ਜਾਣੋ ਕਿੰਨੀ ਕੁ ਕਾਮਯਾਬ ਹੋਈ ਹੈ ''ਬਾਈਕਾਟ ਚਾਈਨਾ'' ਮੁਹਿੰਮ (ਵੀਡੀਓ)

Monday, Aug 10, 2020 - 06:16 PM (IST)

ਜਲੰਧਰ (ਬਿਊਰੋ) - ਗਲਵਾਨ ਘਾਟੀ ’ਚ ਹੋਈ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਕਾਰ ਤਲਖ਼ੀਆਂ ਘੱਟ ਹੋਣ ਦੀ ਥਾਂ ਲਗਾਤਾਰ ਵਧਦੀਆਂ ਹੀ ਗਈਆਂ ਹਨ। ਇਸੇ ਕਾਰਨ ਸੋਸ਼ਲ ਮੀਡੀਆ ’ਤੇ ਇਸ ਦੌਰਾਨ ਚੀਨੀ ਸਮਾਨ ਦਾ ਬਾਈਕਾਟ ਕਰਨ ਨੂੰ ਲੈ ਕੇ ਵੱਖ-ਵੱਖ ਮੁਹਿੰਮਾਂ ਵੀ ਵੇਖਣ ਨੂੰ ਮਿਲਦੀਆਂ ਹਨ। ਕਿਤੇ ਨਾ ਕਿਤੇ ਭਾਰਤੀ ਦਾਅਵਾ ਵੀ ਕਰਦੇ ਹਨ ਕਿ ਅਸੀਂ ਚੀਨੀ ਸਾਮਾਨ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ ਅਤੇ ਸਾਡਾ ਮੁਲਕ ਹੁਣ ਚੀਨ ਕੋਲੋਂ ਕੋਈ ਵੀ ਸਾਮਾਨ ਨਹੀਂ ਮੰਗਵਾਉਂਦਾ। ਪਰ ਇਸੇ ਵਿੱਚ ਬੁੱਧੀਜੀਵੀ ਵਰਗ ਦਾ ਕਹਿਣਾ ਇਹ ਵੀ ਸੀ ਕਿ ਭਾਰਤ ਏਨੀ ਜਲਦੀ ਆਤਮ ਨਿਰਭਰ ਕਿਵੇਂ ਬਣ ਸਕਦਾ ਹੈ, ਕਿਉਂਕਿ ਰੋਜ਼ਾਨਾ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਨ ਦਾ ਸਾਮਾਨ ਚੀਨ ਤੋਂ ਹੀ ਆਉਂਦਾ ਹੈ। ਜਿਨ੍ਹਾਂ ਲਈ ਫਿਲਹਾਲ ਭਾਰਤ ਵਿੱਚ ਨਾ ਤਾਂ ਮਸ਼ੀਨਰੀ ਹੈ ਅਤੇ ਨਾ ਹੀ ਤਕਨੀਕ।

ਪੜ੍ਹੋ ਇਹ ਵੀ ਖਬਰ - ਫ਼ਾਇਦੇ ਦੀ ਜਗ੍ਹਾ ਨੁਕਸਾਨ ਵੀ ਪਹੁੰਚਾਅ ਸਕਦੇ ਹਨ ਕੋਰੋਨਾ ਤੋਂ ਬਚਾਅ ਲਈ ਪਾਏ 'ਦਸਤਾਨੇ'

ਦੱਸ ਦੇਈਏ ਕਿ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਭਾਰਤ ਦੀ ਬਾਈਕਾਟ ਚਾਈਨਾ ਮੁਹਿੰਮ ਦਾ ਮਜ਼ਾਕ ਉਡਾਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਾਮਰਸ ਡਿਪਾਰਟਮੈਂਟ ਦੇ ਅੰਕੜੇ ਸਾਂਝੇ ਕੀਤੇ ਹਨ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਚੀਨ ਕੋਲੋਂ ਪਹਿਲਾਂ ਨਾਲੋਂ ਵੱਧ ਸਾਮਾਨ ਮੰਗਵਾਇਆ ਹੈ। ਜੂਨ ਵਿੱਚ ਇਸ ਦਾ ਅੰਕੜਾ 4.78 ਅਰਬ ਡਾਲਰ ਸੀ, ਜੋ ਜੁਲਾਈ ’ਚ ਵੱਧ ਕੇ 5.60 ਅਰਬ ਡਾਲਰ ਹੋ ਗਿਆ। ਮਤਲਬ ਕਿ ਜੂਨ ਨਾਲੋਂ ਜੁਲਾਈ ਵਿੱਚ 17 ਫੀਸਦੀ ਦਾ ਵਾਧਾ ਹੋਇਆ ਹੈ। 

