ਜ਼ਿਆਦਾ ਸਮਾਂ ਬੈਠਣ ਨਾਲ ਵਧਦੈ ਭਾਰ

Friday, Jan 05, 2018 - 02:16 AM (IST)

ਜ਼ਿਆਦਾ ਸਮਾਂ ਬੈਠਣ ਨਾਲ ਵਧਦੈ ਭਾਰ

ਸਵੀਡਨ (ਏਜੰਸੀਆਂ)-ਇਕ ਖੋਜ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਜੇ ਤੁਸੀਂ ਬੈਠਣ ਦੀ ਬਜਾਏ ਖੜ੍ਹੇ ਰਹਿ ਕੇ ਵੱਧ ਸਮਾਂ ਬਿਤਾਉਂਦੇ ਹੋ ਤਾਂ ਤੁਸੀਂ ਆਪਣੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹੋ। ਖੋਜਕਾਰਾਂ ਦਾ ਮੰਨਣਾ ਹੈ ਕਿ ਭਾਰ ਘੱਟ ਕਰਨ ਜਾਂ ਫਿਰ ਭਾਰ ਵਧਣ ਨਾਲ ਸੰਬੰਧਿਤ ਬੀਮਾਰੀਆਂ ਤੋਂ ਬਚਣ ਦਾ ਸਭ ਤੋਂ ਸੌਖਾਲਾ ਤਰੀਕਾ ਹੈ ਖੜ੍ਹੇ ਰਹਿਣਾ।
ਸਵੀਡਨ ਯੂਨੀਵਰਸਿਟੀ ਆਫ ਗੋਥੇਨਬਰਗ ਦੇ ਖੋਜਕਾਰ ਅਜਿਹਾ ਮੰਨਦੇ ਹਨ ਕਿ ਉਨ੍ਹਾਂ ਨੇ ਸਰੀਰ ਦੇ ਉਸ ਦੂਜੇ ਸਿਸਟਮ ਦੀ ਖੋਜ ਕੀਤੀ ਹੈ, ਜੋ ਸਰੀਰ ਦੇ ਭਾਰ ਨੂੰ ਕੰਟਰੋਲ ਕਰਦਾ ਹੈ। ਲੱਗਭਗ ਦੋ ਦਹਾਕੇ ਪਹਿਲਾਂ ਵਿਗਿਆਨੀਆਂ ਨੇ ਪਤਾ ਲਾਇਆ ਸੀ ਕਿ ਹਾਰਮੋਨ ਲੈਪਟਿਨ ਸਰੀਰ ਨੂੰ ਰੈਗੂਲੇਟ ਕਰਨ ਵਿਚ ਮਦਦ ਕਰਦਾ ਹੈ। ਜੇ ਇਹ ਲੋਕਾਂ 'ਤੇ ਅਜਮਾਇਆ ਜਾਂਦਾ ਹੈ ਤਾਂ ਸਰੀਰ ਦੇ ਭਾਰ ਨੂੰ ਕੰਟਰੋਲ ਕਰਨ ਦਾ ਦੂਜਾ ਰਸਤਾ ਹੋਵੇਗਾ। ਗੋਥੇਨਬਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਕਲੇਜ ਓਲਸਨ ਨੇ ਦੱਸਿਆ ਕਿ ਦੂਜਾ ਸਿਸਟਮ ਲੈਪਟਿਨ ਨਾਲ ਸੰਬੰਧਿਤ ਸਰੀਰ ਦੇ ਭਾਰ ਨੂੰ ਰੈਗੂਲੇਟ ਕਰਦਾ ਹੈ ਅਤੇ ਮੋਟਾਪੇ ਦਾ ਇਲਾਜ ਕਰਨ ਲਈ ਲੈਪਟਿਨ ਨਾਲ ਸਰੀਰ ਦੇ ਅੰਦਰੂਨੀ ਹਿੱਸੇ ਦਾ ਸੰਚਾਲਨ ਇਕ ਪ੍ਰਭਾਵਸ਼ਾਲੀ ਉਪਾਅ ਹੋ ਸਕੇਗਾ।
