ਦੇਸ਼ ਦੀਆਂ ਨਜ਼ਰਾਂ ਸੁਸ਼ਮਾ ''ਤੇ, ਪਾਕਿ ਨਾਲ ਕੂਟਨੀਤਕ ਸੰਬੰਧ ਤੋੜ ਸਕਦਾ ਹੈ ਭਾਰਤ

09/27/2016 2:43:51 PM

ਨਿਊਯਾਰਕ — ਉੜੀ ਹਮਲੇ ਨੂੰ ਲੈ ਕੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਵਲੋਂ ਪਾਕਿਸਤਾਨ ਨੂੰ ਦੁਨੀਆਂ ਤੋਂ ਅਲੱਗ-ਥਲੱਗ ਕਰਨ ਦੀ ਚਿਤਾਵਨੀ ਦੇਣ ਤੋਂ ਬਾਅਦ ਹੁਣ ਦੇਸ਼ ਦੀਆਂ ਨਜ਼ਰਾਂ ਸੰਯੁਕਤ ਰਾਸ਼ਟਰ ''ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਭਾਸ਼ਣ ''ਤੇ ਟਿਕੀਆਂ ਹਨ। ਸੁਸ਼ਮਾ ਸਵਰਾਜ ਸੰਯੁਕਤ ਰਾਸ਼ਟਰ ਮਹਾਂਸਭਾ ਦੇ 71ਵੇਂ ਸੈਸ਼ਨ ਨੂੰ ਸੋਮਵਾਰ ਸਵੇਰੇ ਸੰਬੋਧਿਤ ਕਰਨਗੇ। ਸੁਸ਼ਮਾ ਸਵਰਾਜ ਦਾ ਪਾਕਿਸਤਾਨ ਨੂੰ ਲੈ ਕੇ ਸੰਯੁਕਤ ਰਾਸ਼ਟਰ ''ਚ ਲਿਆ ਜਾਣ ਵਾਲਾ ਸਟੈਂਡ ਭਾਰਤ ਦੀ ਨੀਤੀ ਅਤੇ ਦਸ਼ਾ ਅਤੇ ਦਿਸ਼ਾ ਤੈਅ ਕਰੇਗਾ। 
ਭਾਰਤ ਕੋਲ ਕਿਹੜੇ ਹਨ ਬਦਲ?
1. ਸੁਸ਼ਮਾ ਸਵਰਾਜ 2003 ਦੇ ਅਮਰੀਕੀ ਵਿਦੇਸ਼ ਮੰਤਰੀ ਦੀ ਤਰਜ਼ ''ਤੇ ਸੰਯੁਕਤ ਰਾਸ਼ਟਰ ''ਚ ਅੱਤਵਾਦ ਵਿਰੁੱਧ ਦੋ-ਟੁੱਕ ਸਟੈਂਡ ਲੈ ਸਕਦੀ ਹੈ। 9/11 ਤੋਂ ਬਾਅਦ ਅਮਰੀਕਾ ਨੇ ਸੰਯੁਕਤ ਰਾਸ਼ਟਰ ''ਚ ਅਜਿਹਾ ਹੀ ਸਟੈਂਡ ਲਿਆ ਸੀ। 
2. ਵਿਦੇਸ਼ ਮੰਤਰੀ ਆਪਣੇ ਭਾਸ਼ਣ ''ਚ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਘੋਸ਼ਿਤ ਕਰਕੇ ਦੁਨੀਆਂ ਨੂੰ ਭਾਰਤ ਦੀ ਅੱਤਵਾਦ ਪ੍ਰਤੀ ਸਖਤ ਨੀਤੀ ਦਾ ਸੰਦੇਸ਼ ਦੇ 
ਸਕਦੀ ਹੈ। 
3. ਸੁਸ਼ਮਾ ਆਪਣੇ ਭਾਸ਼ਣ ਦੌਰਾਨ ਪਾਕਿਸਤਾਨ ਵਲੋਂ ਕੀਤੇ ਗਏ ਅੱਤਵਾਦੀ ਹਮਲਿਆਂ ''ਤੇ ਪਾਵਰ ਪੁਆਇੰਟ ਪ੍ਰੋਟੈਕਸ਼ਨ ਦੇ ਸਕਦੀ ਹੈ।
4. ਇਸ ਪ੍ਰੋਟੈਕਸ਼ਨ ਤੋਂ ਬਾਅਦ ਸੁਸ਼ਮਾ ਪਾਕਿਸਤਾਨ ਕੂਟਨੀਤਕ ਸੰਬੰਧ ਤੋੜਨ ਦੀ ਘੋਸ਼ਣਾ ਕਰ ਸਕਦੀ ਹੈ। 
5. ਭਾਰਤ ਸੰਯੁਕਤ ਰਾਸ਼ਟਰ ''ਚ ਇਹ ਵੀ ਕਹਿ ਸਕਦਾ ਹੈ ਕਿ ਉਹ ਪਾਕਿਸਤਾਨ ਨਾਲ ਸੰਬੰਧ ਨਹੀਂ ਰੱਖੇਗਾ। ਦੁਨੀਆਂ ਇਸ ''ਚ ਭਾਰਤ ਦਾ ਸਾਥ ਦੇਵੇ ਜਾਂ ਨਾ ਦੇਵੇ।


Related News