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਪਰ ਇੰਡੀਅਨ ਮਨਿਸਟਰੀ ਆਫ ਕਮਰਸ ਦਾ ਅੰਕੜਾ ਵੱਖਰੀ ਕਹਾਣੀ ਕਹਿ ਰਿਹਾ ਹੈ ਇਸ ਮੁਤਾਬਕ ਚੀਨ ਤੋਂ ਆਉਣ ਵਾਲੇ ਸਾਮਾਨ ਵਿੱਚ ਕਮੀ ਆਈ ਹੈ। ਭਾਰਤ ਨੇ ਹਾਲੇ ਤੱਕ ਜੁਲਾਈ ਦੇ ਅੰਕੜੇ ਸਾਂਝੇ ਨਹੀਂ ਕੀਤੇ ਪਰ ਜਿਵੇਂ ਚੀਨ ਕਹਿ ਰਿਹਾ ਹੈ ਕਿ ਭਾਰਤ ਨੇ ਜੂਨ ਵਿੱਚ 35 ਹਜ਼ਾਰ 850 ਕਰੋੜ ਰੁਪਏ ਦਾ ਸਾਮਾਨ ਚੀਨ ਕੋਲੋਂ ਲਿਆ ਹੈ ਪਰ ਇਸ ਦੇ ਉਲਟ ਭਾਰਤ ਕਹਿ ਰਿਹਾ ਹੈ ਕਿ ਜੂਨ ’ਚ ਇਹ ਸਾਮਾਨ ਦੀ ਰਕਮ 25 ਹਜ਼ਾਰ 176 ਕਰੋੜ ਰੁਪਏ ਹੈ। ਭਾਰਤੀ ਅੰਕੜਿਆਂ ਮੁਤਾਬਕ ਚੀਨ ਤੋਂ ਇਸ ਸਾਲ ਦੇ ਛੇ ਮਹੀਨਿਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਘੱਟ ਸਾਮਾਨ ਮੰਗਵਾਇਆ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਦੌਰ ’ਚ ਆਪਣੀ ਗੱਡੀ ਨੂੰ ਵੀ ਰੱਖੋ ਵਾਇਰਸ ਫ੍ਰੀ, ਰਹੋਗੇ ਹਮੇਸ਼ਾ ਸੁਰੱਖਿਅਤ

ਦੂਜੇ ਪਾਸੇ ਭਾਰਤੀ ਅੰਕੜੇ ਇਹ ਵੀ ਕਹਿ ਰਹੇ ਹਨ ਕਿ ਭਾਰਤ ਵੱਲੋਂ ਚੀਨ ਨੂੰ ਜਾਣ ਵਾਲੇ ਸਾਮਾਨ ਵਿੱਚ ਵਾਧਾ ਹੋਇਆ ਹੈ। ਭਾਰਤ ਵੱਲੋਂ ਸਾਲ 2020 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਚੀਨ ਨੂੰ 68 ਹਜ਼ਾਰ 680 ਕਰੋੜ ਰੁਪਏ ਦਾ ਸਾਮਾਨ ਭੇਜ ਦਿੱਤਾ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 17 ਫੀਸਦੀ ਜ਼ਿਆਦਾ ਹੈ। 

ਪੜ੍ਹੋ ਇਹ ਵੀ ਖਬਰ - ਰਾਤ ਨੂੰ ਜ਼ਰੂਰ ਪੀ ਕੇ ਸੋਵੋ 2 ਚੁਟਕੀ ਦਾਲਚੀਨੀ ਵਾਲਾ ਦੁੱਧ, ਹੋਣਗੇ ਹੈਰਾਨੀਜਨਕ ਫਾਇਦੇ

ਸਾਲ 2011-12 ਤੋਂ ਪਹਿਲਾਂ ਅਰਬ ਅਮੀਰਾਤ ਸਾਡਾ ਸਭ ਤੋਂ ਵੱਡਾ ਕਾਰੋਬਾਰੀ ਦੇਸ਼ ਸੀ ਪਰ ਉਸ ਤੋਂ ਬਾਅਦ ਵਪਾਰਕ ਸਬੰਧ ਚੀਨ ਨਾਲ ਕਾਇਮ ਹੋ ਗਏ। 2011-12 ਦੌਰਾਨ ਭਾਰਤ ਅਤੇ ਚੀਨ ਵਿਚਕਾਰ 3.52 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ, ਜੋ 2017-18 ਵਿੱਚ ਵਧ ਕੇ 5.78 ਲੱਖ ਕਰੋੜ ਰੁਪਏ ਹੋ ਗਿਆ ਸੀ ਅਤੇ ਇਹ ਕੁੱਲ ਵਾਧਾ 60 ਫ਼ੀਸਦੀ ਤੋਂ ਵੱਧ ਸੀ। 

ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ) 

ਹੁਣ ਸਾਲ 2018-19 ਤੋਂ ਭਾਰਤ ਦੀ ਵਪਾਰਕ ਸਾਂਝ ਅਮਰੀਕਾ ਨਾਲ ਜ਼ਿਆਜਾ ਵਧ ਰਹੀ ਹੈ, ਜਿਸ ਕਾਰਨ ਭਾਰਤ ਦੀ ਸਾਂਝ ਚੀਨ ਨਾਲੋਂ ਘੱਟ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
 


author

rajwinder kaur

Content Editor

Related News