ਇਸ ਦੇ ਲਈ ਜੋ ਸ਼ੁਰੂਆਤੀ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ, ਉਹ ਇਹ ਕਿ ਆਪਣੀ ਸੀਟ ਛੱਡ ਕੇ ਆਪਣੇ ਪੈਰ 'ਤੇ ਖੜ੍ਹੇ ਹੋ ਜਾਓ। ਓਲਸਨ ਨੇ ਕਿਹਾ ਕਿ ਅਸੀਂ ਅਜਿਹਾ ਮੰਨਦੇ ਹਾਂ ਕਿ ਜਦੋਂ ਤੁਸੀਂ ਬੈਠ ਜਾਂਦੇ ਹੋ, ਉਸ ਸਮੇਂ ਤੁਹਾਡੇ ਸਰੀਰ ਦਾ ਭਾਰ ਵਧਣ ਲੱਗਦਾ ਹੈ।
ਭਾਰ ਵਧਣ ਦਾ ਦਿਮਾਗ ਨੂੰ ਮਿਲਦੈ ਸੰਕੇਤ
ਪ੍ਰੋਫੈਸਰ ਜਾਨ ਓਲੇਵ ਜਾਨਸਨ ਨੇ ਇਕ ਬਿਆਨ ਵਿਚ ਸਪੱਸ਼ਟ ਕੀਤਾ ਕਿ ਸਰੀਰ ਦੇ ਹੇਠਲੇ ਹਿੱਸੇ ਵਿਚ ਭਾਰ ਵਧਦਾ ਹੈ। ਜੇ ਸਰੀਰ ਦਾ ਭਾਰ ਵਧਣ ਲੱਗਦਾ ਹੈ ਤਾਂ ਦਿਮਾਗ ਵਿਚ ਇਸ ਗੱਲ ਦਾ ਸੰਕੇਤ ਤੁਰੰਤ ਭੇਜਿਆ ਜਾਂਦਾ ਹੈ ਕਿ ਉਹ ਆਪਣੇ ਖਾਣੇ ਨੂੰ ਘੱਟ ਕਰਨ ਅਤੇ ਆਪਣੇ ਸਰੀਰ ਦਾ ਭਾਰ ਸਥਿਰ ਰੱਖਣ।
ਚੂਹਿਆਂ 'ਤੇ ਕੀਤਾ ਗਿਆ ਅਧਿਐਨ
ਵਿਗਿਆਨੀਆਂ ਨੇ ਇਹ ਅਧਿਐਨ ਚੂਹੇ ਦੇ ਪੇਟ ਵਿਚ ਭਾਰ ਪਾ ਕੇ ਕੀਤਾ ਸੀ। ਕੁਝ ਬਾਹਰ ਘੁੰਮਣ ਵਾਲੇ ਚੂਹਿਆਂ ਦੇ ਸਮੂਹ ਦੇ ਪੇਟ ਵਿਚ ਉਸ ਦੇ ਸਰੀਰ ਦੇ ਕੁਲ ਭਾਰ ਦਾ ਲੱਗਭਗ 15 ਫੀਸਦੀ ਭਾਰ ਵਾਲਾ ਇਕ ਕੈਪਸੂਲ ਉਸ ਦੇ ਪੇਟ ਵਿਚ ਪਾ ਦਿੱਤਾ, ਜਦੋਂ ਕਿ ਇਕ ਗਰੁੱਪ ਵਿਚ ਚੂਹਿਆਂ ਦੇ ਅੰਦਰ ਖਾਲੀ ਕੈਪਸੂਲ ਪਾਇਆ ਗਿਆ। ਕੁਝ ਹਫਤਿਆਂ ਬਾਅਦ ਦੋਹਾਂ ਗਰੁੱਪ ਦਾ ਭਾਰ ਇਕੋ ਜਿਹਾ ਸੀ। ਜਿਨ੍ਹਾਂ ਚੂਹਿਆਂ ਨੂੰ ਵੱਖ ਤੋਂ ਭਾਰ ਵਾਲਾ ਕੈਪਸੂਲ ਪਾਇਆ ਗਿਆ ਸੀ, ਉਸ ਨੂੰ ਅਲੱਗ ਤੋਂ ਚਿੱਟੇ ਰੰਗ ਨਾਲ ਰੰਗਿਆ ਗਿਆ ਸੀ।


Related News