ਸੁਖਬੀਰ ਬਾਦਲ ਪੁੱਜੇ ਫੋਰਟਿਸ ਹਸਪਤਾਲ, ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Tuesday, Oct 07, 2025 - 05:16 PM (IST)

ਸੁਖਬੀਰ ਬਾਦਲ ਪੁੱਜੇ ਫੋਰਟਿਸ ਹਸਪਤਾਲ, ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਮੋਹਾਲੀ (ਜੱਸੀ) : ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਫੋਰਟਿਸ ਹਸਪਤਾਲ ਮੋਹਾਲੀ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅੱਜ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਫੋਰਟਿਸ ਹਸਪਤਾਲ ਪੁੱਜੇ।

ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 3 ਘੰਟੇ ਭਾਰੀ! ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, ਸਾਵਧਾਨ ਰਹਿਣ ਲੋਕ

ਇਸ ਮੌਕੇ ਉਨ੍ਹਾਂ ਨੇ ਰਾਜਵੀਰ ਦੇ ਮਾਤਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਸਮੇਤ ਜਵੰਦਾ ਦੇ ਦੋਸਤਾਂ, ਜੋ ਔਖੀ ਘੜ੍ਹੀ ‘ਚ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ, ਨਾਲ ਮੁਲਾਕਾਤ ਕੀਤੀ।  ਸੁਖਬੀਰ ਬਾਦਲ ਨੇ ਹਸਪਤਾਲ ਦੇ ਉੱਚ ਅਧਿਕਾਰੀਆਂ ਅਤੇ ਡਾਕਟਰ ਸਾਹਿਬਾਨਾਂ ਤੋਂ ਰਾਜਵੀਰ ਦੀ ਸਿਹਤ ਬਾਰੇ ਸਾਰਾ ਹਾਲ ਜਾਣਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਸਕੂਲ, ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿੱਥੇ ਡਾਕਟਰ ਸਾਹਿਬਾਨਾਂ ਦੀ ਟੀਮ ਪੂਰੀ ਤਨਦੇਹੀ ਨਾਲ ਜਵੰਦਾ ਦਾ ਇਲਾਜ ਕਰ ਰਹੀ ਹੈ, ਉੱਥੇ ਹੀ ਪਰਿਵਾਰ ਪੂਰੇ ਹੌਂਸਲੇ 'ਚ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੇ ਚਰਨਾਂ ‘ਚ ਅਰਜੋਈ ਕਰਦੇ ਹਾਂ ਕਿ ਸਾਡੇ ਪੰਜਾਬ ਦਾ ਮਾਣ ਸਾਡਾ ਛੋਟਾ ਵੀਰ ਰਾਜਵੀਰ ਜਵੰਦਾ ਛੇਤੀ ਸਿਹਤਯਾਬ ਹੋਵੇ। ਇਸ ਦੌਰਾਨ ਗਾਇਕ ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਵੀ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News