੁਲਜ਼ਮਾਂ ਨੇ ਫਗਵਾੜਾ ਵਿਚ ਬੱਸ ਤੋਂ ਉੱਤਰ ਕੇ ਜਲੰਧਰ ਮੁੜਨ ਦਾ ਮਨ ਬਣਾ ਲਿਆ ਸੀ। ਉਹ ਜਲੰਧਰ ਦੀ ਬੱਸ ਵਿਚ ਬੈਠ ਵੀ ਗਏ ਪਰ ਲੁਟੇਰੇ ਗਗਨ ਦਾ ਮੋਬਾਇਲ ਆਨ ਹੋਣ ਕਾਰਨ ਬਸਤੀਆਤ ਦੇ ਇਕ ਚਰਚਿਤ ਗਿਰੋਹ ਦੇ ਬਦਮਾਸ਼ ਨੇ ਉਸ ਨੂੰ ਫੋਨ ਕਰਕੇ ਅਲਰਟ ਕੀਤਾ ਅਤੇ ਦੱਸ ਦਿੱਤਾ ਕਿ ਉਨ੍ਹਾਂ ਤਿੰਨਾਂ ਦਾ ਨਾਂ ਸਾਹਮਣੇ ਆ ਚੁੱਕਾ ਹੈ, ਇਸ ਲਈ ਕਿਤੇ ਭੱਜ ਜਾਵੋ। ਜਲੰਧਰ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਰਸਤੇ ਵਿਚ ਉਤਰ ਗਏ ਅਤੇ ਸਿੱਧਾ ਲੁਧਿਆਣਾ ਦੀ ਬੱਸ ਵਿਚ ਬੈਠ ਗਏ। ਲੁਧਿਆਣਾ ਵਿਚ ਉਨ੍ਹਾਂ ਇਕ ਆਟੋ ਵਾਲੇ ਨਾਲ ਦੋਸਤੀ ਕੀਤੀ ਅਤੇ ਉਸ ਨੂੰ 10 ਹਜ਼ਾਰ ਰੁਪਏ ਦੇ ਕੇ ਹੈਰੋਇਨ ਲਿਆਉਣ ਨੂੰ ਕਿਹਾ। ਆਟੋ ਚਾਲਕ ਨੇ ਉਨ੍ਹਾਂ ਦੇ ਨਾਲ ਹੈਰੋਇਨ ਪੀਤੀ ਅਤੇ ਉਸੇ ਰਾਤ ਉਨ੍ਹਾਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਜਮੇਰ ਦੀ ਟ੍ਰੇਨ ’ਤੇ ਚੜ੍ਹਾ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! ਦੋ ਦਿਨ ਮੀਂਹ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ
ਦਰਅਸਲ ਜਲੰਧਰ ਪੁਲਸ ਮੁਲਜ਼ਮਾਂ ਨੂੰ ਟ੍ਰੇਸ ਕਰਨ ਲਈ ਭਾਰਗਵ ਕੈਂਪ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਦੇ ਹੋਏ ਪਹਿਲਾਂ ਡਾ. ਭੀਮ ਰਾਓ ਅੰਬੇਡਕਰ ਭਵਨ ਵਾਲੀ ਗਲੀ ਵਿਚ ਪਹੁੰਚੀ, ਜਿਸ ਤੋਂ ਬਾਅਦ ਡੇਢ ਦਿਨ ਦੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਲੁਟੇਰਿਆਂ ਦਾ ਰੂਟ ਬ੍ਰੇਕ ਕਰ ਕੇ ਜਲੰਧਰ ਬੱਸ ਸਟੈਂਡ ਪਹੁੰਚ ਗਈ। ਜਲੰਧਰ ਬੱਸ ਸਟੈਂਡ ਤੋਂ ਉਨ੍ਹਾਂ ਫਗਵਾੜਾ ਦੀ ਬੱਸ ਫੜੀ। ਬੱਸ ਦਾ ਨੰਬਰ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ ਅਤੇ ਜਦੋਂ ਪੁਲਸ ਨੇ ਉਸ ਬੱਸ ਦੇ ਕੰਡਕਟਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਤਿੰਨੋਂ ਕਾਫੀ ਘਬਰਾਏ ਹੋਏ ਸਨ ਅਤੇ ਫਗਵਾੜਾ ਬੱਸ ਸਟੈਂਡ ਦੇ ਬਾਹਰ ਹੀ ਉਤਰ ਕੇ ਦੂਜੀ ਸਾਈਡ ਜਾ ਕੇ ਖੜ੍ਹੇ ਹੋ ਗਏ।

ਓਧਰ ਕੁਸ਼ ਅਤੇ ਕੁਸ਼ਲ ਦਾ ਮੰਨਣਾ ਸੀ ਕਿ ਗਗਨ ਨੂੰ ਕੋਈ ਪਛਾਣ ਨਹੀਂ ਸਕਦਾ। ਇਸ ਲਈ ਉਨ੍ਹਾਂ ਵਾਰਦਾਤ ਵਾਲੇ ਦਿਨ ਹੀ ਉਸ ਦਾ 3 ਤੋਂ 4 ਘੰਟੇ ਤਕ ਮੋਬਾਈਲ ਆਨ ਰੱਖਿਆ। ਕੋਈ ਫੋਨ ਨਾ ਆਇਆ ਤਾਂ ਤਿੰਨਾਂ ਨੇ ਵਾਪਸ ਜਲੰਧਰ ਜਾਣ ਦਾ ਮਨ ਬਣਾ ਲਿਆ। ਫਗਵਾੜਾ ਤੋਂ ਉਨ੍ਹਾਂ ਜਲੰਧਰ ਦੀ ਬੱਸ ਫੜ ਲਈ ਪਰ ਰਸਤੇ ਵਿਚ ਹੀ ਬਸਤੀਆਤ ਦੇ ਇਕ ਗਿਰੋਹ ਨੇ ਗਗਨ ਦੇ ਮੋਬਾਈਲ ’ਤੇ ਫੋਨ ਕਰਕੇ ਉਨ੍ਹਾਂ ਦੀ ਪਛਾਣ ਹੋਣ ਦੀ ਜਾਣਕਾਰੀ ਦਿੱਤੀ ਅਤੇ ਸਲਾਹ ਦਿੱਤੀ ਕਿ ਉਹ ਕਿਤੇ ਦੂਰ ਭੱਜ ਜਾਣ। ਫੋਨ ਆਉਣ ਤੋਂ ਬਾਅਦ ਤਿੰਨੋਂ ਰਸਤੇ ਵਿਚ ਹੀ ਉਤਰ ਗਏ। ਉਹ ਬੱਸ ਫੜ ਕੇ ਲੁਧਿਆਣਾ ਪਹੁੰਚੇ ਅਤੇ ਇਕ ਆਟੋ ਵਿਚ ਬੈਠ ਗਏ। ਆਟੋ ਵਾਲਾ ਖੁਦ ਨਸ਼ੇੜੀ ਸੀ, ਜਿਸ ਨਾਲ ਦੋਸਤੀ ਕਰ ਕੇ ਤਿੰਨਾਂ ਨੇ ਆਟੋ ਵਾਲੇ ਨੂੰ 10 ਹਜ਼ਾਰ ਦੀ ਹੈਰੋਇਨ ਲਿਆਉਣ ਨੂੰ ਕਿਹਾ। ਆਟੋ ਵਿਚ ਹੀ ਚਾਰਾਂ ਨੇ ਹੈਰੋਇਨ ਪੀਤੀ। ਉਦੋਂ ਤਕ ਗਗਨ ਨੇ ਆਪਣਾ ਮੋਬਾਈਲ ਬੰਦ ਕਰ ਲਿਆ ਸੀ। ਪੁਲਸ ਵੀ ਮੁਲਜ਼ਮਾਂ ਦਾ ਰੂਟ ਬ੍ਰੇਕ ਕਰਕੇ ਆਟੋ ਵਾਲੇ ਤਕ ਪਹੁੰਚ ਗਈ। ਆਟੋ ਅੰਦਰ ਬੈਠਣ ਦੀ ਇਕ ਫੁਟੇਜ ਇਕ ਸੀ. ਸੀ. ਟੀ. ਵੀ. ਕੈਮਰੇ ਵਿਚ ਆ ਚੁੱਕੀ ਸੀ, ਜਿਸ ਦੀ ਪਛਾਣ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਆਟੋ ਵਾਲੇ ਨੇ ਪੁਲਸ ਨੂੰ ਦੱਸ ਦਿੱਤਾ ਕਿ ਉਸ ਨੇ ਤਿੰਨਾਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦੇਰ ਰਾਤ ਅਜਮੇਰ ਦੀ ਟ੍ਰੇਨ ’ਤੇ ਚੜ੍ਹਾਇਆ ਹੈ।
ਇਹ ਵੀ ਪੜ੍ਹੋ: ਜਲੰਧਰ : ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਮੁਲਜ਼ਮਾਂ ਦੀ ਨਵੀਂ CCTV ਆਈ ਸਾਹਮਣੇ, ਖੁੱਲ੍ਹਿਆ ਵੱਡਾ ਰਾਜ਼
ਜਿਵੇਂ ਹੀ ਅਜਮੇਰ ਦਾ ਨਾਂ ਸਾਹਮਣੇ ਆਇਆ ਤਾਂ ਜਲੰਧਰ ਪੁਲਸ ਦੇ ਦਿਮਾਗ ਵਿਚ ਇਕ ਹੀ ਨਾਂ ਆਇਆ, ਜੋ ਗੌਰਵ ਭਾਰਗਵ ਕੈਂਪ ਇਲਾਕੇ ਦੇ ਇਕ ਬਾਬਾ ਨੂੰ ਕਾਫ਼ੀ ਮੰਨਦਾ ਹੈ ਅਤੇ ਭਾਰਗਵ ਕੈਂਪ ਦੇ ਲੋਕ ਜੇਕਰ ਅਜਮੇਰ ਜਾਂਦੇ ਹਨ ਤਾਂ ਗੌਰਵ ਹੀ ਉਨ੍ਹਾਂ ਨੂੰ ਆਸ਼ਰਮ ਵਿਚ ਰੁਕਵਾਉਂਦਾ ਹੈ। ਇਸ ਤਰ੍ਹਾਂ ਜਲੰਧਰ ਪੁਲਸ ਦੀ ਟੀਮ ਦੇਰ ਰਾਤ ਹੀ ਅਜਮੇਰ ਲਈ ਰਵਾਨਾ ਹੋ ਗਈ ਅਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਚਰਚਾ ਹੈ ਕਿ ਤਿੰਨਾਂ ਲੁਟੇਰਿਆਂ ਨੂੰ ਇਨਪੁੱਟ ਦੇਣ ਅਤੇ ਉਨ੍ਹਾਂ ਨੂੰ ਭੱਜਣ ਦੀ ਸਲਾਹ ਦੇਣ ਵਾਲੇ ਗਿਰੋਹ ਦੇ ਬਦਮਾਸ਼ ਖ਼ਿਲਾਫ਼ ਵੀ ਪੁਲਸ ਐਕਸ਼ਨ ਲੈ ਸਕਦੀ ਹੈ।
ਦੱਸ ਦੇਈਏ ਕਿ ਵੀਰਵਾਰ ਸਵੇਰੇ 10 ਵਜੇ ਗਗਨ, ਕਰਨ ਅਤੇ ਕੁਸ਼ਲ ਤਿੰਨੋਂ ਨਿਵਾਸੀ ਭਾਰਗੋ ਕੈਂਪ ਨੇ ਗੰਨ ਪੁਆਇੰਟ ’ਤੇ ਭਾਰਗਵ ਕੈਂਪ ਵਿਚ ਮੌਜੂਦ ਵਿਜੇ ਜਿਊਲਰ ਵਿਚੋਂ ਗੋਲਡ ਅਤੇ ਕੈਸ਼ ਲੁੱਟ ਲਿਆ ਸੀ। ਪੁਲਸ ਨੇ ਤਿੰਨਾਂ ਨੂੰ ਪਨਾਹ ਦੇਣ ਵਾਲੇ ਅਜਮੇਰ ਦੇ ਪੁਸ਼ਕਰ ਨਿਵਾਸੀ ਗੌਰਵ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਨੂੰ ਜਲੰਧਰ ਲਿਆ ਕੇ ਪੁਲਸ ਨੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ।
ਰਾਮਾ ਮੰਡੀ ਦੇ ਸ਼ਾਮਾ ਨੇ ਵਾਰਦਾਤ ਵਾਲੇ ਦਿਨ ਦਿੱਤਾ ਸੀ ਪਿਸਟਲ, ਉਸੇ ਦਿਨ ਮੋੜਿਆ : ਪੁਲਸ ਦੀ ਜਾਂਚ ’ਚ ਪਤਾ ਲੱਗਾ ਕਿ ਲੁਟੇਰਿਆਂ ਨੇ ਵਾਰਦਾਤ ਲਈ ਰਾਮਾ ਮੰਡੀ ਦੇ ਸ਼ਾਮਾ ਤੋਂ ਨਾਜਾਇਜ਼ ਪਿਸਟਲ ਲਿਆ ਸੀ। ਵਾਰਦਾਤ ਤੋਂ ਬਾਅਦ ਉਹ ਪਿਸਟਲ ਉਸੇ ਨੂੰ ਵਾਪਸ ਕਰ ਦਿੱਤਾ। ਫਿਲਹਾਲ ਸ਼ਾਮਾ ਨੂੰ ਅਜੇ ਨਾਮਜ਼ਦ ਨਹੀਂ ਕੀਤਾ ਗਿਆ ਹੈ ਪਰ ਜਲਦ ਉਸ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਵਾਰਦਾਤ ਵਿਚ ਵਰਤਿਆ ਪਿਸਟਲ ਅਜੇ ਵੀ ਬਰਾਮਦ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ: Punjab:ਹੈਂ ਇਹ ਕੀ! 4 ਸਾਲ ਬਾਅਦ ਜ਼ਿੰਦਾ ਨਿਕਲਿਆ ਜਬਰ-ਜ਼ਿਨਾਹ ਦਾ ਮੁਲਜ਼ਮ, ਹੈਰਾਨ ਕਰੇਗਾ ਮਾਮਲਾ
ਅਜੇ ਤਕ 200 ਗ੍ਰਾਮ ਸੋਨਾ ਹੀ ਬਰਾਮਦ ਹੋਇਆ
ਲੁਟੇਰਿਆਂ ਤੋਂ ਅਜੇ ਤਕ 200 ਗ੍ਰਾਮ ਸੋਨਾ ਹੀ ਬਰਾਮਦ ਹੋਇਆ ਹੈ। ਦੁਕਾਨਦਾਰ ਅਤੇ ਲੁਟੇਰਿਆਂ ਦੀ ਗੋਲਡ ਦੀ ਮਾਤਰਾ ਨੂੰ ਲੈ ਕੇ ਅਜੇ ਵੀ ਰਹੱਸ ਬਣਿਆ ਹੋਇਆ ਹੈ। ਲੁਟੇਰੇ 200 ਗ੍ਰਾਮ ਸੋਨਾ ਅਤੇ 23 ਹਜ਼ਾਰ ਰੁਪਏ ਲੁੱਟਣ ਦੀ ਗੱਲ ਕਰ ਰਹੇ ਹਨ ਤਾਂ ਦੁਕਾਨਦਾਰ ਨੇ ਬਿਆਨਾਂ ਵਿਚ 850 ਗ੍ਰਾਮ ਸੋਨਾ ਅਤੇ ਸਵਾ 2 ਲੱਖ ਰੁਪਏ ਲਿਖਵਾਏ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਜੇਕਰ ਅਜਮੇਰ ਜਾਣ ਵਿਚ ਦੇਰੀ ਕਰਦੀ ਤਾਂ ਤਿੰਨੋਂ ਬਦਮਾਸ਼ ਮੁੰਬਈ ਭੱਜਣ ਦੀ ਫਿਰਾਕ ਵਿਚ ਸਨ। ਉਨ੍ਹਾਂ ਮੁੰਬਈ ਦੀਆਂ ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਅਮਰੀਕਾ ਜਾ ਰਹੇ ਪੰਜਾਬੀ ਸਣੇ 2 ਨੌਜਵਾਨਾਂ ਦਾ ਡੌਂਕਰਾਂ ਨੇ ਗੋਲ਼ੀਆਂ ਮਾਰ ਕੀਤਾ ਕਤਲ
ਪੁਸ਼ਕਰ ’ਚ ਸਕੂਲ ਦਾ ਮਾਲਕ ਹੈ ਗੌਰਵ
ਗੌਰਵ ਨੂੰ ਪਤਾ ਸੀ ਕਿ ਤਿੰਨੋਂ ਮੁਲਜ਼ਮ ਜਲੰਧਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਆਏ ਹਨ। ਗੌਰਵ ਪੁਸ਼ਕਰ ਵਿਚ ਸਕੂਲ ਚਲਾਉਂਦਾ ਹੈ ਅਤੇ ਖੁਦ ਵੀ ਟੀਚਰ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਗਵ ਕੈਂਪ ਵਿਚ ਇਕ ਬਾਬੇ ਨੇ ਗੌਰਵ ਦੀ ਭੈਣ ਦਾ ਇਲਾਜ ਕਰਕੇ ਉਸ ਨੂੰ ਦੂਜਾ ਜਨਮ ਦਿੱਤਾ ਸੀ। ਗੌਰਵ ਪਿਛਲੇ 15 ਸਾਲਾਂ ਤੋਂ ਭਾਰਗਵ ਕੈਂਪ ਵਿਚ ਆਉਂਦਾ-ਜਾਂਦਾ ਰਿਹਾ ਹੈ। ਗੌਰਵ ਨੇ ਪੁੱਛਗਿੱਛ ਵਿਚ ਦੱਸਿਆ ਕਿ ਭੈਣ ਨੂੰ ਨਵਾਂ ਜਨਮ ਮਿਲਣ ’ਤੇ ਜੇਕਰ ਭਾਰਗਵ ਕੈਂਪ ਤੋਂ ਕੋਈ ਵੀ ਵਿਅਕਤੀ ਅਜਮੇਰ ਆਉਂਦਾ ਸੀ ਤਾਂ ਉਹ ਉਸ ਨੂੰ ਆਸ਼ਰਮ ਵਿਚ ਹੀ ਰੁਕਵਾਉਂਦਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 11 ਸਾਲ ਦਾ ਬੱਚਾ ਰਾਤੋਂ-ਰਾਤ ਬਣ ਗਿਆ ਕਰੋੜਪਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
